ਸਿੱਧੂ ਮੂਸੇ ਵਾਲਾ ਦੇ ਨਵੇਂ ਗਾਣੇ ਦਾ ਹੋਇਆ ਐਲਾਨ, ਜਾਣੋ ਕਦੋਂ ਹੋਵੇਗਾ ਰਿਲੀਜ਼

Written by  Aaseen Khan   |  October 18th 2019 10:10 AM  |  Updated: October 18th 2019 10:10 AM

ਸਿੱਧੂ ਮੂਸੇ ਵਾਲਾ ਦੇ ਨਵੇਂ ਗਾਣੇ ਦਾ ਹੋਇਆ ਐਲਾਨ, ਜਾਣੋ ਕਦੋਂ ਹੋਵੇਗਾ ਰਿਲੀਜ਼

ਸਿੱਧੂ ਮੂਸੇ ਵਾਲਾ ਜਿੰਨ੍ਹਾਂ ਦੇ ਗਾਣੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਚਰਚਾ 'ਚ ਆ ਜਾਂਦੇ ਹਨ। ਉਹਨਾਂ ਦੇ ਫੈਨਸ ਹੁਣ ਬੇਸਬਰੀ ਨਾਲ ਨਵੇਂ ਗਾਣਿਆਂ ਦਾ ਇੰਤਜ਼ਾਰ ਕਰਦੇ ਰਹਿੰਦੇ ਹਨ। ਸਿੱਧੂ ਮੂਸੇ ਵਾਲਾ ਜਿੰਨ੍ਹਾਂ ਦਾ ਪਿਛਲੇ ਦਿਨੀਂ ਬੀ ਟਾਊਨ ਅਤੇ ਹਾਲੀਵੁੱਡ ਦੇ ਗਾਇਕਾਂ ਨਾਲ '47' ਗਾਣਾ ਰਿਲੀਜ਼ ਹੋਇਆ ਜਿਹੜੇ ਕਿ ਲਗਾਤਾਰ ਟਰੈਂਡਿੰਗ 'ਚ ਬਣੇ ਹੋਏ ਹਨ। ਉੱਥੇ ਹੀ ਹੁਣ ਉਹਨਾਂ ਦੇ ਇੱਕ ਹੋਰ ਗਾਣੇ ਦਾ ਪੋਸਟਰ ਵੀ ਸਾਹਮਣੇ ਆ ਚੁੱਕਿਆ ਹੈ ਜਿਸ ਦਾ ਨਾਮ ਹੈ 'Forget About It'।

ਸਿੱਧੂ ਮੂਸੇ ਵਾਲਾ ਅਤੇ ਜੱਟ ਲਾਈਫ ਸਟੂਡੀਓ ਦੀ ਪੇਸ਼ਕਸ਼ ਇਸ ਗੀਤ ਦਾ ਮਿਊਜ਼ਿਕ ਬਿੱਗ ਬਰਡ ਦਾ ਹੈ ਅਤੇ ਵੀਡੀਓ ਸੁਕਰਨ ਪਾਠਕ ਅਤੇ ਰੁਪਨ ਭਾਰਦਵਾਜ ਦੀ ਦੇਖ ਰੇਖ ਹੇਠ ਤਿਆਰ ਕੀਤਾ ਗਿਆ। ਸਿੱਧੂ ਮੂਸੇ ਵਾਲਾ ਦਾ ਇਹ ਗੀਤ 23 ਅਕਤੂਬਰ ਨੂੰ ਰਿਲੀਜ਼ ਹੋਣ ਵਾਲਾ ਹੈ।

ਹੋਰ ਵੇਖੋ : ਗੁੱਡ ਨਿਊਜ਼ ਦੀ ਟੀਮ ਹਾਊਸਫੁੱਲ ਦੇ ਰਾਜਕੁਮਾਰ ਬਾਲਾ ਨਾਲ ਕਰ ਰਹੀ ਹੈ ਮਸਤੀ,ਦਿਲਜੀਤ ਦੋਸਾਂਝ ਨੇ ਸਾਂਝਾ ਕੀਤਾ ਵੀਡੀਓ

ਗਾਣਿਆਂ ਤੋਂ ਇਲਾਵਾ ਹੁਣ ਬਹੁਤ ਜਲਦ ਸਿੱਧੂ ਮੂਸੇ ਵਾਲਾ ਨਾਇਕ ਦੇ ਤੌਰ 'ਤੇ ਪੰਜਾਬੀ ਫ਼ਿਲਮਾਂ 'ਚ ਨਜ਼ਰ ਆਉਣਗੇ। ਉਹਨਾਂ ਦੀ ਡੈਬਿਊ ਫ਼ਿਲਮ ਯੈੱਸ ਆਈ ਐਮ ਸਟੂਡੈਂਟ ਦੀ ਸ਼ੂਟਿੰਗ ਕੈਨੇਡਾ 'ਚ ਚੱਲ ਰਹੀ ਹੈ ਜਿਸ 'ਚ ਮੈਂਡੀ ਤੱਖਰ ਫੀਮੇਲ ਲੀਡ 'ਚ ਨਜ਼ਰ ਆਵੇਗੀ। ਇਹ ਫ਼ਿਲਮ ਅਗਲੇ ਸਾਲ ਰਿਲੀਜ਼ ਹੋਣ ਵਾਲੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network