ਲੋਕਾਂ ਦੇ 20 ਗਾਣਿਆਂ ਦੇ ਬਰਾਬਰ ਸਿੱਧੂ ਮੂਸੇ ਵਾਲੇ ਦਾ ਇੱਕ ਗਾਣਾ, ਦੇਖੋ ਵੀਡੀਓ

Written by  Aaseen Khan   |  February 26th 2019 06:46 PM  |  Updated: February 26th 2019 06:46 PM

ਲੋਕਾਂ ਦੇ 20 ਗਾਣਿਆਂ ਦੇ ਬਰਾਬਰ ਸਿੱਧੂ ਮੂਸੇ ਵਾਲੇ ਦਾ ਇੱਕ ਗਾਣਾ, ਦੇਖੋ ਵੀਡੀਓ

ਲੋਕਾਂ ਦੇ 20 ਗਾਣਿਆਂ ਦੇ ਬਰਾਬਰ ਸਿੱਧੂ ਮੂਸੇ ਵਾਲੇ ਦਾ ਇੱਕ ਗਾਣਾ,ਜੀ ਹਾਂ ਇਹ ਅਸੀਂ ਨਹੀਂ ਕਹਿ ਰਹੇ ਇਹ ਕਹਿ ਰਹੇ ਨੇ ਸਿੱਧੂ ਮੂਸੇ ਵਾਲਾ ਖੁਦ ਆਪਣੇ ਗਾਣੇ 'ਚ ਕਿਉਂਕਿ ਉਹਨਾਂ ਦਾ ਗਾਣਾ 'ਲੇਜੈਂਡ' ਰਿਲੀਜ਼ ਹੋ ਚੁੱਕਿਆ ਹੈ। ਗਾਣੇ 'ਚ ਸਿੱਧੂ ਮੂਸੇ ਵਾਲਾ ਨੇ ਆਪਣੇ ਬਾਰੇ ਅਤੇ ਉਹਨਾਂ ਤੋਂ ਖਾਰ ਖਾਂਦੇ ਲੋਕਾਂ ਬਾਰੇ ਵੀ ਕਾਫੀ ਕੁਝ ਕਿਹਾ ਹੈ। ਗਾਣੇ ਦਾ ਕੁਝ ਦਿਨ ਪਹਿਲਾਂ ਪੋਸਟਰ ਰਿਲੀਜ਼ ਕੀਤਾ ਸੀ, ਜਿਸ ਤੋਂ ਬਾਅਦ ਹੀ ਉਹਨਾਂ ਦੇ ਇਸ ਗਾਣੇ ਦਾ ਪ੍ਰਸ਼ੰਸ਼ਕਾਂ ਵੱਲੋਂ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਸੀ।

ਇਸ ਗਾਣੇ ਦੀ ਵੀਡੀਓ ਕੀਤੀ ਹੈ Sukaran Pathak ਅਤੇ ਰੁਪੇਨ ਭਾਰਦਵਾਜ ਨੇ। ਗਾਣੇ ਦਾ ਮਿਊਜ਼ਿਕ ‘ਦ ਕਿੱਡ’ ਵੱਲੋਂ ਤਿਆਰ ਕੀਤਾ ਗਿਆ ਹੈ।ਇਸ ਤੋਂ ਪਹਿਲਾਂ ਵੀ ਸਿੱਧੂ ਮੂਸੇ ਵਾਲਾ ਇੱਕ ਹੋਰ ਆਉਣ ਵਾਲੇ ਗਾਣੇ ਦਾ ਪੋਸਟਰ ਜਾਰੀ ਕਰ ਚੁੱਕੇ ਹਨ ਜਿਸ ਦਾ ਨਾਮ ਹੈ ‘ਈਸਟ ਸਾਈਡ ਫਲੋਅ’। ਇਸ ਗਾਣੇ ਦਾ ਮਿਊਜ਼ਿਕ ਬਿਗ ਬਰਡ ਵੱਲੋਂ ਕੀਤਾ ਗਿਆ ਹੈ ਅਤੇ ਵੀਡੀਓ ਤੇਜੀ ਸੰਧੂ ਵੱਲੋਂ ਬਣਾਇਆ ਗਿਆ ਹੈ। ਪਰ ਦੱਸ ਦਈਏ ਦੋਨੋਂ ਗਾਣਿਆਂ ਦੀ ਰਿਲੀਜ਼ ਡੇਟ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।

ਹੋਰ ਵੇਖੋ :ਸਿੱਧੂ ਮੂਸੇ ਵਾਲੇ ਦੇ ਅਗਲੇ ਗਾਣੇ ਦਾ ਪੋਸਟਰ ਆਇਆ ਸਾਹਮਣੇ, ਕੰਵਰ ਗਰੇਵਾਲ ਦਾ ਕੀਤਾ ਵਿਸ਼ੇਸ਼ ਤੌਰ ਤੇ ਧੰਨਵਾਦ

ਲਗਾਤਾਰ ਹਿੱਟ ਗਾਣੇ ਦੇਣ ਵਾਲੇ ਸਿੱਧੂ ਮੂਸੇ ਵਾਲਾ ਜਲਦ ਹੀ ਆਪਣੀ ਫਿਲਮ ਯੈੱਸ ਆਈ ਐਮ ਸਟੂਡੈਂਟ ਨਾਲ ਫ਼ਿਲਮਾਂ 'ਚ ਵੀ ਡੈਬਿਊ ਕਰਦੇ ਨਜ਼ਰ ਆਉਣਗੇ ਜਿਸ ਦਾ ਪੋਸਟਰ ਕੁਝ ਸਮੇਂ ਪਹਿਲਾ ਸ਼ੇਅਰ ਕੀਤਾ ਗਿਆ ਸੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network