"ਕੀ ਬਣੂੰ ਦੁਨੀਆ ਦਾ" ਗੀਤ ਦੀ ਸ਼ੂਟਿੰਗ ਦੌਰਾਨ ਦੇ ਕੁਝ ਪਲ

Written by  Rajan Sharma   |  September 10th 2018 11:10 AM  |  Updated: September 10th 2018 11:10 AM

"ਕੀ ਬਣੂੰ ਦੁਨੀਆ ਦਾ" ਗੀਤ ਦੀ ਸ਼ੂਟਿੰਗ ਦੌਰਾਨ ਦੇ ਕੁਝ ਪਲ

ਪੰਜਾਬੀ ਗਾਇਕ ਆਪਣੀ ਗਾਇਕੀ ਨਾਲ ਪੰਜਾਬ ਵਿੱਚ ਹੀ ਨਹੀਂ ਸਗੋਂ ਦੁਨੀਆਭਰ ਵਿੱਚ ਜਾਣੇ ਜਾਂਦੇ ਹਨ| ਉਹਨਾਂ ਦੀ ਗਾਇਕੀ ਨੂੰ ਸੁਣਨਾ ਹਰ ਕੋਈ ਪਸੰਦ ਕਰਦਾ ਹੈ| ਪੰਜਾਬ ਨੇ ਕਈ ਮਸ਼ਹੂਰ ਗਾਇਕਾ ਨੂੰ ਜਨਮ ਦਿੱਤਾ ਹੈ| ਜਿਹਨਾਂ ਨੇ ਪਾਲੀਵੁੱਡ ਵਿੱਚ ਤਾਂ ਆਪਣੀ ਇਕ ਵੱਖਰੀ ਪਹਿਚਾਣ ਬਣਾਈ ਹੀ ਹੈ ਨਾਲ ਹੀ ਬਾਲੀਵੁੱਡ ਵਿੱਚ ਵੀ ਆਪਣਾ ਨਾਮ ਖਟਿਆ ਹੈ| ਬੜੀ ਹੀ ਬੁਲੰਦ ਅਵਾਜ਼ ਦੇ ਮਾਲਿਕ ਗੁਰਦਾਸ ਮਾਨ gurdas maan ਅਤੇ ਦਿਲਜੀਤ ਦੋਸਾਂਝ ਦਾ ਕੋਕ ਸਟੂਡੀਓ coke studio ਵਿੱਚ ਗਾਇਆ ਗੀਤ "ਕੀ ਬਣੂ ਦੁਨਿਆ ਦਾ" ਸਭ ਦੁਆਰਾ ਬਹੁਤ ਪਸੰਦ ਕੀਤਾ ਗਿਆ ਸੀ| ਕੋਕ ਸਟੂਡੀਓ ਦੇ ਸੀਜ਼ਨ 4 ਵਿੱਚ ਗਾਏ ਇਸ ਗੀਤ ਦੇ ਸ਼ੂਟਿੰਗ ਦੌਰਾਨ ਦੇ ਕੁਝ ਪੱਲ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੇ ਹਨ| ਜਿਸ ਵਿੱਚ ਗੁਰਦਾਸ ਮਾਨ, ਦਿਲਜੀਤ ਦੋਸਾਂਝ ਅਤੇ ਕੋਕ ਸਟੂਡੀਓ ਦੀ ਟੀਮ ਹੈ|

https://www.instagram.com/p/BnfM8oCBL3N/

ਦੱਸ ਦੇਈਏ ਕੀ ਕੋਕ ਸਟੂਡੀਓ ਸੀਜ਼ਨ 4 ਵਿੱਚ ਉਹਨਾਂ ਦੁਆਰਾ ਇਹ ਗੀਤ 2015 ਵਿੱਚ ਸ਼ੂਟ ਕੀਤਾ ਗਿਆ ਸੀ ਅਤੇ ਉਸ ਤੋਂ ਬਾਅਦ ਕਈ ਵਾਰ ਦੋਵਾਂ ਵਲੋਂ ਇਹ ਗੀਤ ਪਰਫ਼ਾਰ੍ਮ ਕੀਤਾ ਗਿਆ| ਹੂਣ ਤੱਕ ਇਹ ਗੀਤ 50 ਮਿਲੀਅਨ ਤੋਂ ਵੀ ਵੱਧ ਵਾਰ ਵੇਖਿਆ ਜਾਣ ਵਾਲਾ ਗੀਤ ਬਣ ਚੁੱਕਾ ਹੈ| ਜਿਥੇ ਕੀ ਇਸ ਗੀਤ ਨੂੰ ਗੁਰਦਾਸ ਮਾਨ gurdas maan ਅਤੇ ਦਿਲਜੀਤ ਦੋਸਾਂਝ ਦੁਆਰਾ ਇਸ ਗੀਤ ਨੂੰ ਆਪਣੀ ਅਵਾਜ਼ ਨਾਲ ਸ਼ਿੰਗਾਰਿਆ ਗਿਆ ਹੈ ਓਥੇ ਹੀ ਗੁਰਦਾਸ ਮਾਨ ਦੁਆਰਾ ਹੀ ਇਸਦੇ ਬੇਹੱਦ ਖ਼ੂਬਸੂਰਤ ਬੋਲ ਲਿਖੇ ਗਏ ਹਨ| ਇਸ ਗੀਤ ਰਾਹੀਂ ਉਹਨਾਂ ਨੇ ਅੱਜ ਦੀ ਨੌਜਵਾਨ ਪੀੜੀ ਨੂੰ ਏਹੀ ਸੁਨੇਹਾ ਦਿੱਤਾ ਹੈ ਕੀ ਕਦੇ ਵੀ ਆਪਣੀ ਵਿਰਾਸਤ ਦੀਆਂ ਜੜਾਵਾਂ ਨੂੰ ਨਾ ਭੂਲੋ| ਚਾਹੇ ਵਿਦੇਸ਼ੀ ਅਪਨਾ ਲੋ ਪਰ ਆਪਣੀ ਦੇਸ਼ੀ ਕਦੇ ਨਾ ਭੂਲੋ| ਨਾਲ ਹੀ ਇਹ ਗੀਤ ਉਹਨਾਂ ਨੌਜਵਾਨਾਂ ਲਈ ਵੀ ਸੀਖ ਹੈ ਜੋ ਨਸ਼ਿਆਂ ਦੇ ਕਾਰਨ ਆਪਣੀ ਜ਼ਿੰਦਗੀ ਬਰਬਾਦ ਕਰ ਰਹੇ ਹਨ|

https://www.youtube.com/watch?v=pjQyBF2gwjQ


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network