ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਮੁਲਾਕਾਤ ਕਰ ਸਕਦੇ ਨੇ ਰਾਹੁਲ ਗਾਂਧੀ, ਕੱਲ੍ਹ ਆ ਸਕਦੇ ਨੇ ਸਿੱਧੂ ਮੂਸੇਵਾਲਾ ਦੇ ਪਿੰਡ

Written by  Shaminder   |  June 06th 2022 06:24 PM  |  Updated: June 06th 2022 06:24 PM

ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਮੁਲਾਕਾਤ ਕਰ ਸਕਦੇ ਨੇ ਰਾਹੁਲ ਗਾਂਧੀ, ਕੱਲ੍ਹ ਆ ਸਕਦੇ ਨੇ ਸਿੱਧੂ ਮੂਸੇਵਾਲਾ ਦੇ ਪਿੰਡ

ਸਿੱਧੂ ਮੂਸੇਵਾਲਾ  (Sidhu Moose Wala ) ਦੀ ਬੇਵਕਤੀ ਮੌਤ (Death) ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ । ਇਸੇ ਦੌਰਾਨ ਕਈ ਸਿਆਸੀ ਆਗੂ ਵੀ ਸਿੱਧੂ ਮੂਸੇਵਾਲਾ ਦੇ ਦਿਹਾਂਤ ‘ਤੇ ਅਫਸੋਸ ਕਰਨ ਦੇ ਲਈ ਸਿੱਧੂ ਮੂਸੇਵਾਲਾ ਦੇ ਘਰ ਪਹੁੰਚ ਰਹੇ ਹਨ । ਅੱਜ ਸੋਨੂੰ ਸੂਦ ਦੀ ਭੈਣ ਵੀ ਅਫਸੋਸ ਕਰਨ ਦੇ ਲਈ ਪਹੁੰਚੀ ਸੀ ।ਪਰ ਇਸੇ ਦੌਰਾਨ ਇਹ ਵੀ ਖਬਰਾਂ ਆ ਰਹੀਆਂ ਹਨ ਕਿ ਰਾਹੁਲ ਗਾਂਧੀ ਸਿੱਧੂ ਮੂਸੇਵਾਲਾ ਦੇ ਘਰ ਅਫਸੋਸ ਕਰਨ ਲਈ ਆਉਣਗੇ ।

ਹੋਰ ਪੜ੍ਹੋ : ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ, ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ 8 ਸ਼ਾਰਪ ਸ਼ੂਟਰਾਂ ਦੀ ਹੋਈ ਪਛਾਣ

ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦਾ ਕਤਲ ਬੀਤੀ 29 ਮਈ ਨੂੰ ਉਸ ਵੇਲੇ ਕਰ ਦਿੱਤਾ ਗਿਆ ਸੀ ਜਦੋਂ ਉਹ ਮਾਸੀ ਦਾ ਪਤਾ ਲੈਣ ਲਈ ਜਾ ਰਹੇ ਸਨ, ਪਰ ਰਸਤੇ ‘ਚ ਪਿੰਡ ਜਵਾਹਰਕੇ ਦੇ ਕੋਲ ਬਦਮਾਸ਼ਾਂ ਨੇ ਘੇਰਾ ਪਾ ਕੇ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਸੀ ।

Poster seeking funds for Sidhu Moose Wala's 'bhog' ceremony, 'antim ardaas' is FAKE! Image Source: Instagram

ਹੋਰ ਪੜ੍ਹੋ :  ਸਿੱਧੂ ਮੂਸੇਵਾਲਾ ‘ਤੇ ਹੋਏ ਹਮਲੇ ਤੋਂ 15 ਮਿੰਟ ਤੋਂ ਪਹਿਲਾਂ ਦੀ CCTV ਫੁਟੇਜ ਆਈ ਸਾਹਮਣੇ

ਜਿਸ ਤੋਂ ਬਾਅਦ ਇਸ ਮਾਮਲੇ ‘ਚ ਕਾਰਵਾਈ ਦੀ ਮੰਗ ਲਗਾਤਾਰ ਕੀਤੀ ਜਾ ਰਹੀ ਹੈ । ਪੁਲਿਸ ‘ਤੇ ਇਸ ਮਾਮਲੇ ‘ਚ ਲਗਾਤਾਰ ਦਬਾਅ ਦੇ ਚੱਲਦਿਆਂ ਖਬਰਾਂ ਆ ਰਹੀਆਂ ਨੇ ਕਿ ਇਸ ਮਾਮਲੇ ‘ਚ ਅੱਠ ਸ਼ਾਰਪ ਸ਼ੂਟਰਾਂ ਦੀ ਸੂਤਰਾਂ ਦੇ ਹਵਾਲੇ ਦੇ ਨਾਲ ਖ਼ਬਰ ਆਈ ਹੈ ਕਿ ਗਾਇਕ ਨੂੰ ਗੋਲੀਆਂ ਮਾਰਨ ਵਾਲੇ ਸ਼ਾਰਪ ਸ਼ੂਟਰਾਂ ਦੀ ਪਛਾਣ ਕਰ ਲਈ ਗਈ ਹੈ ।

Sidhu Moose Wala trending in Google search in over 151 countries

ਸੂਤਰਾਂ ਮੁਤਾਬਕ ਉਹ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਮਹਾਰਾਸ਼ਟਰ ਨਾਲ ਸਬੰਧਤ ਹਨ। ਇਹ ਅਜਿਹੇ ਸਮੇਂ ਵਿੱਚ ਆਇਆ ਹੈ ਜਦੋਂ ਪੰਜਾਬ ਪੁਲਿਸ ਦੀਆਂ ਟੀਮਾਂ ਤਿੰਨ ਰਾਜਾਂ ਵਿੱਚ ਛਾਪੇਮਾਰੀ ਕਰ ਰਹੀਆਂ ਹਨ ਅਤੇ ਇਹ ਸ਼ੱਕੀ ਵਿਅਕਤੀਆਂ ਨੂੰ ਫੜਨ ਲਈ ਇੱਕ ਨਿਰੰਤਰ ਮੁਹਿੰਮ ਜਾਰੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network