ਮਾਨਸੇ ਦੇ ਗੱਭਰੂ ਆਰ ਨੇਤ ਤੇ ਸਿੱਧੂ ਮੂਸੇ ਵਾਲਾ ਇਕੱਠੇ ਪਾਉਣਗੇ ਧਮਾਲ, ਬਿਗ ਬਰਡ ਦਾ ਵੀ ਮਿਲਿਆ ਸਾਥ, ਦੇਖੋ ਵੀਡੀਓ

written by Aaseen Khan | May 23, 2019

ਮਾਨਸੇ ਦੇ ਗੱਭਰੂ ਆਰ ਨੇਤ ਤੇ ਸਿੱਧੂ ਮੂਸੇ ਵਾਲਾ ਇਕੱਠੇ ਪਾਉਣਗੇ ਧਮਾਲ, ਬਿਗ ਬਰਡ ਦਾ ਵੀ ਮਿਲਿਆ ਸਾਥ, ਦੇਖੋ ਵੀਡੀਓ : ਆਰ ਨੇਤ ਅਤੇ ਸਿੱਧੂ ਮੂਸੇ ਵਾਲਾ ਦੋ ਪੰਜਾਬ ਦੇ ਮਾਨਸਾ ਜਿਲ੍ਹੇ ਦੇ ਅੱਜ ਸਿਰ ਕੱਢ ਗਾਇਕ ਹਨ। ਦੋਨਾਂ ਦੇ ਗਾਣੇ ਹੀ ਸੁਪਰਹਿੱਟ ਹੁੰਦੇ ਹਨ। ਦਰਸ਼ਕਾਂ ਦੀ ਬੜੀ ਦੇਰ ਤੋਂ ਡਿਮਾਂਡ ਸੀ ਕਿ ਇਹ ਦੋਨੋ ਇਕੱਠੇ ਕੁਝ ਲੈ ਕੇ ਆਉਣ ਤਾਂ ਹੁਣ ਤਿਆਰ ਹੋ ਜਾਓ ਕਿਉਂਕਿ ਸਿੱਧੂ ਮੂਸੇ ਵਾਲਾ ਅਤੇ ਆਰ ਨੇਤ ਨਵਾਂ ਪ੍ਰੋਜੈਕਟ ਇਕੱਠੇ ਲੈ ਕੇ ਆ ਰਹੇ ਹਨ। ਜੀ ਹਾਂ ਆਰ ਨੇਤ ਵੱਲੋਂ ਇੱਕ ਵੀਡੀਓ ਸਾਂਝਾ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ ਜਿਸ 'ਚ ਆਰ ਨੇਤ, ਸਿੱਧੂ ਮੂਸੇ ਵਾਲਾ, ਅਤੇ ਮਿਊਜ਼ਿਕ ਡਾਇਰੈਕਟਰ ਬਿੱਗ ਬਰਡ ਨਜ਼ਰ ਆ ਰਹੇ ਹਨ ਅਤੇ ਕਿਸੇ ਨਵੇਂ ਗੀਤ ਦਾ ਸ਼ੂਟ ਚੱਲ ਰਿਹਾ ਹੈ।

 
View this post on Instagram
 

Thnx Sidhu veera bs surprise something new jldi supoortaaa kich k veere Luv u dilo sav nu baba kush rakhe ??❤️❤️

A post shared by R Nait (@official_rnait) on

ਇਸ ਵੀਡੀਓ 'ਚ ਆਰ ਨੇਤ ਗਾਣੇ ਦੀਆਂ ਕੁਝ ਸੱਤਰਾਂ ਵੀ ਸਾਂਝੀਆਂ ਕਰ ਰਹੇ ਹਨ, ਜਿਸ 'ਚ ਸਿੱਧੂ ਮੂਸੇ ਵਾਲੇ ਦਾ ਜ਼ਿਕਰ ਵੀ ਹੋ ਰਿਹਾ ਹੈ। ਹੋ ਸਕਦਾ ਹੈ ਇਹ ਉਹ ਹੀ ਗੀਤ ਦੀਆਂ ਲਾਈਨਾਂ ਹੋਣ ਜਿਸ ਦਾ ਸ਼ੂਟ ਚੱਲ ਰਿਹਾ ਹੈ। ਆਰ ਨੇਤ ਨੇ ਵੀਡੀਓ ਦੀ ਕੈਪਸ਼ਨ 'ਚ ਲਿਖਿਆ ਹੈ "Thnx Sidhu veera bs surprise something new jldi supoortaaa kich k veere Luv u dilo sav nu baba kush rakhe" ਹੋਰ ਵੇਖੋ : ਸਿੱਧੂ ਮੂਸੇ ਵਾਲੇ ਲਈ ਫ਼ਿਲਮਾਇਆ ਗਿਆ 1 ਕਰੋੜ ਦਾ ਗੀਤ !
 
View this post on Instagram
 

Dilo Luv u sre pyar? krn valya nu? #defaulter 90 million crossed ✌?✌? Keep Suporting guys ? @goldmediaa

A post shared by R Nait (@official_rnait) on

ਇਸ ਤੋਂ ਤਾਂ ਲੱਗਦਾ ਹੈ ਕਿ ਮਾਨਸੇ ਜਿਲ੍ਹੇ ਦੇ ਇਹ ਨੌਜਵਾਨ ਗਾਇਕ ਜ਼ਰੂਰ ਕੁਝ ਵੱਡਾ ਲੈ ਕੇ ਆ ਰਹੇ ਹਨ। ਦੇਖਣਾ ਹੋਵੇਗਾ ਹੁਣ ਇਹ ਜੋੜੀ ਕੀ ਧਮਾਕਾ ਕਰਦੀ ਹੈ। ਦੱਸ ਦਈਏ ਆਰ ਨੇਤ ਨੇ ਬਹੁਤ ਸਾਰੇ ਹਿੱਟ ਗੀਤ ਦਿੱਤੇ ਹਨ ਪਰ ਉਹਨਾਂ ਦੇ ਪਿਛਲੇ ਦੋ ਗੀਤ ਡਿਫਾਲਟਰ ਅਤੇ ਦਬਦਾ ਕਿੱਥੇ ਆ ਜਿਹੜੇ ਡਿਊਟ ਗੀਤ ਸਨ ਨੇ ਇੰਡਸਟਰੀ 'ਚ ਵੱਖਰੀ ਛਾਪ ਛੱਡੀ ਹੈ।

0 Comments
0

You may also like