Advertisment

ਦਰਸ਼ਨ ਕਰਨ ਲਈ ਵੀਜ਼ਾ ਲੈਣ ਦੀ ਲੋੜ ਨਾ ਪਵੇ,ਨਨਕਾਣਾ ਸਾਹਿਬ ਦੇ ਦਰਸ਼ਨਾਂ ਦੀ ਤਾਂਘ ਨੂੰ ਦਰਸਾਉਂਦਾ ਹੈ ਵਾਰਿਸ ਭਰਾਵਾਂ ਦਾ ਗੀਤ

author-image
By Shaminder
New Update
ਦਰਸ਼ਨ ਕਰਨ ਲਈ ਵੀਜ਼ਾ ਲੈਣ ਦੀ ਲੋੜ ਨਾ ਪਵੇ,ਨਨਕਾਣਾ ਸਾਹਿਬ ਦੇ ਦਰਸ਼ਨਾਂ ਦੀ ਤਾਂਘ ਨੂੰ ਦਰਸਾਉਂਦਾ ਹੈ ਵਾਰਿਸ ਭਰਾਵਾਂ ਦਾ ਗੀਤ
Advertisment
ਇਸ ਗੀਤ 'ਚ ਨਨਕਾਣਾ ਸਾਹਿਬ ਦੇ ਦਰਸ਼ਨਾਂ ਦੀ ਆਸ ਮਨ 'ਚ ਲੈ ਕੇ ਜਾਣ ਵਾਲੇ ਸ਼ਰਧਾਲੂਆਂ ਦੀ ਗੱਲ ਕਰ ਰਹੇ ਨੇ । ਪਰ ਵੀਜ਼ੇ ਦੀਆਂ ਸ਼ਰਤਾਂ ਪੂਰੀਆਂ ਨਾ ਕਰਨ ਦੀ ਸੂਰਤ 'ਚ ਇਹ ਆਸ ਅਧੂਰੀ ਹੀ ਰਹਿ ਜਾਂਦੀ ਹੈ । ਇਸੇ ਕਰਕੇ ਇਸ ਗੀਤ 'ਚ ਵਾਰਿਸ ਭਰਾਵਾਂ ਨੇ ਸਰਕਾਰਾਂ ਨੂੰ ਆਪਸੀ ਵੈਰ ਵਿਰੋਧ ਭੁਲਾ ਕੇ ਸਿੱਧੀ ਅੰਮ੍ਰਿਤਸਰ ਤੋਂ ਨਨਕਾਣਾ ਸਾਹਿਬ ਲਈ ਬੱਸ ਸ਼ੁਰੂ ਕਰਨ ਦੀ ਗੱਲ ਇਸ ਗੀਤ 'ਚ ਕੀਤੀ ਹੈ । ਜਿਸ ਨੂੰ ਕਿ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਬਿਆਨ ਕੀਤਾ ਗਿਆ ਹੈ । ਗਾਇਕ ਮਨਮੋਹਨ ਵਾਰਿਸ, ਕਮਲ ਹੀਰ ਤੇ ਸੰਗਤਾਰ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇ ਰਹੇ ਹਨ । ਪੰਜਾਬੀ ਸੱਭਿਆਚਾਰ ਦੀ ਜੜ੍ਹ ਨਾਲ ਜੁੜੀ ਤਿੰਨਾਂ ਭਰਾਵਾਂ ਦੀ ਇਹ ਤਿੱਕੜੀ ਹੁਣ ਧਾਰਮਿਕ ਗੀਤ ਲੈ ਕੇ ਆਈ ਹੈ । ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਸ ਗੀਤ ਦੇ ਟਾਈਟਲ ਦੀ ਗੱਲ ਕੀਤੀ ਜਾਵੇ ਤਾਂ ਇਹ ਗੀਤ ‘ਸਿੱਧੀ ਬੱਸ ਨਨਕਾਣੇ ਨੂੰ’ ਟਾਈਟਲ ਹੇਠ ਰਿਲੀਜ਼ ਹੋਇਆ ਹੈ । ਇਹ ਗਾਣਾ ਮੰਗਲ ਹਠੂਰ ਨੇ ਲਿਖਿਆ ਹੈ ਜਦੋਂ ਕਿ ਇਸ ਦਾ ਮਿਊਜ਼ਿਕ ਸੰਗਤਾਰ ਨੇ ਤਿਆਰ ਕੀਤਾ ਹੈ । ਇਸ ਗਾਣੇ ਦਾ ਵੀਡਿਓ ਸੰਦੀਪ ਸ਼ਰਮਾ ਨੇ ਤਿਆਰ ਕੀਤਾ ਹੈ ।  ਵਾਰਿਸ ਭਰਾਵਾਂ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਵਿਦੇਸ਼ਾਂ ਵਿੱਚ ਉਹਨਾਂ ਦਾ ਪੰਜਾਬੀ ਵਿਰਸਾ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਵਾਰਿਸ ਭਰਾਵਾ ਦਾ ਹਰ ਗੀਤ ਪੰਜਾਬੀ ਪੰਜਾਬ ਤੇ ਪੰਜਾਬੀਅਤ ਨਾਲ ਲਬਰੇਜ ਹੁੰਦਾ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment