ਬਾਲੀਵੁੱਡ ਐਕਟਰ ਸਿਧਾਰਥ ਮਲੋਹਤਰਾ ਦਾ ਹੋਇਆ ਐਕਸੀਡੈਂਟ, ਪਹਾੜੀ ਇਲਾਕੇ 'ਚ ਚਲਾ ਰਹੇ ਸੀ ਮੋਟਰਸਾਈਕਲ

Written by  Aaseen Khan   |  September 17th 2019 05:33 PM  |  Updated: September 17th 2019 05:37 PM

ਬਾਲੀਵੁੱਡ ਐਕਟਰ ਸਿਧਾਰਥ ਮਲੋਹਤਰਾ ਦਾ ਹੋਇਆ ਐਕਸੀਡੈਂਟ, ਪਹਾੜੀ ਇਲਾਕੇ 'ਚ ਚਲਾ ਰਹੇ ਸੀ ਮੋਟਰਸਾਈਕਲ

ਬਾਲੀਵੁੱਡ ਅਦਾਕਾਰ ਸਿਧਾਰਥ ਮਲੋਹਤਰਾ ਦਾ ਸ਼ਨੀਵਾਰ ਦੇ ਦਿਨ ਮੋਟਰਸਾਈਕਲ ਨਾਲ ਐਕਸੀਡੈਂਟ ਹੋ ਗਿਆ ਹੈ। ਇਹ ਦੁਰਘਟਨਾ ਉਦੋਂ ਹੋਈ ਜਦੋਂ ਉਹ ਪਹਾੜੀ ਇਲਾਕੇ 'ਚ ਮੋਟਰਸਾਈਕਲ ਲੈ ਕੇ ਨਿਕਲੇ ਸਨ। ਹਾਲਾਂਕਿ ਕਿਸੇ ਬੜੇ ਹਾਦਸੇ ਤੋਂ ਬਚਾਅ ਦੱਸਿਆ ਜਾ ਰਿਹਾ ਹੈ। ਪਰ ਦੱਸ ਦਈਏ ਸਿਧਾਰਥ ਦੇ ਹੱਥ ਅਤੇ ਪੈਰ 'ਤੇ ਸੱਟ ਵੱਜੀ ਹੈ। ਹਾਦਸੇ ਤੋਂ ਤੁਰੰਤ ਬਾਅਦ ਉਹਨਾਂ ਨੂੰ ਨਜ਼ਦੀਕ ਦੇ ਆਰਮੀ ਹਸਪਤਾਲ 'ਚ ਪਹੁੰਚਾਇਆ ਗਿਆ ਜਿੱਥੇ ਉਹਨਾਂ ਦੀ ਮਰ੍ਹਮ ਪੱਟੀ ਕੀਤੀ ਗਈ।

ਖ਼ਬਰਾਂ ਦੀ ਮੰਨੀਏ ਤਾਂ ਸਿਧਾਰਥ ਅਤੇ ਉਹਨਾਂ ਦੇ ਕੋ ਸਟਾਰ ਸ਼ਿਵ ਪੰਡਿਤ ਰਾਈਡ 'ਤੇ ਨਿੱਕਲੇ ਸਨ। ਇਸ ਦੌਰਾਨ ਸ਼ਿਵ ਨੇ ਬੈਲੇਂਸ ਗਵਾਅ ਦਿੱਤਾ ਅਤੇ ਉਹਨਾਂ ਦੇ ਪਿੱਛੇ ਆ ਰਹੇ ਸਿਧਾਰਥ ਨੂੰ ਵੀ ਬ੍ਰੇਕ ਲਗਾਉਣੇ ਪਏ ਜਿਸ ਨਾਲ ਉਹਨਾਂ ਦੀ ਬਾਈਕ ਸਲਿੱਪ ਹੋ ਗਈ ਅਤੇ ਉਹ ਫਿਸਲ ਗਏ। ਉਹਨਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ 'ਚ ਉਸ ਦੇ ਹੱਥ ਪੈਰ 'ਤੇ ਪੱਟੀਆਂ ਬੰਨੀਆਂ ਹੋਈਆਂ ਨਜ਼ਰ ਆ ਰਹੀਆਂ ਹਨ।

ਹੋਰ ਵੇਖੋ : ਪ੍ਰਧਾਨਮੰਤਰੀ ਮੋਦੀ ਦੀ ਜ਼ਿੰਦਗੀ 'ਤੇ ਸੰਜੇ ਲੀਲਾ ਭੰਸਾਲੀ ਬਨਾਉਣ ਜਾ ਰਹੇ ਨੇ ਇਹ ਫ਼ਿਲਮ, ਅਕਸ਼ੇ ਕੁਮਾਰ ਤੇ ਪ੍ਰਭਾਸ ਨੇ ਸਾਂਝਾ ਕੀਤਾ ਪੋਸਟਰ

ਦੱਸ ਦਈਏ ਸਿਧਾਰਥ ਮਲੋਹਤਰਾ ਅੱਜ ਕੱਲ੍ਹ ਆਪਣੀ ਆਉਣ ਵਾਲੀ ਫ਼ਿਲਮ 'ਸ਼ੇਰਸ਼ਾਹ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਇਹ ਫ਼ਿਲਮ ਆਰਮੀ ਦੇ ਜਾਂਬਾਜ਼ ਅਫਸਰ ਵਿਕਰਮ ਬੱਤਰਾ ਦੀ ਜ਼ਿੰਦਗੀ 'ਤੇ ਅਧਾਰਿਤ ਹੈ ਜਿਹੜੇ ਕਾਰਗਿਲ ਦੀ ਹੱਦ 'ਤੇ ਤੈਨਾਤ ਸਨ। 1999 ਦੇ ਕਾਰਗਿਲ ਯੁੱਧ 'ਚ ਬਿਕਰਮ ਬੱਤਰਾ ਸ਼ਹੀਦ ਹੋ ਗਏ ਸਨ। ਉਹਨਾਂ ਦੀ ਬਹਾਦਰੀ ਅਤੇ ਜਾਂਬਾਜ਼ੀ ਦੀ ਚਲਦਿਆ ਸਾਥੀ ਕੈਪਟਨ ਵਿਕਰਮ ਬੱਤਰਾ ਨੂੰ ਸ਼ੇਰਸ਼ਾਹ ਕਹਿ ਕੇ ਬੁਲਾਇਆ ਕਰਦੇ ਸਨ। ਸਿਧਾਰਥ ਇਸ ਫ਼ਿਲਮ 'ਚ ਕੈਪਟਨ ਬਿਕਰਮ ਬੱਤਰਾ ਦਾ ਕਿਰਦਾਰ ਨਿਭਾ ਰਹੇ ਹਨ। ਫ਼ਿਲਮ ਦਾ ਨਿਰਦੇਸ਼ਨ ਵਿਸ਼ਨੂੰ ਵਰਧਨ ਕਰ ਰਹੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network