Advertisment

ਦੋ ਪ੍ਰੇਮ ਕਹਾਣੀਆਂ ਪੇਸ਼ ਕਰਦਾ ਅਦਿੱਤਿਆ ਸੂਦ ਦੀ ਮਲਟੀ ਸਟਾਰਰ ਫ਼ਿਲਮ ‘ਤੇਰੀ ਮੇਰੀ ਜੋੜੀ’ ਦਾ ਸ਼ਾਨਦਾਰ ਟਰੇਲਰ ਹੋਇਆ ਰਿਲੀਜ਼, ਦੇਖੋ ਵੀਡੀਓ

author-image
By Lajwinder kaur
New Update
ਦੋ ਪ੍ਰੇਮ ਕਹਾਣੀਆਂ ਪੇਸ਼ ਕਰਦਾ ਅਦਿੱਤਿਆ ਸੂਦ ਦੀ ਮਲਟੀ ਸਟਾਰਰ ਫ਼ਿਲਮ ‘ਤੇਰੀ ਮੇਰੀ ਜੋੜੀ’ ਦਾ ਸ਼ਾਨਦਾਰ ਟਰੇਲਰ ਹੋਇਆ ਰਿਲੀਜ਼, ਦੇਖੋ ਵੀਡੀਓ
Advertisment
ਨਿਰਦੇਸ਼ਕ ਅਦਿੱਤਿਆ ਸੂਦ ਦੀ ਆਉਣ ਵਾਲੀ ਫ਼ਿਲਮ ‘ਤੇਰੀ ਮੇਰੀ ਜੋੜੀ’ ਜਿਸਦਾ ਦਰਸ਼ਕਾਂ ਵੱਲੋਂ ਕਈ ਮਹੀਨਿਆਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਹੈ। ਸਰੋਤਿਆਂ ਦੀ ਉਤਸੁਕਤਾ ਨੂੰ ਹੋਰ ਵਧਾਉਂਦੇ ਹੋਏ ਫ਼ਿਲਮ ਦੇ ਟਰੇਲਰ ਨੂੰ ਰਿਲੀਜ਼ ਕਰ ਦਿੱਤਾ ਗਿਆ ਹੈ। ਗੱਲ ਕਰੀਏ ਟਰੇਲਰ ਦੀ ਤਾਂ ਉਸ ‘ਚ ਦੋ ਪ੍ਰੇਮ ਕਹਾਣੀਆਂ ਨੂੰ ਪੇਸ਼ ਕੀਤਾ ਗਿਆ ਹੈ। ਟਰੇਲਰ ‘ਚ ਯੋਗਰਾਜ ਸਿੰਘ ਜੋ ਕਿ ਕਹਾਣੀ ਸੁਣਾਉਂਦੇ ਹੋਏ ਨਜ਼ਰ ਆ ਰਹੇ ਹਨ। ਜਿਸ ‘ਚ ਉਹ ਆਪਣੇ ਪੁੱਤਰ ਦੇ ਨਾਲ ਆਪਣੇ ਰਿਸ਼ਤੇ ਨੂੰ ਬਿਆਨ ਕਰਦੇ ਹੋਏ ਫ਼ਿਲਮ ਦੇ ਬਾਕੀ ਕਿਰਦਾਰਾਂ ਤੋਂ ਪਰਦਾ ਉਠਾਉਂਦੇ ਹੋਏ ਨਜ਼ਰ ਆ ਰਹੇ ਹਨ। ਫ਼ਿਲਮ ਚ ਯੋਗਰਾਜ ਦੇ ਪੁੱਤਰ ਦਾ ਕਿਰਦਾਰ ਸੋਸ਼ਲ ਮੀਡੀਆ ਅਤੇ ਯੂ ਟਿਊਬ ‘ਤੇ ਚਰਚਿਤ ਅਦਾਕਾਰ ਸੈਮੀ ਗਿੱਲ ਨਿਭਾਉਂਦੇ ਹੋਏ ਦਿਖ ਰਹੇ ਹਨ।
Advertisment
 
View this post on Instagram
 

Teri Meri JODI ❤️ #kingbchouhan ?

A post shared by King B Chouhan (@king.b.chouhan) on

ਹੋਰ ਵੇਖੋ:ਆਂਦਰੇ ਰਸਲ ਨੇ ਯੁਵਰਾਜ ਸਿੰਘ ਦੇ ਨਾਲ ਮਿਲਕੇ ਗੁਲਾਬੀ ਕੁਈਨ ਤੇ ਗੁਰੂ ਰੰਧਾਵਾ ਦੇ ਗੀਤਾਂ ‘ਤੇ ਪਾਏ ਭੰਗੜੇ, ਦੇਖੋ ਵੀਡੀਓ ਇਸ ਤੋਂ ਇਲਾਵਾ ਟਰੇਲਰ ‘ਚ ਪੰਜਾਬੀ ਇੰਡਸਟਰੀ ਦੇ ਦਿੱਗਜ ਗਾਇਕ ਸਿੱਧੂ ਮੂਸੇਵਾਲਾ, ਯੂ-ਟਿਊਬ ਸਟਰਾਰ ਕਿੰਗ ਬੀ ਚੌਹਾਨ, ਬਾਲੀਵੁੱਡ ਦੇ ਦਿੱਗਜ ਅਦਾਕਾਰ ਸ਼ਕਤੀ ਕਪੂਰ ਤੇ ਮੋਨਿਕਾ ਸ਼ਰਮਾ, ਹਾਲੀਵੁੱਡ ਅਦਾਕਾਰਾ ਜ਼ੈਜ਼, ਕਈ ਹੋਰ ਮਹਾਨ ਕਲਾਕਾਰ ਨਜ਼ਰ ਆ ਰਹੇ ਹਨ। ਟਰੇਲਰ ‘ਚ ਅਜੌਕੇ ਸਮੇਂ ਦੇ ਪਿਆਰ ਦੇ ਨਾਲ ਪੁਰਾਤਨ ਸਮੇਂ ਦੇ ਰਿਸ਼ਤੇ ਨੂੰ ਵੀ ਪੇਸ਼ ਕੀਤਾ ਗਿਆ ਹੈ। ਟਰੇਲਰ ਨੂੰ ਵ੍ਹਾਈਟ ਹਿੱਲ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਪਿਆਰ, ਹਾਸੇ ਦੇ ਰੰਗਾਂ ਦੇ ਨਾਲ ਪਰਿਵਾਰਕ ਰਿਸ਼ਤਿਆਂ ਦੀਆਂ ਕੜਵਾਹਟ ਨੂੰ ਬਿਆਨ ਕਰਦੇ ਟਰੇਲਰ ਨੂੰ ਸਰੋਤਿਆਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। publive-image ਤੇਰੀ ਮੇਰੀ ਜੋੜੀ ਅਦਿੱਤਿਆ ਸੂਦ ਦੀ ਤੀਜੀ ਫ਼ਿਲਮ ਹੈ ਇਸ ਤੋਂ ਪਹਿਲਾਂ ਉਹ ‘ਮਰ ਜਾਵਾਂ ਗੁੜ ਖਾ ਕੇ’ ਅਤੇ ‘ਓਏ ਹੋਏ ਪਿਆਰ ਹੋ ਗਿਆ’ ਵਰਗੀਆਂ ਫ਼ਿਲਮਾਂ ਦੇ ਚੁੱਕੇ ਹਨ।ਦੱਸ ਦਈਏ ਤੇਰੀ ਮੇਰੀ ਜੋੜੀ ਜੋ ਕਿ ਇੱਕ ਮਲਟੀ ਸਟਾਰਰ ਫ਼ਿਲਮ ਹੋਣ ਜਾ ਰਹੀ ਹੈ। ਇਸ ਫ਼ਿਲਮ ‘ਚ ਕਈ ਵੱਡੇ-ਵੱਡੇ ਕਲਾਕਾਰ ਐਕਟਿੰਗ ਕਰਦੇ ਹੋਏ ਨਜ਼ਰ ਆਉਣਗੇ। ਇਹ ਫ਼ਿਲਮ 13 ਸਤੰਬਰ ਨੂੰ ਰਿਲੀਜ਼ ਹੋ ਜਾਵੇਗੀ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment