Advertisment

ਬ੍ਰੇਕਅਪ ਦੀਆਂ ਖਬਰਾਂ ਵਿਚਾਲੇ, ਸਲਮਾਨ ਖਾਨ ਦੀ ਈਦ ਪਾਰਟੀ 'ਚ ਇੱਕਠੇ ਨਜ਼ਰ ਆਏ ਸਿਧਾਰਥ ਮਲੋਹਤਰਾ ਤੇ ਕਿਆਰਾ ਅਡਵਾਨੀ

author-image
By Pushp Raj
New Update
ਬ੍ਰੇਕਅਪ ਦੀਆਂ ਖਬਰਾਂ ਵਿਚਾਲੇ, ਸਲਮਾਨ ਖਾਨ ਦੀ ਈਦ ਪਾਰਟੀ 'ਚ ਇੱਕਠੇ ਨਜ਼ਰ ਆਏ ਸਿਧਾਰਥ ਮਲੋਹਤਰਾ ਤੇ ਕਿਆਰਾ ਅਡਵਾਨੀ
Advertisment
ਬਾਲੀਵੁੱਡ ਸੈਲੇਬਸ ਨੂੰ ਲੈ ਕੇ ਆਈ ਦਿਨ ਕੁਝ ਨਾਂ ਕੁਝ ਚਰਚਾ ਵਿੱਚ ਰਹਿੰਦਾ ਹੈ। ਪਿਛਲੇ ਕੁਜ ਦਿਨਾਂ ਤੋਂ ਕਿਆਰਾ ਅਡਵਾਨੀ ਤੇ ਸਿਧਾਰਥ ਮਲੋਹਤਰਾ ਵਿਚਾਲੇ ਬ੍ਰੇਕਅਪ ਦੀਆਂ ਖ਼ਬਰਾਂ ਸਾਮਹਣੇ ਆ ਰਹੀਆਂ ਸਨ, ਪਰ ਇਹ ਖ਼ਬਰਾਂ ਉਸ ਵੇਲੇ ਝੂਠੀਆਂ ਪੈਂਦੀਆਂ ਨਜ਼ਰ ਆਈਆਂ ਜਦੋਂ ਦੋਹਾਂ ਨੂੰ ਸਲਮਾਨ ਖਾਨ ਦੀ ਪਾਰਟੀ ਵਿੱਚ ਇੱਕਠੇ ਸਪਾਟ ਕੀਤਾ ਗਿਆ। publive-image Image Source: Instagram ਇੰਝ ਜਾਪਦਾ ਹੈ ਕਿ ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਵਿਚਕਾਰ ਸਭ ਕੁਝ ਠੀਕ ਹੈ। ਕਿਉਂਕਿ ਦੋਵਾਂ ਨੂੰ ਮੰਗਲਵਾਰ ਰਾਤ ਅਰਪਿਤਾ ਖਾਨ ਅਤੇ ਆਯੂਸ਼ ਸ਼ਰਮਾ ਦੇ ਨਾਲ ਸਲਮਾਨ ਖਾਨ ਦੀ ਈਦ ਪਾਰਟੀ ਵਿੱਚ ਇਕੱਠੇ ਦੇਖਿਆ ਗਿਆ। ਬ੍ਰੇਕਅਪ ਦੀਆਂ ਖਬਰਾਂ ਤੋਂ ਕੁਝ ਦਿਨ ਬਾਅਦ ਇਸ ਜੋੜੀ ਨੂੰ ਇੱਕਠੇ ਵੇਖ ਕੇ ਦੋਹਾਂ ਦੇ ਫੈਨਜ਼ ਬਹੁਤ ਜ਼ਿਆਦਾ ਖੁਸ਼ ਹਨ। ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਦੋਵਾਂ ਨੇ ਆਪਣੇ ਆਉਣ 'ਤੇ ਪੈਪਰਾਜ਼ੀਸ ਲਈ ਵੱਖਰੇ ਤੌਰ 'ਤੇ ਪੋਜ਼ ਦਿੱਤੇ, ਪਰ ਇੱਕ ਦੂਜੇ ਨੂੰ ਦੇਖ ਕੇ ਦੋਵੇਂ ਮੁਸਕੁਰਾਉਂਦੇ ਹੋਏ ਨਜ਼ਰ ਆਏ।
Advertisment
publive-image   ਦੋਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਦੌਰਾਨ ਕਿਆਰਾ ਅਡਵਾਨੀ ਨੂੰ ਸਿਧਾਰਥ ਦਾ ਇੰਤਜ਼ਾਰ ਕਰਦੇ ਵੇਖਿਆ ਗਿਆ। ਪੈਪਰਾਜ਼ੀਸ ਨੂੰ ਪੋਜ਼ ਦੇਣ ਤੋਂ ਬਾਅਦ ਕਿਆਰਾ ਤੇ ਸਿਧਾਰਥ ਨੂੰ ਇੱਕਠੇ ਪਾਰਟੀ ਲਈ ਜਾਂਦੇ ਵੇਖਿਆ ਗਿਆ। ਉਸ ਤੋਂ ਬਾਅਦ ਦੋਵੇਂ ਪੂਰੀ ਪਾਰਟੀ ਦੌਰਾਨ ਇਕੱਠੇ ਨਜ਼ਰ ਆਏ। ਕਿਆਰਾ ਅਤੇ ਸਿਧਾਰਥ ਦੇ ਚਿਹਰਿਆਂ 'ਤੇ ਇਕ ਵੱਡੀ ਮੁਸਕਰਾਹਟ ਸਾਫ ਦਿਖਾਈ ਦੇ ਰਹੀ ਸੀ। ਇਹ ਪਹਿਲੀ ਵਾਰ ਹੈ ਜਦੋਂ ਸਿਧਾਰਥ ਅਤੇ ਕਿਆਰਾ ਨੇ ਇਕੱਠੇ ਕਿਸੇ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਹੈ, ਉਹ ਵੀ ਉਸ ਸਮੇਂ ਜਦੋਂ ਤੋਂ ਮੀਡੀਆ ਵਿੱਚ ਉਨ੍ਹਾਂ ਦੇ ਵੱਖ ਹੋਣ ਦੀਆਂ ਖਬਰਾਂ ਆਈਆਂ ਹਨ। publive-image Image Source: Instagram   ਇਸ ਦੌਰਾਨ ਸਿਧਾਰਥ ਈਦ ਪਾਰਟੀ ਲਈ ਕਾਲੇ ਕੁੜਤੇ ਪਜਾਮੇ ਵਿੱਚ ਪਹੁੰਚੇ ਜਦੋਂ ਕਿ ਕਿਆਰਾ ਸਫੇਦ ਅਤੇ ਸਲੇਟੀ ਰੰਗ ਦੇ ਟੌਪ ਵਿੱਚ ਸੀ ਅਤੇ ਇੱਕ ਲੰਬੇ ਸਿਰੇ ਵਾਲੀ ਪੈਂਟ ਵਿੱਚ ਸੀ। ਦੋਵੇਂ ਇੱਕਠੇ ਬਹੁਤ ਪਿਆਰੇ ਨਜ਼ਰ ਆ ਰਹੇ ਸੀ। ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਇਸ ਜੋੜੀ ਲਈ ਲਿਖਿਆ "ਮੇਰੇ ਪਿਆਰੇ," ਇੱਕ ਹੋਰ ਨੇ ਦੋਹਾਂ ਲਈ ਲਿਖਿਆ "ਹਮੇਸ਼ਾ ਲਈ ਇਕੱਠੇ," ਹੋਰ ਪੜ੍ਹੋ : ਈਦ ਮੌਕੇ ਸਲਮਾਨ ਖਾਨ ਦੇ ਘਰ ਦੇ ਬਾਹਰ ਨਜ਼ਰ ਆਇਆ ਫੈਨਜ਼ ਦਾ ਹੜ੍ਹ ਦੱਸ ਦਈਏ ਕਿ 'ਸ਼ੇਰਸ਼ਾਹ' 'ਚ ਇਕੱਠੇ ਨਜ਼ਰ ਆਏ ਸਿਧਾਰਥ ਅਤੇ ਕਿਆਰਾ ਦੇ ਪਿਛਲੇ ਕਾਫੀ ਸਮੇਂ ਤੋਂ ਡੇਟ ਕਰਨ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਹਾਲਾਂਕਿ, ਉਨ੍ਹਾਂ ਨੇ ਅਜੇ ਤੱਕ ਨਾ ਤਾਂ ਆਪਣੇ ਰਿਸ਼ਤੇ ਤੋਂ ਇਨਕਾਰ ਕੀਤਾ ਹੈ ਅਤੇ ਨਾਂ ਹੀ ਪੁਸ਼ਟੀ ਕੀਤੀ ਹੈ।
 
View this post on Instagram
 

A post shared by Instant Bollywood (@instantbollywood)

Advertisment

Stay updated with the latest news headlines.

Follow us:
Advertisment
Advertisment
Latest Stories
Advertisment