ਸਿੱਧੂ ਮੂਸੇਵਾਲਾ ਜੋ ਕਿ ਆਪਣਾ ਨਵਾਂ ਗੀਤ ‘ਸੋਹਣੇ ਲੱਗਦੇ’ ਲੈ ਕੇ ਦਰਸ਼ਕਾਂ ਦੇ ਰੁਬਰੂ ਹੋ ਚੁੱਕੇ ਹਨ। ਇਸ ਵਾਰ ਉਹ ਚੱਕਵੀਂ ਬੀਟ ਵਾਲੇ ਗੀਤ ਦੀ ਜਗ੍ਹਾ ਰੋਮਾਂਟਿਕ ਗੀਤ ਦੇ ਨਾਲ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋਏ ਹਨ। ਸਰੋਤਿਆਂ ਨੂੰ ਸੋਹਣੇ ਲੱਗਦੇ ਗਾਣਾ ਖੂਬ ਪਸੰਦ ਆ ਰਿਹਾ ਹੈ।
View this post on Instagram
ਹੋਰ ਵੇਖੋ:‘ਅਰਦਾਸ ਕਰਾਂ’ ਦੀ ਟੀਮ ਨੂੰ ਕਰਨਾ ਪਿਆ ਕਈ ਔਕੜਾਂ ਦਾ ਸਾਹਮਣਾ, ਦੇਖੋ ਬੀਹਾਈਂਡ ਦਾ ਸੀਨ
ਇਸ ਗਾਣੇ ਨੂੰ ਸਿੱਧੂ ਮੂਸੇਵਾਲੇ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ਤੇ ਗਾਇਕੀ ‘ਚ ਸਾਥ ਦਿੱਤਾ ਹੈ ‘The PropheC’ । ਦੋਵਾਂ ਕਲਾਕਾਰਾਂ ਨੇ ਮਿਲਕੇ ਹੀ ਇਸ ਗੀਤ ਦੇ ਬੋਲ ਲਿਖੇ ਹਨ। ਇਸ ਤੋਂ ਇਲਾਵਾ ਗੀਤ ਦਾ ਮਿਊਜ਼ਿਕ ਵੀ The PropheC ਨੇ ਬਹੁਤ ਸ਼ਾਨਦਾਰ ਦਿੱਤਾ ਹੈ। ਇਸ ਗੀਤ ਨੂੰ ਸਿੱਧੂ ਮੂਸੇਵਾਲੇ ਨੇ ਮੁਟਿਆਰ ਦੇ ਪੱਖ ਤੋਂ ਗਾਇਆ ਹੈ ਤੇ ਬੋਲਾਂ ਦੇ ਰਾਹੀਂ ਕੁੜੀ ਦੇ ਮਨ ਦੇ ਭਾਵਾਂ ਨੂੰ ਬਹੁਤ ਹੀ ਖ਼ੂਬਸੂਰਤੀ ਦੇ ਨਾਲ ਪੇਸ਼ ਕੀਤਾ ਗਿਆ ਹੈ। ‘ਸੋਹਣੇ ਲੱਗਦੇ’ ਗੀਤ ਨੂੰ ਸਿੱਧੂ ਮੂਸੇਵਾਲਾ ਦੇ ਆਫ਼ੀਸ਼ੀਅਲ ਯੂ-ਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਅਗਮ ਮਾਨ ਵੱਲੋਂ ਵੀਡੀਓ ਨੂੰ ਤਿਆਰ ਕੀਤਾ ਗਿਆ ਹੈ ਜਿਸ ਅਦਾਕਾਰੀ ਵੀ ਖੁਦ ਸਿੱਧੂ ਮੂਸੇਵਾਲੇ ਨੇ ਕੀਤੀ ਹੈ।
ਜੇ ਗੱਲ ਕੀਤੀ ਜਾਵੇ ਸਿੱਧੂ ਮੂਸੇਵਾਲੇ ਦੇ ਵਰਕ ਫਰੰਟ ਦੀ ਤਾਂ ਉਹ ਬਹੁਤ ਜਲਦ ਵੱਡੇ ਪਰਦੇ ਉੱਤੇ ਨਜ਼ਰ ਆਉਣ ਵਾਲੇ ਹਨ। ਜੀ ਹਾਂ ਉਹ ਪੰਜਾਬੀ ਫ਼ਿਲਮ ‘ਯੈੱਸ ਆਈ ਐੱਮ ਸਟੂਡੈਂਟ’ ‘ਚ ਅਦਾਕਾਰੀ ਕਰਦੇ ਹੋਏ ਦਿਖਾਈ ਦੇਣਗੇ।