ਸਿਧਾਰਥ ਸ਼ੁਕਲਾ ਦਾ ਇੰਸਟਾਗ੍ਰਾਮ ਅਕਾਉਂਟ ਬਣਿਆ ਯਾਦਗਾਰ, ਅਦਾਕਾਰ ਨੂੰ ਯਾਦ ਕਰ ਫੈਨਜ਼ ਹੋਏ ਭਾਵੁਕ

written by Pushp Raj | March 04, 2022

ਟੀਵੀ ਜਗਤ ਦੇ ਮਸ਼ਹੂਰ ਅਦਾਕਾਰ ਸਿਧਾਰਥ ਸ਼ੁਕਲਾ (Sidharth Shukla) ਦਾ ਬੀਤੇ ਸਾਲ 2 ਸਤੰਬਰ ਨੂੰ ਦੇਹਾਂਤ ਹੋ ਗਿਆ ਸੀ। ਮਰਹੂਮ ਅਦਾਕਾਰ ਨੂੰ ਉਨਾਂ ਦੇ ਫੈਨਜ਼ ਮੁੜ ਯਾਦ ਕਰਕੇ ਉਦੋਂ ਭਾਵੁਕ ਹੋ ਗਏ ਜਦੋਂ ਉਨ੍ਹਾਂ ਦਾ ਇੰਸਟਾਗ੍ਰਾਮ ਅਕਾਉਂਟ ਯਾਦਗਾਰ (Sidharth Shukla Instagram account) ਬਣ ਗਿਆ ਹੈ। ਫੈਨਜ਼ ਨੇ ਕਿਹਾ ਕਿ ਉਹ ਅਜਿਹਾ ਕਦੇ ਵੀ ਨਹੀਂ ਵੇਖਣਾ ਚਾਹੁੰਦੇ ਸਨ।

image From Instagram

ਸਿਧਾਰਥ ਦੇ ਫੈਨਜ਼ ਨੇ ਜਦੋਂ ਉਨ੍ਹਾਂ ਦੇ ਟਵਿੱਟਰ ਤੇ ਇੰਸਟਾਗ੍ਰਾਮ ਅਕਾਉਂਟ ਵਿੱਚ ਬਦਲਾਅ ਵੇਖੇ ਤਾਂ ਉਹ ਹੈਰਾਨ ਰਹਿ ਗਏ। ਫੈਨਜ਼ ਨੇ ਸਿਧਾਰਥ ਸ਼ੁਕਲਾ ਦੇ ਸੋਸ਼ਲ ਮੀਡੀਆ ਅਕਾਉਂਟਸ ਦਾ ਸਕ੍ਰੀਨ ਸ਼ਾਟ ਲੈ ਕੇ ਆਪਣੀਆਂ ਭਾਵਨਾਵਾਂ ਦਾ ਇਜ਼ਹਾਰ ਕੀਤਾ।

image From Instagram

 

ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਨੇ ਸਿਧਾਰਥ ਸ਼ੁਕਲਾ ਨੂੰ ਖ਼ਾਸ ਅੰਦਾਜ਼ 'ਚ ਦਿੱਤੀ ਸ਼ਰਧਾਂਜਲੀ, ਵੇਖੋ ਵੀਡੀਓ

ਇੰਸਟਾਗ੍ਰਾਮ ਵੱਲੋਂ ਸਿਧਾਰਥ ਸ਼ੁਕਲਾ ਨੂੰ ਯਾਦ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਇੰਸਟਾਗ੍ਰਾਮ ਅਕਾਉਂਟ 'ਤੇ ਲਿਖਿਆ ਹੋਇਆ ਸੀ , "ਰਿਮੈਂਬਰਿੰਗ ਸਿਧਾਰਥ ਸ਼ੁਕਲਾ" (Sidharth Shukla Instagram Memorialized) ਅਜਿਹੇ ਖਾਤੇ ਕਿਸੇ ਦੀ ਮੌਤ ਤੋਂ ਬਾਅਦ ਉਸ ਦੇ ਜੀਵਨ ਨੂੰ ਯਾਦ ਕਰਨ ਲਈ ਵੱਖ ਕੈਟਾਗਿਰੀ ਦੇ ਵਿੱਚ ਸ਼ਾਮਲ ਕੀਤੇ ਜਾਂਦੇ ਹਨ। ਇਸ ਕਾਰਨ ਫੈਨਜ਼ ਬੇਹੱਦ ਭਾਵੁਕ ਹੋ ਗਏ ਹਨ।

image From Instagram

ਸੋਸ਼ਲ ਮੀਡੀਆ 'ਤੇ ਫੈਨਜ਼ ਨੇ ਉਨ੍ਹਾਂ ਨੂੰ ਯਾਦ ਕਰਦੇ ਹੋਏ ਕਮੈਂਟ ਕਰਨੇ ਸ਼ੁਰੂ ਕਰ ਦਿੱਤੇ ਹਨ। ਫੈਨਜ਼ ਨੇ ਕਿਹਾ ਕਿ ਸਾਡੇ ਲਈ ਇਹ ਸਵੀਕਾਰ ਕਰਨਾ ਕਿੰਨਾ ਮੁਸ਼ਕਲ ਹੈ ਕਿ 'ਬਿੱਗ ਬੌਸ 13' ਦਾ ਵਿਜੇਤਾ ਹੁਣ ਸਾਡੇ ਵਿਚਕਾਰ ਨਹੀਂ ਹੈ। ਫੈਨਜ਼ ਨੇ ਇਹ ਵੀ ਦੱਸਿਆ ਕਿ ਸਿਧਾਰਥ ਭਾਵੇਂ ਸਰੀਰਕ ਤੌਰ 'ਤੇ ਸਾਡੇ ਵਿਚਕਾਰ ਮੌਜੂਦ ਨਹੀਂ ਹਨ, ਪਰ ਉਹ ਹਮੇਸ਼ਾ ਉਨ੍ਹਾਂ ਦੇ ਦਿਲਾਂ 'ਤੇ ਰਾਜ ਕਰਨਗੇ।

ਇੱਕ ਫੈਨ ਨੇ ਲਿਖਿਆ, 'ਨਹੀਂ... ਮੈਂ ਇਸ ਲਈ ਤਿਆਰ ਨਹੀਂ ਹਾਂ। ਉਹ ਦੂਜੇ ਮੌਕੇ ਦਾ ਹੱਕਦਾਰ ਸੀ। ਉਸ ਨੂੰ ਆਪਣੀ ਮਾਂ, ਭੈਣਾਂ ਅਤੇ ਪਿਆਰ ਲਈ, ਆਪਣੇ ਪੂਰੇ ਪਰਿਵਾਰ ਲਈ, ਉਸ ਦੇ ਪ੍ਰਸ਼ੰਸਕਾਂ ਲਈ ਅਤੇ ਸਭ ਤੋਂ ਮਹੱਤਵਪੂਰਨ, ਆਪਣੇ ਲਈ ਉੱਥੇ ਹੋਣਾ ਚਾਹੀਦਾ ਸੀ। ਇੱਕ ਹੋਰ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ, 'ਕਦੇ ਨਹੀਂ ਸੋਚਿਆ ਸੀ ਕਿ ਸਾਨੂੰ ਇਹ ਦੇਖਣਾ ਪਵੇਗਾ...ਇਹ ਬਹੁਤ ਹੀ ਮੁਸ਼ਕਿਲ ਹੈ।'

You may also like