ਜਸਵੰਤ ਕੌਰ ਦੇ ਪੋਤੇ ਯਾਨੀ ਸਿੱਧੂ ਮੂਸੇ ਵਾਲਾ ਦੀ ਫ਼ਿਲਮ 'ਯੈੱਸ ਆਈ ਐਮ ਸਟੂਡੈਂਟ' ਦਾ ਨਵਾਂ ਪੋਸਟਰ ਆਇਆ ਸਾਹਮਣੇ

written by Aaseen Khan | September 27, 2019

'ਦੁਨੀਆ ਤਾਂ ਕਹਿੰਦੀ ਸਿੱਧੂ ਮੂਸੇ ਵਾਲਾ ਜੀ ਪਿੰਡ ਕਹਿੰਦਾ ਪੋਤਾ ਜਸਵੰਤ ਕੌਰ ਦਾ' ਗਾਣਿਆਂ 'ਚ ਵੀ ਆਪਣੇ ਬਜ਼ੁਰਗਾਂ ਨੂੰ ਸਤਿਕਾਰ ਅਤੇ ਯਾਦ ਕਰਨ ਵਾਲੇ ਸਿੱਧੂ ਮੂਸੇ ਵਾਲਾ ਦੀ ਨਾਇਕ ਦੇ ਤੌਰ 'ਤੇ ਡੈਬਿਊ ਫ਼ਿਲਮ 'ਯੈੱਸ ਆਈ ਐਮ ਸਟੂਡੈਂਟ' ਜਿਸ 'ਚ ਸਟੂਡੈਂਟ ਵੀਜ਼ੇ 'ਤੇ ਵਿਦੇਸ਼ ਗਏ ਪੰਜਾਬੀਆਂ ਦੇ ਸੰਘਰਸ਼ ਦੀ ਕਹਾਣੀ ਪੇਸ਼ ਕੀਤੀ ਜਾਵੇਗੀ। ਫ਼ਿਲਮ ਦਾ ਨਵਾਂ ਪੋਸਟਰ ਸਾਹਮਣੇ ਆਇਆ ਹੈ ਜਿਸ 'ਚ ਸਿੱਧੂ ਮੂਸੇ ਵਾਲਾ ਨਾਲ ਲੀਡ ਐਕਟਰੈੱਸ ਦਾ ਐਲਾਨ ਆਫੀਸ਼ੀਅਲ ਕਰ ਦਿੱਤਾ ਗਿਆ ਹੈ।

yes i am student yes i am student

ਇਸ ਫ਼ਿਲਮ 'ਚ ਸਿੱਧੂ ਦੇ ਨਾਲ ਅਦਾਕਾਰਾ ਮੈਂਡੀ ਤੱਖਰ ਮੁੱਖ ਭੂਮਿਕਾ 'ਚ ਨਜ਼ਰ ਆਉਣ ਵਾਲੀ ਹੈ। ਹਾਲਾਂਕਿ ਕੁਝ ਦਿਨ ਪਹਿਲਾਂ ਫ਼ਿਲਮ ਦਾ ਸ਼ੂਟ ਸ਼ੁਰੂ ਹੋ ਚੁੱਕਿਆ ਹੈ ਜਿਸ ਦੇ ਸੈੱਟ ਤੋਂ ਮੈਂਡੀ ਤੱਖਰ ਨੇ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸਨ। ਤਰਨਵੀਰ ਸਿੰਘ ਜਗਪਾਲ ਵੱਲੋਂ ਫ਼ਿਲਮ ਦਾ ਨਿਰਦੇਸ਼ਨ ਕੀਤਾ ਜਾ ਰਿਹਾ ਹੈ ਅਤੇ ਗਿੱਲ ਰੌਂਤਾ ਫ਼ਿਲਮ ਦੇ ਲੇਖਕ ਹਨ।

ਵਿਵਾਦਾਂ ਦੇ ਚਲਦਿਆਂ ਸੁਰਖ਼ੀਆਂ 'ਚ ਰਹਿਣ ਵਾਲੇ ਸਿੱਧੂ ਮੂਸੇ ਵਾਲਾ ਨੇ ਇਹ ਪੋਸਟਰ ਸਾਂਝਾ ਕਰਦੇ ਹੋਏ ਲਿਖਿਆ,"ਹੁਣ ਦਾਤੇ ਨੂੰ ਫਿਕਰ ਆ ਸਾਡੀ ਲਾਜ ਦਾ"।ਇਸ ਦੇ ਨਾਲ ਹੀ ਪੋਤਾ ਜਸਵੰਤ ਕੌਰ ਦਾ ਇਹ ਲਾਈਨ ਦਾ ਸਿੱਧੂ ਮੂਸੇ ਵਾਲਾ ਆਪਣੇ ਗੀਤਾਂ 'ਚ ਇਸਤੇਮਾਲ ਕਰ ਚੁੱਕੇ ਹਨ ਤੇ ਪੋਸਟਰ 'ਤੇ ਵੀ ਨਜ਼ਰ ਆ ਰਹੀ ਹੈ।

ਹੋਰ ਵੇਖੋ : ਸਿੱਧੂ ਮੂਸੇ ਵਾਲਾ ਦੇ ਫੈਨਸ ਲਈ ਖੁਸ਼ਖਬਰੀ, 'ਯੂ ਟਿਊਬ' ਤੋਂ ਗਾਇਬ ਹੋਏ ਗੀਤ ਆਏ ਵਾਪਿਸ

ਮੀਡੀਆ ਰਿਪੋਰਟਾਂ ਮੁਤਾਬਿਕ ਫ਼ਿਲਮ ਅਗਲੇ ਸਾਲ ਯਾਨੀ 2020 'ਚ ਵੱਡੇ ਪਰਦੇ 'ਤੇ ਦੇਖਣ ਨੂੰ ਮਿਲ ਸਕਦੀ ਹੈ। ਗਾਇਕੀ 'ਚ ਮੱਲਾਂ ਮਾਰਨ ਤੋਂ ਬਾਅਦ ਦੇਖਣਾ ਹੋਵਾਗੇ ਹੁਣ ਫ਼ਿਲਮਾਂ 'ਚ ਨਾਇਕ ਦੇ ਤੌਰ 'ਤੇ ਸਿੱਧੂ ਮੂਸੇ ਵਾਲਾ ਦਰਸ਼ਕਾਂ ਦੇ ਦਿਲਾਂ 'ਤੇ ਕੀ ਪ੍ਰਭਾਵ ਛੱਡਦੇ ਹਨ।

0 Comments
0

You may also like