ਕੁਲਵਿੰਦਰ ਬਿੱਲਾ ਤੇ ਵਮੀਕਾ ਗੱਬੀ ਦੀ ਨਵੀਂ ਫਿਲਮ “ਪਰਾਹੁਣਾ” ਦੀ ਸ਼ੂਟਿੰਗ ਹੋਈ ਸ਼ੁਰੂ

Written by  Gourav Kochhar   |  February 21st 2018 07:09 AM  |  Updated: February 21st 2018 07:13 AM

ਕੁਲਵਿੰਦਰ ਬਿੱਲਾ ਤੇ ਵਮੀਕਾ ਗੱਬੀ ਦੀ ਨਵੀਂ ਫਿਲਮ “ਪਰਾਹੁਣਾ” ਦੀ ਸ਼ੂਟਿੰਗ ਹੋਈ ਸ਼ੁਰੂ

ਦਾਰਾ ਫਿਲ੍ਮ੍ਸ ਏੰਟਰਟੇਨਮੇੰਟ, ਬਨਵੈਤ ਫਿਲ੍ਮ੍ਸ ਅਤੇ ਸਿਮਰਜੀਤ ਪ੍ਰੋਡਕਸ਼ਨਸ- ਸਾਂਝੇਦਾਰੀ 'ਚ ਆਪਣੀ ਅਗਲੀ ਫਿਲਮ ਲੈ ਕੇ ਆ ਰਹੇ ਹਨ | ਫਿਲਮ ਦਾ ਨਾਮ ਹੈ “ਪਰਾਹੁਣਾ” | ਫਿਲਮ ਨੂੰ ਮਨੀ ਧਾਲੀਵਾਲ, ਮੋਹਿਤ ਬਨਵੈਤ ਤੇ ਪੁਸ਼ਪਿੰਦਰ ਕੌਰ ਮਿਲ ਕੇ ਬਣਾ ਰਹੇ ਹਨ | ਪੰਜਾਬੀ ਇੰਡਸਟਰੀ ਦੇ ਸ਼ਾਨਦਾਰ ਗਾਇਕ ਕੁਲਵਿੰਦਰ ਬਿੱਲਾ Kulwinder Billa, ਬਤੌਰ ਮੁਖ ਕਿਰਦਾਰ ਇਸ ਫਿਲਮ ਤੋਂ ਆਪਣੀ ਸ਼ੁਰੂਆਤ ਕਰਣਗੇ | ਫਿਲਮ ਵਿਚ ਅਦਾਕਾਰਾ ਦੇ ਰੂਪ ਚ ਵਮੀਕਾ ਗੱਬੀ ਉਨ੍ਹਾਂ ਦੇ ਨਾਲ ਦੇਖਣ ਨੂੰ ਮਿਲੇਗੀ | ਕਰਮਜੀਤ ਅਨਮੋਲ ਵੀ ਇਸ ਫਿਲਮ ਵਿਚ ਇਕ ਪ੍ਰਮੁੱਖ ਕਿਰਦਾਰ ਨਿਭਾਉਣਗੇ |

ਵਾਮੀਕਾ ਗੱਬੀ ਨੂੰ ਹਾਲ ਹੀ 'ਚ ਭਲਵਾਨ ਸਿੰਘ 'ਦੇ ਪ੍ਰਚਾਰਕ ਗੀਤ ਚ ਰਣਜੀਤ ਬਾਵਾ ਤੋਂ ਪ੍ਰਸਿੱਧੀ ਮਿਲੀ ਸੀ | ਇਸ ਗਾਣੇ ਵਿਚ ਉਨ੍ਹਾਂ ਨੂੰ ਹਰ ਉਮਰ ਦੇ ਲੋਕਾਂ ਵੱਲੋ ਪਸੰਦ ਕੀਤਾ ਗਿਆ ਸੀ | ਫਿਲਮ ਦੇ ਮਹੂਰਤ ਚੰਡੀਗੜ੍ਹ ਦੇ ਨੇੜੇ ਸ਼ੁਰੂ ਕੀਤਾ ਗਿਆ | ਫਿਲਮ “ਪਰਾਹੁਣਾ” ਅਮ੍ਰਿਤਰਾਜ ਚੱਢਾ ਅਤੇ ਮੋਹਿਤ ਬਨਵੈਤ ਦੁਆਰਾ ਨਿਰਦੇਸਿਤ ਕਿ ਜਾ ਰਹੀ ਹੈ | “ਪਰਾਹੁਣਾ Prahuna” ਦੀ ਟੀਮ ਨੇ ਸਿਮਰਜੀਤ ਸਿੰਘ ਨੂੰ ਸਹਿਯੋਗ ਦੇਣ ਲਈ ਵਿਸ਼ੇਸ਼ ਧੰਨਵਾਦ ਦਿੱਤਾ | ਦੇਖੋ ਫਿਲਮ “ਪਰਾਹੁਣਾ” ਦੇ ਮਹੂਰਤ ਸ਼ੌਟ ਦੀ ਤਸਵੀਰਾਂ |

Parahuna - Kulwinder Billa


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network