ਬ੍ਰੇਕਅੱਪ ਤੋਂ ਬਾਅਦ ਇਸ ਅਦਾਕਾਰਾ ਨੂੰ ਲੱਗ ਗਈ ਸੀ ਨਸ਼ੇ ਆਦਤ,ਇਸ ਤਰ੍ਹਾਂ ਪਾਇਆ ਆਦਤ ਤੋਂ ਛੁਟਕਾਰਾ

Written by  Shaminder   |  October 23rd 2019 12:28 PM  |  Updated: October 23rd 2019 12:28 PM

ਬ੍ਰੇਕਅੱਪ ਤੋਂ ਬਾਅਦ ਇਸ ਅਦਾਕਾਰਾ ਨੂੰ ਲੱਗ ਗਈ ਸੀ ਨਸ਼ੇ ਆਦਤ,ਇਸ ਤਰ੍ਹਾਂ ਪਾਇਆ ਆਦਤ ਤੋਂ ਛੁਟਕਾਰਾ

ਸਾਊਥ ਅਤੇ ਬਾਲੀਵੁੱਡ ਦੀਆਂ ਫ਼ਿਲਮਾਂ 'ਚ ਆਪਣੀ ਐਕਟਿੰਗ ਦੇ ਨਾਲ ਦਰਸ਼ਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੀ ਸ਼ਰੂਤੀ ਹਾਸਨ ਆਪਣੀ ਖੂਬਸੂਰਤੀ ਨੂੰ ਲੈ ਕੇ ਹਮੇਸ਼ਾ ਚਰਚਾ 'ਚ ਰਹਿੰਦੀ ਹੈ । ਪਰ ਸ਼ਰੂਤੀ ਦੀ ਜ਼ਿੰਦਗੀ ਨਾਲ ਕਈ ਅਜਿਹੀਆਂ ਗੱਲਾਂ ਜੁੜੀਆਂ ਹੋਈਆਂ ਹਨ ਜੋ ਸ਼ਾਇਦ ਉਨ੍ਹਾਂ ਦੇ ਪ੍ਰਸ਼ੰਸਕ ਨਹੀਂ ਜਾਣਦੇ ਹੋਣਗੇ ।

ਹੋਰ ਵੇਖੋ:ਪਹਿਚਾਣ ਨੂੰ ਗੁਪਤ ਰੱਖ ਕੇ, ਅੱਤਵਾਦੀ ਹਮਲੇ ਦੇ ਸ਼ਿਕਾਰ ਹੋਏ ਇਸ ਪਰਿਵਾਰ ਦੀ ਮਦਦ ਕਰਦੇ ਰਹੇ ਸਨ ਫਾਰੁਖ ਸ਼ੇਖ

https://www.instagram.com/p/B29e8tmBvNL/

ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ ਉਹ ਲੰਡਨ ਦੇ ਥੀਏਟਰ ਆਰਟਿਸਟ ਮਾਈਕਲ ਕਾਰਸਲ ਨਾਲ ਰਿਲੇਸ਼ਨਸ਼ਿਪ 'ਚ ਸਨ । ਦੋਨਾਂ ਦਾ ਪਿਆਰ ਵੀ ਸੋਸ਼ਲ ਮੀਡੀਆ 'ਤੇ ਵੇਖਣ ਨੂੰ ਮਿਲਿਆ ਸੀ ।

https://www.instagram.com/p/B3wsDJKh2xr/

ਪਰ ਕੁਝ ਸਮੇਂ ਬਾਅਦ ਦੋਨਾਂ ਦਾ ਬ੍ਰੇਕਅੱਪ ਹੋ ਗਿਆ ਸੀ ।ਜਿਸ ਕਾਰਨ ਸ਼ਰੂਤੀ ਦੀ ਜ਼ਿੰਦਗੀ 'ਚ ਇੱਕ ਭੂਚਾਲ ਜਿਹਾ ਆ ਗਿਆ ਅਤੇ ਉਹ ਅੰਦਰੋਂ ਇਸ ਤਰ੍ਹਾਂ ਟੁੱਟ ਗਈ ਸੀ । ਇਸ ਸਦਮੇ ਨੂੰ ਉਹ ਬਰਦਾਸ਼ਤ ਨਹੀਂ ਸੀ ਕਰ ਸਕੀ ਅਤੇ ਸ਼ਰਾਬ ਦੀ ਆਦੀ ਹੋ ਗਈ ਸੀ ।

ਇੱਕ ਇੰਟਰਵਿਊ 'ਚ ਸ਼ਰੂਤੀ ਨੇ ਖੁਲਾਸਾ ਕੀਤਾ ਸੀ ਕਿ ਸ਼ਰਾਬ ਦੀ ਬੁਰੀ ਆਦਤ ਨੂੰ ਛੱਡ ਪਾਉਣਾ ਉਸ ਲਈ ਬਹੁਤ ਔਖਾ ਹੋ ਗਿਆ ਸੀ ।ਇਸ ਦੇ ਨਾਲ ਜਿੱਥੇ ਉਨ੍ਹਾਂ ਦੀ ਜ਼ਿੰਦਗੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਉੱਥੇ ਹੀ ਉਨ੍ਹਾਂ ਦੇ ਫ਼ਿਲਮੀ ਕਰੀਅਰ 'ਤੇ ਵੀ ਇਸ ਦਾ ਬੁਰਾ ਅਸਰ ਪੈਣ ਲੱਗਿਆ ।

sharuti hasn के लिए इमेज नतीजे

ਸ਼ਰੂਤੀ  ਦਾ ਕਹਿਣਾ ਹੈ ਕਿ ਉਨ੍ਹਾਂ ਨੇ ਬ੍ਰੇਕ ਲਿਆ ਅਤੇ ਸਭ ਕੁਝ ਠੀਕ ਕੀਤਾ ਅਤੇ ਹੁਣ ਉਹ ਪਹਿਲਾਂ ਨਾਲੋਂ ਠੀਕ ਹਨ ਅਤੇ ਇਸ ਬੁਰੀ ਆਦਤ ਨੂੰ ਆਪਣੇ ਤੋਂ ਦੂਰ ਕਰ ਚੁੱਕੇ ਨੇ । ਉਮੀਦ ਹੈ ਕਿ ਸ਼ਰੂਤੀ ਜਲਦ ਹੀ ਫ਼ਿਲਮਾਂ 'ਚ ਮੁੜ ਤੋਂ ਨਜ਼ਰ ਆਉਣਗੇ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network