ਸਿਹਤ ਖਰਾਬ ਹੋਣ ਤੋਂ ਬਾਅਦ ਹਸਪਤਾਲ ਵਿੱਚ ਦਾਖਿਲ ਹੋਈ ਸ਼ਵੇਤਾ ਤਿਵਾੜੀ, ਸਾਬਕਾ ਪਤੀ ਨੇ ਕੀਤਾ ਇਸ ਤਰ੍ਹਾਂ ਦਾ ਕਮੈਂਟ

written by Rupinder Kaler | September 30, 2021

ਸ਼ਵੇਤਾ ਤਿਵਾੜੀ (Shweta Tiwari) ਨੂੰ ਸਿਹਤ ਖਰਾਬ ਹੋਣ ਤੋਂ ਬਾਅਦ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਸ਼ਵੇਤਾ ਦੀ ਖਰਾਬ ਸਿਹਤ ਤੇ ਉਸ ਦੇ ਸਾਬਕਾ ਪਤੀ ਅਭਿਨਵ ਕੋਹਲੀ (abhinav-kohli) ਦਾ ਪ੍ਰਤੀਕਰਮ ਵੀ ਸਾਹਮਣੇ ਆਇਆ । ਜੋ ਕਿ ਹੈਰਾਨ ਕਰਨ ਵਾਲਾ ਹੈ । ਸ਼ਵੇਤਾ ਤਿਵਾੜੀ ਦੀ ਟੀਮ ਨੇ ਉਹਨਾਂ ਦੀ ਸਿਹਤ ਨੂੰ ਲੈ ਕੇ ਦੱਸਿਆ ਹੈ ਕਿ ਉਹ ਘੱਟ ਬਲੱਡ ਪ੍ਰੈਸ਼ਰ ਅਤੇ ਕਮਜ਼ੋਰੀ ਤੋਂ ਪੀੜਤ ਹੈ ਅਤੇ ਉਸਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

Pic Courtesy: Instagram

ਹੋਰ ਪੜ੍ਹੋ :

ਕਦੇ ਸਲਮਾਨ ਖ਼ਾਨ ਨੂੰ ਬਿਲਕੁਲ ਪਸੰਦ ਨਹੀਂ ਸਨ ਕਰਦੇ ਆਮਿਰ ਖ਼ਾਨ, ਇਸ ਘਟਨਾ ਤੋਂ ਬਾਅਦ ਬਣ ਗਏ ਜਿਗਰੀ ਦੋਸਤ

shweta Tiwari Pic Courtesy: Instagram

ਸ਼ਵੇਤਾ ਤਿਵਾੜੀ (Shweta Tiwari)  ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਕੰਮ ਵਿੱਚ ਰੁੱਝੀ ਹੋਈ ਸੀ, ਜਿਸ ਕਾਰਨ ਉਸਦੀ ਸਿਹਤ ਵਿਗੜ ਗਈ ਹੈ। ਮੌਸਮ ਵਿੱਚ ਬਦਲਾਅ ਅਤੇ ਕੰਮ ਦੇ ਦਬਾਅ ਕਾਰਨ ਸ਼ਵੇਤਾ ਦੀ ਸਿਹਤ ਵਿਗੜ ਗਈ ਹੈ। ਇਸ ਦੇ ਨਾਲ ਹੀ ਉਸ ਦੇ ਸਾਬਕਾ ਪਤੀ ਅਭਿਨਵ ਕੋਹਲੀ (abhinav-kohli)  ਨੇ ਵੀ ਸ਼ਵੇਤਾ ਤਿਵਾੜੀ ਦੀ ਸਿਹਤ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਅਭਿਨਵ ਨੇ ਲਿਖਿਆ,’ ਮੇਰੇ ਅਤੇ ਮੇਰੇ ਬੇਟੇ ਦੇ ਮਿਲਣ ਅਤੇ ਇਕੱਠੇ ਰਹਿਣ ਦੇ ਅਧਿਕਾਰ ਦੀ ਲੜਾਈ ਆਪਣੀ ਜਗ੍ਹਾ ‘ਤੇ ਹੈ ਅਤੇ ਇਹ ਅਦਾਲਤ’ ਚ ਚੱਲ ਰਹੀ ਹੈ।

ਪਰ ਸ਼ਵੇਤਾ ਜਲਦੀ ਠੀਕ ਹੋਵੇ ਇਸ ਦੀ ਦੁਆ ਕਰਦੇ ਹਾਂ । ਗਰੀਬ ਅਦਾਕਾਰ ਤੁਹਾਡੇ ਸਾਰਿਆਂ ਦੇ ਸਾਹਮਣੇ ਖੂਬਸੂਰਤ ਬਣਨ ਅਤੇ ਤੁਹਾਡੇ ਸਾਰਿਆਂ ਤੋਂ ਵਧੇਰੇ ਪਿਆਰ ਲੈਣ ਲਈ ਲੋੜ ਤੋਂ ਵੱਧ ਕਸਰਤ ਕਰਦੇ ਹਨ ਤੇ ਫਿਰ ਇੱਕ ਦਿਨ ਉਸਦਾ ਦਿਲ ਥੱਕ ਜਾਂਦਾ ਹੈ’ । ਪ੍ਰਸ਼ੰਸਕ ਇਸ ਪੋਸਟ ਤੇ ਲੋਕ ਲਗਾਤਾਰ ਕਮੈਂਟ ਕਰ ਰਹੇ ਹਨ ।

 

0 Comments
0

You may also like