ਸਿਧਾਰਥ ਸ਼ੁਕਲਾ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ ਮੌਤ, ਦਿਲ ਦਾ ਦੌਰਾ ਪੈਣ ਤੋਂ ਪਹਿਲਾਂ ਇਸ ਤਰ੍ਹਾਂ ਹੁੰਦਾ ਹੈ ਮਹਿਸੂਸ …!

written by Rupinder Kaler | September 03, 2021

ਸਿਧਾਰਥ ਸ਼ੁਕਲਾ (sidharth-shukla) ਦਾ ਹਾਲ ਹੀ ਵਿੱਚ ਦਿਲ ਦਾ ਦੌਰਾ (HEART ATTACK) ਪੈਣ ਨਾਲ ਦਿਹਾਂਤ ਹੋਇਆ ਹੈ । 40 ਸਾਲ ਦੇ ਸਿਧਾਰਥ ਦਾ ਹਸਪਤਾਲ ਪਹੁੰਚਦੇ ਹੀ ਦਿਹਾਂਤ ਹੋ ਗਿਆ ਸੀ । ਮਾਹਿਰਾਂ ਦੀ ਮੰਨੀਏ ਤਾਂ 40 ਸਾਲ ਦੀ ਉਮਰ ਵਿੱਚ ਦਿਲ ਦੇ ਦੌਰਿਆਂ ਦੇ ਮਾਮਲੇ ਲਗਾਤਾਰ ਵੱਧਦੇ ਹੀ ਜਾ ਰਹੇ ਹਨ । ਜਿਸ ਦਾ ਮੁੱਖ ਕਾਰਨ ਜ਼ਿਆਦਾ ਵਜ਼ਨ, ਸ਼ੂਗਰ ਤੇ ਬਲਡ ਪ੍ਰੈਸ਼ਰ ਹੋ ਸਕਦਾ ਹੈ । ਡਾਕਟਰਾਂ ਦੀ ਮੰਨੀਏ ਤਾਂ ਦਿਲ ਦਾ ਦੌਰਾ (HEART ATTACK)  ਪੈਣ ਤੋਂ ਪਹਿਲਾਂ ਸਰੀਰ ਕੁਝ ਸੰਕੇਤ ਦਿੰਦਾ ਹੈ ਜਿਨ੍ਹਾਂ ਨੂੰ ਜਾਨਣਾ ਬਹੁਤ ਜ਼ਰੂਰੀ ਹੈ ।

ਹੋਰ ਪੜ੍ਹੋ :

ਸਿਧਾਰਥ ਸ਼ੁਕਲਾ ਦੀ ਅੰਤਿਮ ਰਸਮਾਂ ਤੋਂ ਸ਼ਹਿਨਾਜ਼ ਗਿੱਲ ਦੀਆਂ ਤਸਵੀਰਾਂ ਆਈਆਂ ਸਾਹਮਣੇ, ਰੋ-ਰੋ ਹੋਇਆ ਪਿਆ ਬੁਰਾ ਹਾਲ

ਜੇਕਰ ਤੁਹਾਡੇ ਦਿਲ ਦੀ ਧੜਕਣ ਕੁਝ ਚਿਰ ਲਈ ਵੱਧ ਰਹੀ ਹੈ ਤਾਂ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ । ਛਾਤੀ ਵਿੱਚ ਦਰਦ ਦਿਲ ਦਾ ਦੌਰਾ (HEART ATTACK) ਪੈਣ ਦਾ ਸ਼ੁਰੂਆਤੀ ਲੱਛਣ ਹੋ ਸਕਦਾ ਹੈ । ਤੁਹਾਨੂੰ ਛਾਤੀ ਵਿੱਚ ਦਰਦ, ਤੇ ਜਕੜਨ ਮਹਿਸੂਸ ਹੋਵੇਗੀ । ਜੇਕਰ ਤੁਹਾਡਾ ਮੋਢਾ ਖਾਸ ਕਰਕੇ ਖੱਬਾ ਮੌਡਾ ਲਗਾਤਾਰ ਦਰਦ ਹੋ ਰਿਹਾ ਹੈ ਤਾਂ ਡਾਕਟਰ ਨਾਲ ਸੰਪਰਕ ਜ਼ਰੂਰ ਕਰਨਾ ਚਾਹੀਦਾ ਹੈ ।

ਇਹ ਦਿਲ ਦੇ ਦੌਰੇ (HEART ATTACK) ਦਾ ਲੱਛਣ ਹੋ ਸਕਦੇ ਹਨ । ਬਿਨਾਂ ਵਰਕ ਆਊਟ ਤੇ ਏਸੀ ਵਿੱਚ ਜੇ ਤੁਹਾਨੂੰ ਪਸੀਨਾ ਆਉਂਦਾ ਹੈ ਤਾਂ ਇਹ ਦਿਲ ਦੇ ਦੌਰੇ ਦਾ ਲੱਛਣ ਹੈ । ਸਾਹ ਲੈਣ ਵਿੱਚ ਤਕਲੀਫ ਹੋਣਾ ਵੀ ਦਿਲ ਦੇ ਦੌਰੇ ਦਾ ਇੱਕ ਲੱਛਣ ਹੈ । ਜੇਕਰ ਤੁਸੀਂ ਕਮਜੋਰੀ ਮਹਿਸੂਸ ਕਰ ਰਹੇ ਹੋ ਜਾਂ ਤੁਹਾਡੇ ਹੱਥ ਪੈਰ ਠੰਡੇ ਪੈ ਰਹੇ ਹਨ ਤਾਂ ਇਹ ਦਿਲ ਦੇ ਦੌਰੇ ਦਾ ਲੱਛਣ ਹੋ ਸਕਦਾ ਹੈ ।

You may also like