ਮਾਨਸੇ ਦੇ ਗੱਭਰੂ ਆਰ ਨੇਤ ਤੇ ਸਿੱਧੂ ਮੂਸੇ ਵਾਲਾ ਇਕੱਠੇ ਪਾਉਣਗੇ ਧਮਾਲ, ਬਿਗ ਬਰਡ ਦਾ ਵੀ ਮਿਲਿਆ ਸਾਥ, ਦੇਖੋ ਵੀਡੀਓ
ਮਾਨਸੇ ਦੇ ਗੱਭਰੂ ਆਰ ਨੇਤ ਤੇ ਸਿੱਧੂ ਮੂਸੇ ਵਾਲਾ ਇਕੱਠੇ ਪਾਉਣਗੇ ਧਮਾਲ, ਬਿਗ ਬਰਡ ਦਾ ਵੀ ਮਿਲਿਆ ਸਾਥ, ਦੇਖੋ ਵੀਡੀਓ : ਆਰ ਨੇਤ ਅਤੇ ਸਿੱਧੂ ਮੂਸੇ ਵਾਲਾ ਦੋ ਪੰਜਾਬ ਦੇ ਮਾਨਸਾ ਜਿਲ੍ਹੇ ਦੇ ਅੱਜ ਸਿਰ ਕੱਢ ਗਾਇਕ ਹਨ। ਦੋਨਾਂ ਦੇ ਗਾਣੇ ਹੀ ਸੁਪਰਹਿੱਟ ਹੁੰਦੇ ਹਨ। ਦਰਸ਼ਕਾਂ ਦੀ ਬੜੀ ਦੇਰ ਤੋਂ ਡਿਮਾਂਡ ਸੀ ਕਿ ਇਹ ਦੋਨੋ ਇਕੱਠੇ ਕੁਝ ਲੈ ਕੇ ਆਉਣ ਤਾਂ ਹੁਣ ਤਿਆਰ ਹੋ ਜਾਓ ਕਿਉਂਕਿ ਸਿੱਧੂ ਮੂਸੇ ਵਾਲਾ ਅਤੇ ਆਰ ਨੇਤ ਨਵਾਂ ਪ੍ਰੋਜੈਕਟ ਇਕੱਠੇ ਲੈ ਕੇ ਆ ਰਹੇ ਹਨ। ਜੀ ਹਾਂ ਆਰ ਨੇਤ ਵੱਲੋਂ ਇੱਕ ਵੀਡੀਓ ਸਾਂਝਾ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ ਜਿਸ 'ਚ ਆਰ ਨੇਤ, ਸਿੱਧੂ ਮੂਸੇ ਵਾਲਾ, ਅਤੇ ਮਿਊਜ਼ਿਕ ਡਾਇਰੈਕਟਰ ਬਿੱਗ ਬਰਡ ਨਜ਼ਰ ਆ ਰਹੇ ਹਨ ਅਤੇ ਕਿਸੇ ਨਵੇਂ ਗੀਤ ਦਾ ਸ਼ੂਟ ਚੱਲ ਰਿਹਾ ਹੈ।
View this post on Instagram
ਇਸ ਵੀਡੀਓ 'ਚ ਆਰ ਨੇਤ ਗਾਣੇ ਦੀਆਂ ਕੁਝ ਸੱਤਰਾਂ ਵੀ ਸਾਂਝੀਆਂ ਕਰ ਰਹੇ ਹਨ, ਜਿਸ 'ਚ ਸਿੱਧੂ ਮੂਸੇ ਵਾਲੇ ਦਾ ਜ਼ਿਕਰ ਵੀ ਹੋ ਰਿਹਾ ਹੈ। ਹੋ ਸਕਦਾ ਹੈ ਇਹ ਉਹ ਹੀ ਗੀਤ ਦੀਆਂ ਲਾਈਨਾਂ ਹੋਣ ਜਿਸ ਦਾ ਸ਼ੂਟ ਚੱਲ ਰਿਹਾ ਹੈ। ਆਰ ਨੇਤ ਨੇ ਵੀਡੀਓ ਦੀ ਕੈਪਸ਼ਨ 'ਚ ਲਿਖਿਆ ਹੈ "Thnx Sidhu veera bs surprise something new jldi supoortaaa kich k veere Luv u dilo sav nu baba kush rakhe"
ਹੋਰ ਵੇਖੋ : ਸਿੱਧੂ ਮੂਸੇ ਵਾਲੇ ਲਈ ਫ਼ਿਲਮਾਇਆ ਗਿਆ 1 ਕਰੋੜ ਦਾ ਗੀਤ !
View this post on Instagram
ਇਸ ਤੋਂ ਤਾਂ ਲੱਗਦਾ ਹੈ ਕਿ ਮਾਨਸੇ ਜਿਲ੍ਹੇ ਦੇ ਇਹ ਨੌਜਵਾਨ ਗਾਇਕ ਜ਼ਰੂਰ ਕੁਝ ਵੱਡਾ ਲੈ ਕੇ ਆ ਰਹੇ ਹਨ। ਦੇਖਣਾ ਹੋਵੇਗਾ ਹੁਣ ਇਹ ਜੋੜੀ ਕੀ ਧਮਾਕਾ ਕਰਦੀ ਹੈ। ਦੱਸ ਦਈਏ ਆਰ ਨੇਤ ਨੇ ਬਹੁਤ ਸਾਰੇ ਹਿੱਟ ਗੀਤ ਦਿੱਤੇ ਹਨ ਪਰ ਉਹਨਾਂ ਦੇ ਪਿਛਲੇ ਦੋ ਗੀਤ ਡਿਫਾਲਟਰ ਅਤੇ ਦਬਦਾ ਕਿੱਥੇ ਆ ਜਿਹੜੇ ਡਿਊਟ ਗੀਤ ਸਨ ਨੇ ਇੰਡਸਟਰੀ 'ਚ ਵੱਖਰੀ ਛਾਪ ਛੱਡੀ ਹੈ।