ਅਦਾਕਾਰਾ ਸ਼ਵੇਤਾ ਤਿਵਾਰੀ ਨੇ ਪਤੀ ਖ਼ਿਲਾਫ ਲਗਾਏ ਘਰੇਲੂ ਹਿੰਸਾ ਦੇ ਇਲਜ਼ਾਮ,ਥਾਣੇ ਦੇ ਬਾਹਰ ਰੋਂਦੀ ਦਿਖਾਈ ਦਿੱਤੀ ਅਦਾਕਾਰਾ, ਪੁਲਿਸ ਨੇ ਪਤੀ ਨੂੰ ਕੀਤਾ ਗ੍ਰਿਫ਼ਤਾਰ

Written by  Shaminder   |  August 12th 2019 12:59 PM  |  Updated: August 12th 2019 01:21 PM

ਅਦਾਕਾਰਾ ਸ਼ਵੇਤਾ ਤਿਵਾਰੀ ਨੇ ਪਤੀ ਖ਼ਿਲਾਫ ਲਗਾਏ ਘਰੇਲੂ ਹਿੰਸਾ ਦੇ ਇਲਜ਼ਾਮ,ਥਾਣੇ ਦੇ ਬਾਹਰ ਰੋਂਦੀ ਦਿਖਾਈ ਦਿੱਤੀ ਅਦਾਕਾਰਾ, ਪੁਲਿਸ ਨੇ ਪਤੀ ਨੂੰ ਕੀਤਾ ਗ੍ਰਿਫ਼ਤਾਰ

'ਕਸੌਟੀ ਜ਼ਿੰਦਗੀ ਕੀ' ਸੀਰੀਅਲ ਦੇ ਜ਼ਰੀਏ ਦਰਸ਼ਕਾਂ 'ਚ ਆਪਣੀ ਖ਼ਾਸ ਪਛਾਣ ਬਨਾਉਣ ਵਾਲੀ ਅਦਾਕਾਰਾ ਸ਼ਵੇਤਾ ਤਿਵਾਰੀ ਏਨੀਂ ਦਿਨੀਂ ਮਨੋਰੰਜਨ ਦੀ ਦੁਨੀਆ 'ਚ ਏਨੀ ਸਰਗਰਮ ਨਹੀਂ ਹੈ । ਪਰ ਉਹ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ ਵਿੱਚ ਹੈ । ਉਨ੍ਹਾਂ ਦੀ ਰੀਅਲ ਲਾਈਫ 'ਚ ਕੁਝ ਵੀ ਠੀਕ ਨਹੀਂ ਚੱਲ ਰਿਹਾ ਹੈ । ਰਾਜਾ ਚੌਧਰੀ ਤੋਂ ਬਾਅਦ ਉਨ੍ਹਾਂ ਨੇ ਅਭਿਨਵ ਕੋਹਲੀ ਨਾਲ ਇਹ ਸੋਚ ਕੇ ਵਿਆਹ ਰਚਾਇਆ ਸੀ ਕਿ ਸ਼ਾਇਦ ਉਨ੍ਹਾਂ ਦੀ ਵਿਆਹੁਤਾ ਜ਼ਿੰਦਗੀ ਠੀਕ ਹੋ ਜਾਵੇਗੀ ।

ਹੋਰ ਵੇਖੋ:ਪੀਟੀਸੀ ਪੰਜਾਬੀ ‘ਤੇ ਹੋਵੇਗਾ ਸੁਰਜੀਤ ਭੁੱਲਰ ਅਤੇ ਗੁਰਲੇਜ਼ ਅਖ਼ਤਰ ਦੇ ਨਵੇਂ ਗੀਤ ਦਾ ਪ੍ਰੀਮੀਅਰ

ਪਰ ਹੁਣ ਖ਼ਬਰਾਂ ਆ ਰਹੀਆਂ ਹਨ ਕਿ ਦੋਨਾਂ ਦਰਮਿਆਨ ਕੁਝ ਵੀ ਠੀਕ ਨਹੀਂ ਚੱਲ ਰਿਹਾ ।ਸ਼ਵੇਤਾ ਤਿਵਾਰੀ ਨੇ ਅਭਿਨਵ ਕੋਹਲੀ ਖ਼ਿਲਾਫ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਹੈ । ਖ਼ਬਰਾਂ ਮੁਤਾਬਕ ਸ਼ਵੇਤਾ ਨੇ ਆਪਣੇ ਪਤੀ ਖ਼ਿਲਾਫ ਘਰੇਲੂ ਹਿੰਸਾ ਦਾ ਇਲਜ਼ਾਮ ਲਗਾਇਆ ਹੈ ।ਇਸ ਮਾਮਲੇ 'ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਅਭਿਨਵ ਨੂੰ ਗਿਰਫਤਾਰ ਕਰ ਲਿਆ ਹੈ ।

ਸ਼ਵੇਤਾ ਮੁਤਾਬਕ ਅਭਿਨਵ ਨੇ ਉਨ੍ਹਾਂ ਦੀ ਧੀ ਪਲਕ ਦੇ ਨਾਲ ਵੀ ਕੁੱਟਮਾਰ ਕੀਤੀ ਹੈ । ਦੋਨਾਂ ਮਾਂ ਧੀ ਨੂੰ ਪੁਲਿਸ ਥਾਣੇ ਦੇ ਬਾਹਰ ਵੇਖਿਆ ਗਿਆ ਜਿੱਥੇ ਦੋਵੇਂ ਰੋਂਦੀਆਂ ਵਿਖਾਈ ਦਿੱਤੀਆਂ ਸਨ ।ਦੱਸ ਦਈਏ ਕਿ ਅਦਾਕਾਰਾ ਸ਼ਵੇਤਾ ਤਿਵਾਰੀ ਦੂਜੀ ਵਾਰ ਘਰੇਲੂ ਹਿੰਸਾ ਦਾ ਸ਼ਿਕਾਰ ਹੋਈ ਹੈ ।

Image result for shweta tiwari

ਉਨ੍ਹਾਂ ਦੇ ਪਹਿਲੇ ਪਤੀ ਰਾਜਾ ਚੌਧਰੀ ਨੇ ਵੀ ਨਸ਼ੇ 'ਚ ਉਨ੍ਹਾਂ ਨਾਲ ਕੁੱਟਮਾਰ ਕੀਤੀ ਸੀ ਜਿਸ ਤੋਂ ਬਾਅਦ ਸ਼ਵੇਤਾ ਨੇ ਰਾਜਾ ਚੌਧਰੀ 'ਤੇ ਤਲਾਕ ਲੈ ਲਈ ਸੀ ।

ਰਾਜਾ ਚੌਧਰੀ ਤੋਂ ਉੇਨ੍ਹਾਂ ਦੀ ਧੀ ਹੈ ਪਲਕ , ਜਿਸ ਤੋਂ ਬਾਅਦ ਸ਼ਵੇਤਾ ਨੇ ਅਭਿਨਵ ਨਾਲ ਵਿਆਹ ਰਚਾਇਆ ਅਤੇ ਅਭਿਨਵ ਤੋਂ ਉਨ੍ਹਾਂ ਦਾ ਇੱਕ ਬੇਟਾ ਹੋਇਆ । ਪਰ ਦੋਵਾਂ ਦਰਮਿਆਨ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਸਬੰਧ ਖਰਾਬ ਹੋਣ ਲੱਗ ਪਏ ਸਨ ।

Image result for shweta tiwari

ਸ਼ਵੇਤਾ ਨੇ ਅਭਿਨਵ ਨਾਲ 2013 'ਚ ਵਿਆਹ ਰਚਾਇਆ ਸੀ । ਇੱਕ ਮੀਡੀਆ ਰਿਪੋਰਟ ਮੁਤਾਬਕ ਸ਼ਵੇਤਾ ਦੀ ਧੀ ਪਲਕ ਨਾਲ ਅਭਿਨਵ ਕੋਹਲੀ ਬਦਤਮੀਜ਼ੀ ਕਰਦੇ ਰਹਿੰਦੇ ਸਨ ਅਤੇ ਕਈ ਵਾਰ ਉਸ ਨੂੰ ਆਪਣੇ ਮੋਬਾਈਲ 'ਚ ਅਸ਼ਲੀਲ ਵੀਡੀਓ ਵੀ ਵਿਖਾਉਂਦੇ ਸਨ ।

Image result for shweta tiwari

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network