ਸ਼ਵੇਤਾ ਤਿਵਾਰੀ ਦੀ ਸਹੇਲੀ ਨੇ ਲਗਾਏ ਅਭਿਨਵ ਕੋਹਲੀ ‘ਤੇ ਸੰਗੀਨ ਇਲਜ਼ਾਮ, ਕਿਹਾ ਧੀ ਨੂੰ ਅਸ਼ਲੀਲ ਸਵਾਲ ਪੁੱਛਦਾ ਸੀ ਕੋਹਲੀ

Written by  Shaminder   |  July 13th 2020 04:08 PM  |  Updated: July 13th 2020 04:08 PM

ਸ਼ਵੇਤਾ ਤਿਵਾਰੀ ਦੀ ਸਹੇਲੀ ਨੇ ਲਗਾਏ ਅਭਿਨਵ ਕੋਹਲੀ ‘ਤੇ ਸੰਗੀਨ ਇਲਜ਼ਾਮ, ਕਿਹਾ ਧੀ ਨੂੰ ਅਸ਼ਲੀਲ ਸਵਾਲ ਪੁੱਛਦਾ ਸੀ ਕੋਹਲੀ

ਸ਼ਵੇਤਾ ਤਿਵਾਰੀ ‘ਤੇ ਉਨ੍ਹਾਂ ਦੇ ਪਤੀ ਅਭਿਨਵ ਕੋਹਲੀ ਦਰਮਿਆਨ ਵਿਵਾਦ ਹਾਲੇ ਤੱਕ ਖ਼ਤਮ ਨਹੀਂ ਹੋ ਸਕਿਆ ਹੈ ।ਦੋਨਾਂ ਦਰਮਿਆਨ ਸ਼ਬਦੀ ਜੰਗ ਜਾਰੀ ਹੈ । ਇਸ ਜੰਗ ‘ਚ ਹੁਣ ਸ਼ਵੇਤਾ ਦੀ ਖ਼ਾਸ ਮੰਨੀ ਜਾਂਦੀ ਅਨੁਰਾਧਾ ਸਰੀਨ ਵੀ ਕੁੱਦ ਗਈ ਹੈ ।ਅਨੁਰਾਧਾ ਸਰੀਨ ਨੇ ਸੋਸ਼ਲ ਮੀਡੀਆ ‘ਤੇ ਕਮੈਂਟ ਕਰਕੇ ਅਭਿਨਵ ਕੋਹਲੀ ਖਿਲਾਫ ਕਈ ਸੰਗੀਨ ਇਲਜ਼ਾਮ ਲਗਾਏ ਹਨ । ਜਿਸ ਤੋਂ ਬਾਅਦ ਅਭਿਨਵ ਕੋਹਲੀ ਨੇ ਅਨੁਰਾਧਾ ਦੇ ਕਮੈਂਟਸ ਦੇ ਸਕਰੀਨ ਸ਼ਾਟਸ ਸ਼ੇਅਰ ਕਰਦੇ ਹੋਏ ਉਨ੍ਹਾਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਹੈ ।

ਅਨੁਰਾਧਾ ਨੇ ਆਪਣੇ ਕਮੈਂਟ ‘ਚ ਲਿਖਿਆ ਕਿ ‘ਕਿਹੜਾ ਪਿਤਾ ਆਪਣੀ ਧੀ ਨੂੰ ਪੁੱਛਦਾ ਹੈ ਕਿ ਤੂੰ ਵਰਜਿਨ ਹੈ ਜਾਂ ਨਹੀਂ,ਕਿਹੜਾ ਪਿਤਾ ਪੁੱਛਦਾ ਹੈ ਕਿ ਤੂੰ ਕਿਸੇ ਨੂੰ ਕਿੱਸ ਕੀਤਾ ਹੈ ਜਾਂ ਨਹੀਂ? ਇਸ ਤੋਂ ਇਲਾਵਾ ਉਨ੍ਹਾਂ ਨੇ ਹੋਰ ਵੀ ਕਈ ਸਵਾਲ ਅਭਿਨਵ ਨੂੰ ਕੀਤੇ ਹਨ ।

ਜਿਸ ਤੋਂ ਬਾਅਦ ਅਭਿਨਵ ਨੇ ਇਨ੍ਹਾਂ ਕਮੈਂੇਟਸ ਦਾ ਜਵਾਬ ਦਿੰਦੇ ਹੋਏ ਲਿਖਿਆ ਕਿ “ਸਕਰੀਨ ਸ਼ਾਟ ਲੈ ਲਿਆ ਹੈ ਤੇਰੇ ਕਮੈਂਟ ਦਾ, ਹੁਣ ਤੂੰ ਕਾਨੂੰਨੀ ਤੌਰ ‘ਤੇ ਮਾਣ ਹਾਨੀ ਦੇ ਕੇਸ ‘ਚ ਫਸੀ ਹੈਂ।

https://www.instagram.com/p/CCggWnGhyhp/

ਪਲਕ ਅਤੇ ਸ਼ਵੇਤਾ ਦੇ ਖਿਲਾਫ ਬੇਸ਼ੱਕ ਮੈਂ ਮਾਣਹਾਨੀ ਦਾ ਕੇਸ ਨਾਂ ਕਰਾਂ ਪਰ ਤੇਰਾ ਕਨੂੰਨੀ ਤੌਰ ‘ਤੇ ਕੀ ਹਾਲ ਕਰਾਂਗਾ ਤੈਨੂੰ ਹੁਣ ਪਤਾ ਲੱਗੇਗਾ’। ਇਸ ਤੋਂ ਇਲਾਵਾ ਦੋਨਾਂ ਦਰਮਿਆਨ ਲੰਬੀ ਬਹਿਸ ਚੱਲੀ ਹੈ ।

https://www.instagram.com/p/CACeW3pJXJt/

ਦੱਸ ਦਈਏ ਕਿ ਸ਼ਵੇਤਾ ਤਿਵਾਰੀ ਦਾ ਅਭਿਨਵ ਕੋਹਲੀ ਦੇ ਨਾਲ ਦੂਜਾ ਵਿਆਹ ਸੀ। ਪਹਿਲਾ ਵਿਆਹ ਉਨ੍ਹਾਂ ਨੇ ਰਾਜਾ ਚੌਧਰੀ ਦੇ ਨਾਲ ਕਰਵਾਇਆ ਸੀ। ਪਰ ਇਹ ਵਿਆਹ ਵੀ ਜ਼ਿਆਦਾ ਸਮਾਂ ਨਹੀਂ ਚੱਲ ਸਕਿਆ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network