ਇੱਕ ਹੋਰ ਅਦਾਕਾਰਾ ਹੋਈ ਕੋਰੋਨਾ ਵਾਇਰਸ ਪਾਜ਼ੀਟਿਵ, ਅਦਾਕਾਰਾ ਨੇ ਪੋਸਟ ਪਾ ਕੇ ਕੀਤਾ ਖੁਲਾਸਾ

Written by  Shaminder   |  July 15th 2020 05:12 PM  |  Updated: July 15th 2020 05:12 PM

ਇੱਕ ਹੋਰ ਅਦਾਕਾਰਾ ਹੋਈ ਕੋਰੋਨਾ ਵਾਇਰਸ ਪਾਜ਼ੀਟਿਵ, ਅਦਾਕਾਰਾ ਨੇ ਪੋਸਟ ਪਾ ਕੇ ਕੀਤਾ ਖੁਲਾਸਾ

ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ ।ਇਸ ਬਿਮਾਰੀ ਦੀ ਲਪੇਟ ‘ਚ ਲੱਖਾਂ ਲੋਕ ਆ ਚੁੱਕੇ ਹਨ ਅਤੇ ਇਹ ਅੰਕੜਾ ਵੱਧਦਾ ਹੀ ਜਾ ਰਿਹਾ ਹੈ । ਇਸ ਬਿਮਾਰੀ ਦੀ ਲਪੇਟ ‘ਚ ਬਾਲੀਵੁੱਡ ਦੇ ਹੁਣ ਤੱਕ ਕਈ ਸਿਤਾਰੇ ਆ ਚੁੱਕੇ ਹਨ । ਅਮਿਤਾਭ ਬੱਚਨ, ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਰਾਏ ਬੱਚਨ ਵੀ ਕੋਵਿਡ-19 ਨਾਲ ਪੀੜਤ ਹੋ ਚੁੱਕੇ ਹਨ । ਇਸ ਦੇ ਨਾਲ ਬਾਲੀਵੁੱਡ ਅਦਾਕਾਰਾ ਰੇਖਾ ਦੇ ਸਟਾਫ ਦੇ ਕਈ ਮੈਂਬਰ ਵੀ ਇਸ ਦੀ ਲਪੇਟ ‘ਚ ਆ ਚੁੱਕੇ ਹਨ । ਜਿਸ ਤੋਂ ਬਾਅਦ ਇੱਕ ਹੋਰ ਅਦਾਕਾਰਾ ਵੀ ਇਸ ਵਾਇਰਸ ਨਾਲ ਪੀੜਤ ਹੋ ਚੁੱਕੀ ਹੈ ।ਜਿਸ ਦਾ ਖੁਲਾਸਾ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਪਾ ਕੇ ਕੀਤਾ ਹੈ ।

https://www.instagram.com/p/CCpo6f1HGLc/?utm_source=ig_web_copy_link

'ਇਸ਼ਕਬਾਜ਼' ਅਦਾਕਾਰਾ ਸ਼੍ਰੇਣੂ ਪਾਰਿਖ ਨੇ ਆਪਣੇ ਪ੍ਰਸ਼ੰਸਕਾਂ ਨੂੰ ਇੰਸਟਾ 'ਤੇ ਸੂਚਿਤ ਕੀਤਾ ਕਿ ਉਨ੍ਹਾਂ ਦਾ ਕੋਰੋਨਾ ਟੈਸਟ ਪਾਜ਼ੇਟਿਵ ਆਇਆ ਹੈ।ਸ਼੍ਰੇਣੂ ਨੇ ਸਾਰਿਆਂ ਅੱਗੇ ਬੇਹੱਦ ਸਾਵਧਾਨ ਰਹਿਣ ਤੇ ਖੁਦ ਨੂੰ ਕੋਰੋਨਾ ਨੂੰ ਬਚਾਉਣ ਦੀ ਅਪੀਲ ਕੀਤੀ ਹੈ।ਸ਼੍ਰੇਣੂ ਨੇ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ, 'ਥੋੜ੍ਹੀ ਦੇਰ ਲਈ ਦੂਰ ਹੋ ਗਈ ਸੀ ਪਰ ਇਸ ਬਿਮਾਰੀ ਨੇ ਮੈਨੂੰ ਨਹੀਂ ਬਖਸ਼ਿਆ... ਕੁਝ ਦਿਨ ਪਹਿਲਾਂ ਮੇਰਾ ਕੋਵਿਡ-19 ਟੈਸਟ ਪਾਜ਼ੇਟਿਵ ਆਇਆ ਹੈ ਤੇ ਮੈਂ ਹੁਣ ਹਸਪਤਾਲ 'ਚ ਠੀਕ ਹੋ ਰਹੀ ਹਾਂ।

https://www.instagram.com/p/CB-GrmNHp9k/

ਮੇਰੇ ਤੇ ਮੇਰੇ ਪਰਿਵਾਰ ਲਈ ਪ੍ਰਾਰਥਨਾ ਕਰੋ ਤੇ ਮੈਂ ਉਨ੍ਹਾਂ ਸਾਰੇ ਕੋਰੋਨਾ ਯੋਧਿਆਂ ਦੇ ਬਹੁਤ ਧੰਨਵਾਦ ਹਾਂ, ਜੋ ਇਸ ਦੁੱਖ ਦੀ ਘੜੀ 'ਚ ਵੀ ਮਰੀਜ਼ਾਂ ਦੇ ਨਾਲ ਖੜ੍ਹੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network