ਹਾਸੇ,ਡਰਾਮੇ 'ਤੇ ਇਮੋਸ਼ਨ ਨਾਲ ਭਰਿਆ 'ਸ਼ੁਭ ਮੰਗਲ ਜ਼ਿਆਦਾ ਸਾਵਧਾਨ' ਦਾ ਟ੍ਰੇਲਰ ਰਿਲੀਜ਼,ਆਯੁਸ਼ਮਾਨ 'ਗੇ' ਦੇ ਕਿਰਦਾਰ 'ਚ ਆਉਣਗੇ ਨਜ਼ਰ

written by Lajwinder kaur | January 20, 2020

ਡ੍ਰੀਮ ਗਰਲ ਅਤੇ ਬਾਲਾ ਦੀ ਸਫਲਤਾ ਤੋਂ ਬਾਅਦ ਆਯੁਸ਼ਮਾਨ ਖੁਰਾਣਾ ਬਹੁਤ ਜਲਦ ਇੱਕ ਹੋਰ ਵੱਖਰੇ ਵਿਸ਼ੇ ਉੱਤੇ ਆਪਣੀ ਅਗਲੀ ਫ਼ਿਲਮ ਲੈ ਕੇ ਆ ਰਹੇ ਹਨ। ਜੀ ਹਾਂ ਫ਼ਿਲਮ ਦੇ ਪੋਸਟਰ ਤੋਂ ਬਾਅਦ ਫ਼ਿਲਮ ਦਾ ਸ਼ਾਨਦਾਰ ਟਰੇਲਰ ਦਰਸ਼ਕਾਂ ਦੇ ਰੁਬਰੂ ਹੋ ਚੁੱਕਿਆ ਹੈ। ਜੀ ਹਾਂ ਉਹ ‘ਸ਼ੁਭ ਮੰਗਲ ਜ਼ਿਆਦਾ ਸਾਵਧਾਨ’ ਟਾਈਟਲ ਹੇਠ ਬਣੀ ਫ਼ਿਲਮ ‘ਚ ਨਜ਼ਰ ਆਉਣਗੇ।

ਹੋਰ ਵੇਖੋ:ਇੱਕ ਮਾਂ ਦੇ ਹੌਂਸਲੇ ਤੇ ਜਜ਼ਬੇ ਨੂੰ ਬਿਆਨ ਕਰਦਾ ਜੱਸੀ ਤੇ ਕੰਗਨਾ ਦੀ ਫ਼ਿਲਮ ‘ਪੰਗਾ’ ਦਾ ਟਾਈਟਲ ਟਰੈਕ ਹੋਇਆ ਰਿਲੀਜ਼, ਦੇਖੋ ਵੀਡੀਓ

ਉਹ ਵੱਡੇ ਪਰਦੇ ਉੱਤੇ ਸਮਲਿੰਗੀ ਪਿਆਰ ਦੀ ਕਹਾਣੀ ਲਿਆਉਣ ਲਈ ਤਿਆਰ ਹਨ। ਜੇ ਗੱਲ ਕਰੀਏ ਫ਼ਿਲਮ ਦੇ ਟਰੇਲਰ ਦੀ ਤਾਂ ਉਹ ਬਾਕਮਾਲ ਹੈ। ਟਰੇਲਰ ਦੇ ਪਹਿਲੇ ਹੀ ਸੀਨ ਤੋਂ ਫ਼ਿਲਮ ਦੀ ਕਹਾਣੀ ਦਾ ਅੰਦਾਜ਼ਾ ਹੋ ਜਾਂਦਾ ਹੈ। ਟਰੇਲਰ ਦੀ ਸ਼ੁਰੂਆਤ ‘ਚ ਆਯੁਸ਼ਮਾਨ ਦੇ ਕਿਰਦਾਰ ਤੋਂ ਪੁੱਛਿਆ ਜਾਂਦਾ ਹੈ ਕਿ ਕਦੋਂ ਡਿਸਾਇਡ ਕੀਤਾ ਕੇ ‘ਯੇ’ ਬਣੋਗੇ। ਇਸ ਤੋਂ ਬਾਅਦ ਆਯੁਸ਼ਮਾਨ ਕਹਿੰਦਾ ਹੈ, ‘ਯੇ ਨਹੀਂ ਗੇ’।

ਇਸ ਫ਼ਿਲਮ ‘ਚ ਆਯੁਸ਼ਮਾਨ ਖੁਰਾਣਾ ਕਾਰਤਿਕ ਦਾ ਕਿਰਦਾਰ ਨਿਭਾ ਰਹੇ ਨੇ ਜਿਸ ਨੂੰ ਅਮਨ ਨਾਲ ਪਿਆਰ ਹੋ ਜਾਂਦਾ ਹੈ। ਅਮਨ ਦਾ ਕਿਰਦਾਰ ਅਦਾਕਾਰ ਜੀਤੂ ਕੁਮਾਰ ਨਿਭਾ ਰਹੇ ਨੇ। ਟਰੇਲਰ ‘ਚ ਗੇ ਲਵ ਲਾਈਫ਼ ਤੇ ਉਨ੍ਹਾਂ ਦੇ ਵਿਚਕਾਰ ਆਉਂਦੀ ਫੈਮਿਲੀ ਦੇ ਬਾਰੇ ਦਿਖਾਇਆ ਗਿਆ ਹੈ। ਫ਼ਿਲਮ ‘ਚ ਡੀਡੀਐੱਲਜੇ ਦੇ ਮਸ਼ਹੂਰ ਸੀਨ ਜਿਸ ‘ਚ ਸ਼ਾਹਰੁਖ਼ ਖ਼ਾਨ ਟਰੇਨ ਦੇ ਗੇਟ ‘ਤੇ ਕਾਜੋਲ ਦਾ ਹੱਥ ਫੜਦੇ ਨੇ ਉਸ ਸੀਨ ਨੂੰ ਰੀ-ਕ੍ਰਿਏਟ ਕੀਤਾ ਗਿਆ ਹੈ। ਜਿਸ ਨੂੰ ਆਯੁਸ਼ਮਾਨ ਖੁਰਾਣਾ ਤੇ ਜੀਤੂ ਕੁਮਾਰ ਉੱਤੇ ਫਿਲਮਾਇਆ ਗਿਆ ਹੈ। ਇਹ ਫ਼ਿਲਮ 21 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ।

0 Comments
0

You may also like