ਜਲੰਧਰ ਦੇ ਰਹਿਣ ਵਾਲੇ ਇਸ ਸ਼ਖਸ ਨਾਲ ਇਸ ਅਦਾਕਾਰਾ ਦਾ ਹੋਇਆ ਬ੍ਰੇਕਅਪ,ਕੁਝ ਮਹੀਨੇ ਪਹਿਲਾਂ ਵਿਆਹ ਦੀਆਂ ਆ ਰਹੀਆਂ ਸਨ ਖ਼ਬਰਾਂ !

written by Shaminder | January 30, 2020

ਟੀਵੀ ਅਦਾਕਾਰਾ ਸ਼ਰਧਾ ਆਰਿਆ ਨੇ ਰਿਆਲਿਟੀ ਸ਼ੋਅ 'ਚ ਆਪਣੇ ਦੋਸਤ ਨਾਲ ਪ੍ਰਤੀਭਾਗੀ ਦੇ ਤੌਰ 'ਤੇ ਐਲਾਨ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ ।ਇਸ ਤੋਂ ਪਹਿਲਾਂ ਕਦੇ ਵੀ ਆਪਣੇ ਇਸ ਦੋਸਤ ਦਾ ਜ਼ਿਕਰ ਕਿਸੇ ਕੋਲ ਨਹੀਂ ਸੀ ਕੀਤਾ।ਬੀਤੇ ਸਾਲ ਨਵੰਬਰ 'ਚ ਇਹ ਰਿਆਲਿਟੀ ਸ਼ੋਅ ਖਤਮ ਹੋਇਆ ਸੀ ਜਿਸ ਤੋਂ ਬਾਅਦ ਹੀ ਉਨ੍ਹਾਂ ਨੇ ਆਲਮ ਮੱਕੜ ਦੇ ਨਾਲ ਆਪਣਾ ਰਿਲੇਸ਼ਨ ਖ਼ਤਮ ਕਰਨ ਦਾ ਫ਼ੈਸਲਾ ਲਿਆ ਸੀ । ਹੋਰ ਵੇਖੋ :ਵਾਲ-ਵਾਲ ਬਚੀ ਅਦਾਕਾਰਾ ਸ਼ਰਧਾ ਆਰਿਆ,ਸ਼ੋਅ ਦੌਰਾਨ ਡਿੱਗਣ ਕਾਰਨ ਹੋਇਆ ਹਾਦਸਾ https://www.instagram.com/p/B2_X_wTnicY/ ਬਾਲੀਵੁੱਡ ਦੇ ਸੂਤਰਾਂ ਮੁਤਾਬਿਕ ਦੋਨਾਂ ਨੇ ਆਪਸੀ ਸਹਿਮਤੀ ਨਾਲ ਇਸ ਰਿਸ਼ਤੇ ਨੂੰ ਖ਼ਤਮ ਕਰਨ ਦਾ ਨਿਰਣਾ ਲਿਆ ਸੀ । ਹਾਲਾਂਕਿ ਸ਼ਰਧਾ ਵੱਲੋਂ ਇਸ ਮਾਮਲੇ 'ਚ ਕੋਈ ਪ੍ਰਤੀਕਰਮ ਸਾਹਮਣੇ ਨਹੀਂ ਆਇਆ ਹੈ,ਜਦੋਂਕਿ ਆਲਮ ਨੇ ਇਸ ਨੂੰ ਅਫਵਾਹ ਕਰਾਰ ਦਿੱਤਾ ਹੈ । https://www.instagram.com/p/B26kz1bHR9x/ ਦੱਸ ਦਈਏ ਕਿ ਆਲਮ ਜਲੰਧਰ ਦੇ ਹਨ ਅਤੇ ਇੱਕ ਬਿਜਨੇਸਮੈਨ ਹਨ ।ਸ਼ੋਅ 'ਚ ਸ਼ਰਧਾ ਨੇ ਆਪਣੀ ਰਿਲੇਸ਼ਨਸ਼ਿਪ ਬਾਰੇ ਕਿਹਾ ਸੀ ਕਿ 'ਜ਼ਾਹਿਰ ਹੈ ਕਿ ਮੈਂ ਆਲਮ ਦੇ ਨਾਲ ਹਾਂ ਪਰ ਸਾਡਾ ਮੰਗਣੀ ਦਾ ਅਜੇ ਕੋਈ ਵੀ ਇਰਾਦਾ ਨਹੀਂ ਹੈ । ਅਸੀਂ ਸਿਰਫ਼ 8-9ਮਹੀਨੇ ਹੀ ਇੱਕ ਦੂਜੇ ਨੂੰ ਡੇਟ ਕੀਤਾ ਹੈ' ।

0 Comments
0

You may also like