ਇੱਕ ਗਲਤੀ ਨੇ ਅਮਿਤਾਬ ਬੱਚਨ ਦੀ ਧੀ ਸ਼ਵੇਤਾ ਨੂੰ ਏਨਾਂ ਡਰਾਇਆ ਕਿ ਉਸ ਨੇ ਫ਼ਿਲਮਾਂ ਤੇ ਫ਼ਿਲਮੀ ਦੁਨੀਆ ਤੋਂ ਬਣਾ ਲਈ ਦੂਰੀ

written by Rupinder Kaler | March 17, 2020

ਅਮਿਤਾਬ ਬੱਚਨ ਦੀ ਬੇਟੀ ਸ਼ਵੇਤਾ ਬੱਚਨ 46 ਸਾਲਾਂ ਦੀ ਹੋ ਗਈ ਹੈ । ਉਸ ਦਾ ਜਨਮ ਮੁੰਬਈ ਵਿੱਚ 17 ਮਾਰਚ 1974 ਵਿੱਚ ਹੋਇਆ ਸੀ । ਬੱਚਨ ਪਰਿਵਾਰ ਵਿੱਚ ਸ਼ਵੇਤਾ ਹੀ ਹੈ ਜਿਹੜੀ ਫ਼ਿਲਮੀ ਦੁਨੀਆ ਤੋਂ ਕੋਸਾਂ ਦੂਰ ਹੈ, ਬਾਕੀ ਸਾਰੇ ਮੈਂਬਰ ਫ਼ਿਲਮਾਂ ਵਿੱਚ ਐਕਟਿਵ ਹਨ । ਸ਼ਵੇਤਾ ਨੇ ਹਾਲ ਹੀ ਵਿੱਚ ਇੱਕ ਮੈਗਜ਼ੀਨ ਨੂੰ ਦਿੱਤੀ ਇੰਟਰਵਿਊ ਵਿੱਚ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਉਹ ਫ਼ਿਲਮਾਂ ਤੋਂ ਕਿਉਂ ਦੂਰ ਰਹਿੰਦੀ ਹੈ । ਸ਼ਵੇਤਾ ਬੱਚਨ ਅਕਸਰ ਆਪਣੀ ਮਾਂ ਨਾਲ ਫ਼ਿਲਮਾਂ ਦੇ ਸੈੱਟ ਤੇ ਜਾਂਦੀ ਹੁੰਦੀ ਸੀ, ਭਾਵੇਂ ਮਾਂ ਤੇ ਪਿਤਾ ਨਾਲ ਸ਼ਵੇਤਾ ਨੇ ਬਹੁਤ ਘੱਟ ਸਮਾਂ ਬਿਤਾਇਆ ਹੈ । ਸ਼ਵੇਤਾ ਨੇ ਦੱਸਿਆ ਕਿ ‘ਮੈਂ ਸਕੂਲ ਸਮੇਂ ਇਹ ਸੋਚ ਕੇ ਕੁਝ ਨਾਟਕਾਂ ਵਿੱਚ ਕੰਮ ਕੀਤਾ ਸੀ, ਕਿ ਅੱਗੇ ਜਾ ਕੇ ਮੈਂ ਅਦਾਕਾਰੀ ਜਾ ਗਾਇਕੀ ਦੇ ਖੇਤਰ ਵਿੱਚ ਕੰਮ ਕਰਾਂਗੀ, ਪਰ ਮੇਰਾ ਅਜਿਹਾ ਕੋਈ ਤਜ਼ਰਬਾ ਨਹੀਂ ਰਿਹਾ । ਉਹਨਾਂ ਨੇ ਦੱਸਿਆ ਕਿ ‘ਸਕੂਲ ਦੇ ਨਾਟਕ ਵਿੱਚ ਮੈਂ ਇੱਕ ਹਵਾਈ ਦੀਪ ਦੀ ਕੁੜੀ ਦਾ ਕਿਰਦਾਰ ਨਿਭਾਇਆ ਸੀ । ਲੰਮੀ ਰਿਹਰਸਲ ਤੋਂ ਬਾਅਦ ਮੈਂ ਬੈਕ ਸਟੇਜ ਇਹ ਕਿਰਦਾਰ ਨਿਭਾਉਣ ਲਈ ਤਿਆਰ ਸੀ ਪਰ ਨਾਟਕ ਦੇ ਕਲਾਈਮੈਕਸ ਵਿੱਚ ਮੈਂ ਆਪਣਾ ਸ਼ਾਟ ਭੁੱਲ ਗਈ । ਇਹ ਮੇਰੇ ਵਾਸਤੇ ਬਹੁਤ ਹੀ ਖ਼ਰਾਬ ਤਜ਼ਰਬਾ ਰਿਹਾ । ਇਸ ਤੋਂ ਬਾਅਦ ਸਟਾਰਟ, ਸਾਊਂਡ, ਕੈਮਰਾ ਤੇ ਐਕਸ਼ਨ ਇਹ ਮੇਰੇ ਲਈ ਬਹੁਤ ਹੀ ਡਰਾਵਨੇ ਸ਼ਬਦ ਬਣ ਗਏ ।ਸ਼ਵੇਤਾ ਬੱਚਨ ਦਾ ਵਿਆਹ ਕਰੀਨਾ ਕਪੂਰ ਦੀ ਭੂਆ ਦੇ ਲੜਕੇ ਨਿਖਿਲ ਨੰਦਾ ਨਾਲ 1997 ਵਿੱਚ ਹੋਇਆ ਸੀ । ਸ਼ਵੇਤਾ ਦੇ ਦੋ ਬੱਚੇ ਹਨ । ਵਿਆਹ ਤੋਂ 10 ਸਾਲ ਬਾਅਦ ਸ਼ਵੇਤਾ ਨੇ ਕੁਝ ਇਸ਼ਤਿਹਾਰਾਂ ਲਈ ਮਾਡਲਿੰਗ ਵੀ ਕੀਤੀ ਹੈ । ਸ਼ਵੇਤਾ ਕੈਮਰੇ ਨੂੰ ਦੇਖਕੇ ਘਬਰਾ ਜਾਂਦੀ ਹੈ । ਸ਼ਵੇਤਾ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਉਸ ਨੂੰ ਕਦੇ ਵੀ ਫ਼ਿਲਮਾਂ ਦੇ ਆਫਰ ਨਹੀਂ ਆਏ ਨਾ ਹੀ ਉਹਨਾਂ ਦਾ ਚਿਹਰਾ ਤੇ ਆਵਾਜ਼ ਹੀਰੋਇਨਾਂ ਵਰਗੀ ਹੈ । ਮੈਨੂੰ ਕੈਮਰਾ ਫੇਸ ਕਰਨਾ ਨਹੀਂ ਆਉਂਦਾ । ਮੈਂ ਜਿੱਥੇ ਹਾਂ ਜੋ ਕਰ ਰਹੀ ਹਾਂ ਖੁਸ਼ ਹਾਂ । ਸ਼ਵੇਤਾ ਇੱਕ ਫੈਸ਼ਨ ਡਿਜ਼ਾਈਨਰ ਹੈ ਉਹਨਾਂ ਦਾ ਆਪਣਾ ਇੱਕ ਫੈਸ਼ਨ ਲਗਜ਼ਰੀ ਬਰਾਂਡ ਵੀ ਹੈ ।

0 Comments
0

You may also like