ਸਿੱਧੂ ਮੂਸੇਵਾਲਾ ਨੇ ਕੁਝ ਇਸ ਤਰ੍ਹਾਂ ਮਨਾਇਆ ਆਪਣੇ ਪ੍ਰਸ਼ੰਸਕਾਂ ਨਾਲ ਜਨਮ ਦਿਨ, ਵੀਡੀਓ ਵਾਇਰਲ 

Written by  Rupinder Kaler   |  June 11th 2019 12:27 PM  |  Updated: June 11th 2019 12:27 PM

ਸਿੱਧੂ ਮੂਸੇਵਾਲਾ ਨੇ ਕੁਝ ਇਸ ਤਰ੍ਹਾਂ ਮਨਾਇਆ ਆਪਣੇ ਪ੍ਰਸ਼ੰਸਕਾਂ ਨਾਲ ਜਨਮ ਦਿਨ, ਵੀਡੀਓ ਵਾਇਰਲ 

ਸਿੱਧੂ ਮੂਸੇਵਾਲਾ ਦਾ ਅੱਜ ਜਨਮ ਦਿਨ ਹੈ । ਸੋਸ਼ਲ ਮੀਡੀਆ ਤੇ ਉਸ ਨੂੰ ਜਨਮ ਦਿਨ ਦੀਆਂ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ । ਆਪਣੇ ਜਨਮ ਦਿਨ ਤੇ ਸਿੱਧੂ ਮੂਸੇਵਾਲਾ ਨੇ ਇੰਸਟਾਗ੍ਰਾਮ ਤੇ ਲਾਈਵ ਹੋ ਕੇ ਆਪਣੇ ਪ੍ਰਸ਼ੰਸਕਾਂ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆ ਕੀਤੀਆਂ ਹਨ । ਉਹਨਾਂ ਨੇ ਇਸ ਲਾਈਵ ਵੀਡੀਓ ਵਿੱਚ ਕਿਹਾ ਹੈ ਕਿ ਕਿਸੇ ਵੀ ਕੰਮ ਤੇ ਕੀਤੀ ਮਿਹਨਤ, ਉਸ ਦਾ ਫਲ ਜ਼ਰੂਰ ਦਿੰਦੀ ਹੈ ।

https://www.instagram.com/p/Bxo-EZJpcfw/

ਉਹਨਾਂ ਨੇ ਕਿਹਾ ਕਿ ਤੁਹਾਡੇ ਕੰਮ ਦੀ ਕੁਝ ਲੋਕ ਅਲੋਚਨਾ ਵੀ ਕਰਨਗੇ ਪਰ ਤੁਸੀਂ ਬਿਨ੍ਹਾਂ ਕਿਸੇ ਦੀ ਪਰਵਾਹ ਕੀਤੇ ਅੱਗੇ ਵੱਧਦੇ ਜਾਣਾ ਹੈ । ਇਸ ਤੋਂ ਇਲਾਵਾ ਉਹਨਾਂ ਨੇ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਵੀ ਕੀਤਾ ਹੈ । ਸਿੱਧੂ ਮੁਸੇਵਾਲਾ ਦੇ ਕੰੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਇੱਕ ਤੋਂ ਬਾਅਦ ਇੱਕ ਹਿੱਟ ਗਾਣੇ ਦੇ ਰਹੇ ਹਨ ।

https://www.instagram.com/p/BxkBxU3JqLV/

ਗਾਇਕੀ ਦੇ ਖੇਤਰ ਵਿੱਚ ਆਉਣ ਲਈ ਸਿੱਧੂ ਨੂੰ ਕਾਫੀ ਸੰਘਰਸ਼ ਕਰਨਾ ਪਿਆ ਹੈ । ਕੁਝ ਗਾਣਿਆਂ ਕਰਕੇ ਸਿੱਧੂ ਮੁਸੇਵਾਲਾ ਦਾ ਵਿਰੋਧ ਵੀ ਹੁੰਦਾ ਹੈ ਕਿਉਂਕਿ ਉਹਨਾਂ ਤੇ ਕੁਝ ਲੋਕ ਅਕਸਰ ਇਲਜ਼ਾਮ ਲਗਾਉਂਦੇ ਹਨ ਕਿ ਉਹ ਭੜਕਾਊ ਗੀਤ ਗਾਉਂਦੇ ਹਨ । ਇਸ ਦੇ ਬਾਵਜੂਦ ਸਿੱਧੂ ਹਿੱਟ ਗੀਤ ਦੇ ਰਹੇ ਹਨ ।

https://www.youtube.com/watch?v=cLDVJyR__XA


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network