ਸਿਧਾਰਥ ਸ਼ੁਕਲਾ ਨੂੰ ਮਿਲੇ ਏਨੇ ਤੋਹਫ਼ੇ ਅਦਾਕਾਰ ਨੇ ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ, ਰਿਆਲਟੀ ਸ਼ੋਅ ‘ਚ ਸ਼ਹਿਨਾਜ਼ ਗਿੱਲ ‘ਤੇ ਸਿਧਾਰਥ ਦੀ ਜੋੜੀ ਨੂੰ ਕੀਤਾ ਗਿਆ ਸੀ ਖੂਬ ਪਸੰਦ

written by Shaminder | March 20, 2020

ਇੱਕ ਰਿਆਲਟੀ ਸ਼ੋਅ ਦੇ ਨਾਲ ਚਰਚਾ ਖੱਟਣ ਵਾਲੇ ਸਿਧਾਰਥ ਸ਼ੁਕਲਾ ਸ਼ੋਅ ਦੇ ਜੇਤੂ    ਰਹੇ ਹਨ ।ਸ਼ੋਅ ਤੋਂ ਬਾਹਰ ਆਉਣ ਦੇ ਬਾਵਜੂਦ ਉਹ ਚਰਚਾ ‘ਚ ਬਣੇ ਹੋਏ ਹਨ ।ਸ਼ਹਿਨਾਜ਼ ਗਿੱਲ ਦੇ ਨਾਲ ਉਨ੍ਹਾਂ ਦੀਆਂ ਨਜ਼ਦੀਕੀਆਂ ਕਿਸੇ ਤੋਂ ਛਿਪੀਆਂ ਹੋਈਆਂ ਨਹੀਂ ਹਨ।ਸ਼ੋਅ ਤੋਂ ਬਾਹਰ ਆ ਕੇ ਵੀ ਇਹ ਜੋੜੀ ਚਰਚਾ ‘ਚ ਹੈ ।ਜਿੱਥੇ ਸ਼ਹਿਨਾਜ਼ ਲੋਕਾਂ ਦੀ ਪਹਿਲੀ ਪਸੰਦ ਹਨ ਉੱਥੇ ਹੀ ਸਿਧਾਰਥ ਸ਼ੁਕਲਾ ਨੂੰ ਪ੍ਰਸ਼ੰਸਕ ਕਿੰਨਾ ਚਾਹੁੰਦੇ ਹਨ ਇਸ ਦਾ ਪਤਾ ਉਨ੍ਹਾਂ ਨੂੰ ਸ਼ੋਅ ‘ਚੋਂ ਬਾਹਰ ਆਉਣ ‘ਤੇ ਲੱਗਿਆ ਹੈ । ਹੋਰ ਵੇਖੋ :ਸ਼ਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ ਨਜ਼ਰ ਆਉਣਗੇ ਦਰਸ਼ਨ ਰਾਵਲ ਦੇ ਨਵੇਂ ਗੀਤ ‘ਚ, ਗਾਇਕ ਨੇ ਸਾਂਝੀ ਕੀਤੀ ਤਸਵੀਰ https://www.instagram.com/p/B94cShBpS46/ ਉਹ ਹੁਣ ਆਪਣੇ ਫੈਨਸ ਦਾ ਸ਼ੁਕਰੀਆ ਅਦਾ ਕਰਨ ਲੱਗੇ ਹੋਏ ਹਨ । ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਜਿਸ ‘ਚ ਉਹ ਬੈੱਡ ਦੇ ਕੋਲ ਬੈਠੇ ਹੋਏ ਹਨ ਅਤੇ ਉਨ੍ਹਾਂ ਦੇ ਬੈੱਡ ‘ਤੇ ਵੱਡੀ ਗਿਣਤੀ ‘ਚ ਗਿਫਟ ਪਏ ਹੋਏ ਨੇ । https://www.instagram.com/p/B9dZVFcpuLQ/ ਸਿਧਾਰਥ ਇਨ੍ਹਾਂ ਤੋਹਫ਼ਿਆਂ ਨੂੰ ਵਿਖਾ ਰਹੇ ਨੇ । ਇਸ ਤਸਵੀਰ ਦੇ ਨਾਲ ਕੈਪਸ਼ਨ ‘ਚ ਉਨ੍ਹਾਂ ਨੇ ਲਿਖਿਆ “ਤੁਹਾਡੇ ਸਭ ਦੇ ਬੇਸ਼ੁਮਾਰ ਪਿਆਰ ਲਈ ਧੰਨਵਾਦ, ਈਮਾਨਦਾਰੀ ਨਾਲ ਦੱਸਾਂ ਤਾਂ ਤੁਹਾਡੀਆਂ ਸਭ ਦੀਆਂ ਸ਼ੁਭ ਇੱਛਾਵਾਂ ਹੀ ਮੇਰੇ ਲਈ ਇਨਾਂ ਸਭ ਕੋਸ਼ਿਸ਼ਾਂ ਤੋਂ ਜ਼ਿਆਦਾ ਮਾਇਨੇ ਰੱਖਦੀਆਂ ਹਨ”।ਦੱਸ ਦਈਏ ਕਿ ਸਿਧਾਰਥ ਸ਼ੁਕਲਾ ਹੁਣ ਕਈ ਪ੍ਰਾਜੈਕਟਸ ‘ਤੇ ਕੰਮ ਕਰ ਰਹੇ ਹਨ ।    

0 Comments
0

You may also like