ਗਾਇਕਾ ਸ਼੍ਰੇਆ ਘੋਸ਼ਾਲ ਨੇ ਪਹਿਲੀ ਵਾਰ ਸਾਂਝੀ ਕੀਤੀ ਆਪਣੇ ਬੇਟੇ ਦੀ ਝਲਕ, ਵਧਾਈ ਵਾਲੇ ਮੈਸੇਜਾਂ ਦਾ ਲੱਗਿਆ ਤਾਂਤਾ

Written by  Lajwinder kaur   |  June 02nd 2021 03:44 PM  |  Updated: June 02nd 2021 03:46 PM

ਗਾਇਕਾ ਸ਼੍ਰੇਆ ਘੋਸ਼ਾਲ ਨੇ ਪਹਿਲੀ ਵਾਰ ਸਾਂਝੀ ਕੀਤੀ ਆਪਣੇ ਬੇਟੇ ਦੀ ਝਲਕ, ਵਧਾਈ ਵਾਲੇ ਮੈਸੇਜਾਂ ਦਾ ਲੱਗਿਆ ਤਾਂਤਾ

ਬਾਲੀਵੁੱਡ ਜਗਤ ਦੀ ਮਸ਼ਹੂਰ ਗਾਇਕਾ ਸ਼੍ਰੇਆ ਘੋਸ਼ਾਲ ਜੋ ਕਿ ਪਿਛਲੇ ਮਹੀਨੇ ਮੰਮੀ ਬਣੀ ਸੀ। ਪਰਮਾਤਮਾ ਨੇ ਉਨ੍ਹਾਂ  ਨੂੰ ਪੁੱਤਰ ਦੀ ਦਾਤ ਦੇ ਨਾਲ ਨਿਵਾਜਿਆ ਹੈ। ਇਸ ਦੀ ਜਾਣਕਾਰੀ ਖੁਦ ਸ਼੍ਰੇਆ ਘੋਸ਼ਾਲ ਨੇ ਪੋਸਟ ਪਾ ਕੇ ਦਿੱਤੀ ਹੈ। ਅੱਜ ਉਨ੍ਹਾਂ ਨੇ ਨਵੀਂ ਪੋਸਟ ਪਾ ਕੇ ਆਪਣੇ ਪੁੱਤਰ ਦੀ ਪਹਿਲੀ ਝਲਕ ਸਾਂਝੀ ਕੀਤੀ ਤੇ ਨਾਲ ਹੀ ਆਪਣੇ ਪੁੱਤਰ ਦੇ ਨਾਂਅ ਦਾ ਵੀ ਖੁਲਾਸਾ ਵੀ ਕੀਤਾ ਹੈ।

shreya ghoshal Image Source – instagram

ਹੋਰ ਪੜ੍ਹੋ : ਐਕਟਰ ਦਲਜੀਤ ਕਲਸੀ ਨੇ ਕੋਰੋਨਾ ਨਾਲ ਪੀੜਤ ਆਪਣੀ ਮਾਂ ਦੀ ਸਿਹਤ ਨੂੰ ਲੈ ਕੇ ਸਾਂਝੀ ਕੀਤੀ ਨਵੀਂ ਪੋਸਟ, ਪ੍ਰਸ਼ੰਸਕਾਂ ਦੀਆਂ ਅਰਦਾਸਾਂ ਅਤੇ ਖਾਲਸਾ ਏਡ ਵੱਲੋਂ ਮਿਲੀ ਮਦਦ ਲਈ ਦਿਲੋਂ ਕੀਤਾ ਧੰਨਵਾਦ

shreya ghoshal shared first image of her son Image Source – instagram

ਉਨ੍ਹਾਂ ਨੇ ਆਪਣੇ ਪੁੱਤਰ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ- ‘Introducing- ‘Devyaan Mukhopadhyaya’ ..ਉਹ 22 ਮਈ ਨੂੰ ਸਾਡੇ ਵਿਚਕਾਰ ਪਹੁੰਚਿਆ ਅਤੇ ਸਾਡੀ ਜ਼ਿੰਦਗੀ ਸਦਾ ਲਈ ਬਦਲ ਦਿੱਤੀ... ਉਸ ਪਹਿਲੀ ਝਲਕ ਵਿੱਚ ਜਦੋਂ ਉਹ ਪੈਦਾ ਹੋਇਆ ਸੀ... ਉਸਨੇ ਸਾਡੇ ਦਿਲਾਂ ਨੂੰ ਇੱਕ ਕਿਸਮ ਦੇ ਪਿਆਰ ਨਾਲ ਭਰ ਦਿੱਤਾ... ਸਿਰਫ ਇੱਕ ਮਾਂ ਅਤੇ ਇੱਕ ਪਿਤਾ ਆਪਣੇ ਬੱਚੇ ਲਈ ਮਹਿਸੂਸ ਕਰ ਸਕਦਾ ਹੈ’

shreya ghoshal become mummy Image Source – instagram

ਉਨ੍ਹਾਂ ਨੇ ਅੱਗੇ ਲਿਖਿਆ ਹੈ ਕਿ ਮੈਂ ਤੇ ਮੇਰੇ ਪਤੀ ਇਸ ਅਣਮੁੱਲੀ ਦਾਤ ਦੇ ਲਈ ਪਰਮਾਤਮਾ ਦੇ ਸ਼ੁਕਰਗੁਜ਼ਾਰ ਹਾਂ’ । ਇਸ ਪੋਸਟ ਉੱਤੇ ਮਨੋਰੰਜਨ ਜਗਤ ਦੇ ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਵਧਾਈਆਂ ਦੇ ਰਹੇ ਨੇ। ਦੱਸ ਦਈਏ ਕਿ ਸ਼੍ਰੇਆ ਘੋਸ਼ਾਲ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਸੁਪਰ ਹਿੱਟ ਗੀਤ ਦਿੱਤੇ ਹਨ । ‘ਯੇ ਇਸ਼ਕ ਹੈ’, ‘ਪਲ’, ‘ਤੁਝ ਮੇਂ ਰੱਬ ਦਿਖਤਾ ਹੈ’, ‘ਸੁਣ ਰਹਾ ਹੈ ਨਾ ਤੂੰ’, ‘ਤੇਰੇ ਬਿਨਾਂ’, ‘ਧੜਕ’  ਵਰਗੇ ਕਈ ਬਾਕਮਾਲ ਗੀਤ ਦੇ ਨਾਲ ਉਹ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network