ਸ਼ਹਿਨਾਜ਼ ਗਿੱਲ ਅਤੇ ਸਿਧਾਰਥ ਸ਼ੁਕਲਾ ਦੇ ਅਖੀਰਲੇ ਗੀਤ 'ਅਧੂਰਾ' ਦਾ ਪੋਸਟਰ ਰਿਲੀਜ਼, ਸ਼੍ਰੇਆ ਘੋਸ਼ਾਲ ਨੇ ਕਿਹਾ-‘ਇਹ ਅਧੂਰਾ ਹੈ ਪਰ ਪੂਰਾ ਹੋ ਜਾਵੇਗਾ’

written by Lajwinder kaur | October 17, 2021

ਸ਼ਹਿਨਾਜ਼ ਗਿੱਲ Shehnaaz Gill ਅਤੇ ਸਿਧਾਰਥ ਸ਼ੁਕਲਾ Sidharth Shukla ਦੀ ਜੋੜੀ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲਿਆ । ਇਸ ਜੋੜੀ ਨੂੰ ਦਰਸ਼ਕਾਂ ਵੱਲੋਂ ਹੀ ਸਿਡਨਾਜ਼ ਦਾ ਨਾਂਅ ਦਿੱਤਾ ਗਿਆ ਸੀ। ਪਰ ਸਿਧਾਰਥ ਸ਼ੁਕਲਾ ਦੇ ਅਚਾਨਕ ਦਿਹਾਂਤ ਕਾਰਨ ਸ਼ਹਿਨਾਜ਼ ਸਮੇਤ ਸਾਰੇ ਪ੍ਰਸ਼ੰਸਕ ਸਦਮੇ ‘ਚ ਹਨ। ਇਸ ਜੋੜੀ ਨੇ ਆਉਣ ਵਾਲੇ ਸਮੇਂ ‘ਚ ਬਹੁਤ ਸਾਰੇ ਪ੍ਰੋਜੈਕਟਾਂ ‘ਚ ਨਜ਼ਰ ਆਉਣਾ ਸੀ । ਪਰ ਸਿਧਾਰਥ ਦੇ ਇਸ ਤਰ੍ਹਾਂ ਅਚਾਨਕ ਚਲੇ ਜਾਣਾ ਕਰਕੇ ਉਹ ਆਪਣੇ ਫੈਨਜ਼ ਲਈ ਆਪਣੀ ਇੱਕ ਅਖੀਰਲੀ ਮਿਊਜ਼ਿਕ ਵੀਡੀਓ ਛੱਡ ਗਏ ਹਨ। ਜੀ ਹਾਂ ਇਹ ਸ਼ਹਿਨਾਜ਼ ਤੇ ਸਿਧਾਰਥ ਦੀ ਅਖੀਰਲਾ ਪ੍ਰੋਜੈਕਟ ਹੋਵੇਗਾ ਜਿਸ 'ਚ ਦੋਵੇਂ ਇਕੱਠੇ ਨਜ਼ਰ ਆਉਣਗੇ।  ਇਹ ਗੀਤ ‘ਅਧੂਰਾ’ ਟਾਈਟਲ ਹੇਠ ਰਿਲੀਜ਼ ਹੋਣ ਜਾ ਰਿਹਾ ਹੈ। ਗੀਤ ਦਾ ਪੋਸਟਰ ਸਾਹਮਣੇ ਆ ਚੁੱਕਿਆ ਹੈ।

Shehnaaz-Sidharth- Image Source: Instagram

ਹੋਰ ਪੜ੍ਹੋ : ਮਾਧੁਰੀ ਦੀਕਸ਼ਿਤ ਨੇ ਪਤੀ ਨੂੰ 22 ਵੀਂ ਵਰ੍ਹੇਗੰਢ ਮੌਕੇ ‘ਤੇ ਖ਼ਾਸ ਅੰਦਾਜ਼ ਨਾਲ ਦਿੱਤੀ ਵਧਾਈ, 'ਦਿਲ ਤੋ ਪਾਗਲ ਹੈ' ਦੀ ਧੁਨ ਦੇ ਨਾਲ ਸ਼ੇਅਰ ਕੀਤਾ ਰੋਮਾਂਟਿਕ ਵੀਡੀਓ

ਮਸ਼ਹੂਰ ਗਾਇਕਾ ਸ਼੍ਰੇਆ ਘੋਸ਼ਾਲ (Shreya Ghoshal) ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਉਨ੍ਹਾ ਨੇ ਗੀਤ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਉਹ ਇੱਕ ਸਿਤਾਰਾ ਸੀ ਅਤੇ ਹਮੇਸ਼ਾ ਰਹੇਗਾ ... ਲੱਖਾਂ ਦਿਲਾਂ ਦਾ ਪਿਆਰ ਸਦਾ ਲਈ ਚਮਕਦਾ ਰਹੇਗਾ। #Habit our unfinished song.. ਇਹ ਅਧੂਰਾ ਹੈ ਪਰ ਫਿਰ ਵੀ ਪੂਰਾ ਹੋਵੇਗਾ । ਸਿਡਨਾਜ਼ ਦਾ ਇਹ ਆਖਰੀ ਗਾਣਾ ਹਰ ਪ੍ਰਸ਼ੰਸਕ ਦਾ ਸੁਫਨਾ ਹੈ । ਸਾਡੇ ਦਿਲਾਂ ਵਿੱਚ ਸਦਾ ਜ਼ਿੰਦਾ ਰਹੇਗਾ। ਇਹ ਗਾਣਾ 21 ਅਕਤੂਬਰ ਨੂੰ ਰਿਲੀਜ਼ ਹੋਵੇਗਾ’। ਇਸ ਪੋਸਟ ਉੱਤੇ ਲਗਾਤਾਰ ਪ੍ਰਸ਼ੰਸਕ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਪਹਿਲਾਂ ਇਸ ਗਾਣੇ ਦਾ ਨਾਂਅ ‘Habit’ਸੀ, ਪਰ ਹੁਣ ਇਸ ਨੂੰ ਬਦਲ ਕੇ ‘ਅਧੂਰਾ’ ਕਰ ਦਿੱਤਾ ਗਿਆ ਹੈ।

inside image of shehnaaz gill and sidharth sukla

ਹੋਰ ਪੜ੍ਹੋ : ਸ਼ਿਪਰਾ ਗੋਇਲ ਆਪਣੇ ਨਵੇਂ ਗੀਤ ‘Koke’ ਨਾਲ ਜਿੱਤ ਰਹੀ ਹੈ ਦਰਸ਼ਕਾਂ ਦਾ ਦਿਲ, ਗਾਇਕ ਅਰਜਨ ਢਿੱਲੋਂ ਵੀ ਆਪਣੀ ਗਾਇਕੀ ਦਾ ਤੜਕਾ ਲਗਾਉਂਦੇ ਹੋਏ ਆ ਰਹੇ ਨੇ ਨਜ਼ਰ

ਗੀਤ ਦੇ ਪੋਸਟਰ ਉੱਤੇ ਸ਼ਹਿਨਾਜ਼ ਗਿੱਲ ਅਤੇ ਸਿਧਾਰਥ ਸ਼ੁਕਲਾ ਦੀ ਝਲਕ ਦੇਖਣ ਨੂੰ ਮਿਲ ਰਿਹਾ ਹੈ। ਇਸ ਗਾਣੇ ਵਿੱਚ ਪ੍ਰਸ਼ੰਸਕ ਆਖਰੀ ਵਾਰ ਸ਼ਹਿਨਾਜ਼ ਅਤੇ ਸਿਧਾਰਥ ਨੂੰ ਵੇਖ ਸਕਣਗੇ। ਇਹ ਗਾਣਾ 21 ਅਕਤੂਬਰ ਨੂੰ ਰਿਲੀਜ਼ ਹੋਵੇਗਾ।

 

View this post on Instagram

 

A post shared by shreyaghoshal (@shreyaghoshal)

You may also like