ਬਲੈਕ ਐਂਡ ਵ੍ਹਾਈਟ ਡਰੈੱਸ 'ਚ ਕਹਿਰ ਢਾਅ ਰਹੀ ਹੈ ਸ਼ਰਧਾ ,ਬਾਲੀਵੁੱਡ ਅਦਾਕਾਰਾ ਨੇ ਸਾਂਝਾ ਕੀਤਾ ਵੀਡਿਓ By Shaminder 27 Aug 2018 | Updated On 27 Aug 2018 10:57 IST in Punjabi Buzz New Update Advertisment ਬਾਲੀਵੁੱਡ ਅਦਾਕਾਰਾ ਸ਼ਰਧਾ ਕਪੂਰ Shraddha Kapoor ਦੀ ਫਿਲਮ 'ਇਸਤਰੀ' ੩੧ ਅਗਸਤ ਨੂੰ ਰਿਲੀਜ ਹੋ ਰਹੀ ਹੈ । ਅਜਿਹੇ 'ਚ ਉਹ ਫਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ । ਇਸ ਫਿਲਮ 'ਚ ਉਨ੍ਹਾਂ ਦੇ ਨਾਲ ਰਾਜ ਕੁਮਾਰ ਰਾਏ ਨਜ਼ਰ ਆਉਣਗੇ । ਇਸ ਫਿਲਮ ਦਾ ਪ੍ਰਮੋਸ਼ਨ ਸ਼ਰਧਾ ਕਪੂਰ ਬੜੇ ਹੀ ਜ਼ੋਰ ਸ਼ੋਰ ਨਾਲ ਕਰ ਰਹੀ ਹੈ । ਉੱਥੇ ਹੀ ਫਿਲਮ ੩੧ਅਗਸਤ ਨੂੰ ਸਿਨੇਮਾ ਘਰਾਂ 'ਚ ਪਹੁੰਚੇਗੀ । ਸ਼ਰਧਾ ਕਪੂਰ ਸੋਸ਼ਲ ਮੀਡੀਆ ਦਾ ਵੀ ਖੂਬ ਇਸਤੇਮਾਲ ਕਰਦੀ ਹੈ ।ਜਿੱਥੇ ਉਹ ਆਪਣੀਆਂ ਫਿਲਮਾਂ ਦੇ ਪ੍ਰਮੋਸ਼ਨ ਲਈ ਸੋਸ਼ਲ ਮੀਡੀਆ ਦਾ ਸਹਾਰਾ ਲੈਂਦੀ ਹੈ ,ਉੱਥੇ ਹੀ ਆਪਣੇ ਵੀਡਿਓ ਅਕਸਰ ਸੋਸ਼ਲ ਮੀਡੀਆ 'ਤੇ ਸਾਂਝਾ ਕਰਦੀ ਰਹਿੰਦੀ ਹੈ। https://www.instagram.com/p/Bm-I1RrlC1W/?taken-by=shraddhakapoor ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ ।ਜਿਸ 'ਚ ਸ਼ਰਧਾ ਕਪੂਰ ਇੱਕ ਲੰਬੀ ਸਕਰਟ 'ਚ ਨਜ਼ਰ ਆ ਰਹੀ ਹੈ। ਸ਼ਰਧਾ ਕਪੂਰ ਇਸ ਵੀਡਿਓ 'ਚ ਬਹੁਤ ਹੀ ਖੁਸ਼ ਨਜ਼ਰ ਆ ਰਹੀ ਹੈ ।ਕਾਲੇ ਅਤੇ ਸਫੈਦ ਰੰਗ ਦੀ ਇਸ ਸਕਰਟ 'ਚ ਸ਼ਰਧਾ ਫੱਬ ਰਹੀ ਹੈ। ਇਸ ਡਰੈੱਸ ਨਾਲ ਸ਼ਰਧਾ ਨੇ ਮੈਚਿੰਗ ਝੁਮਕੇ ਵੀ ਪਾਏ ਹੋਏ ਨੇ। ਜੋ ਉਨ੍ਹਾਂ ਦੀ ਖੂਬਸੂਰਤੀ ਨੂੰ ਚਾਰ ਚੰਨ ਲਗਾ ਰਹੇ ਨੇ । ਉਸ ਦੇ ਇਸ ਵੀਡਿਓ ਨੂੰ ਉਨ੍ਹਾਂ ਦੇ ਫੈਨਸ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ । ਸ਼ਰਧਾ ਕਪੂਰ ਦੇ ਇਸ ਵੀਡਿਓ ਨੂੰ ਹੁਣ ਤੱਕ ਕਈ ਲੋਕ ਵੇਖ ਚੁੱਕੇ ਨੇ । #bollywood-news #shraddha-kapoor #bollywood-actor #latest-bollywood-entertainment #istri-movie Subscribe to our Newsletter! Be the first to get exclusive offers and the latest news Subscribe Now Advertisment Stay updated with the latest news headlines. Follow us: Related Articles Advertisment Advertisment Latest Stories Advertisment Read the Next Article