ਸਿੱਧੂ ਮੂਸੇ ਵਾਲਾ ਦੀ ਫ਼ਿਲਮ 'ਯੈੱਸ ਆਈ ਐਮ ਸਟੂਡੈਂਟ' ਦਾ ਸ਼ੂਟ ਹੋਇਆ ਸ਼ੁਰੂ, ਮੈਂਡੀ ਤੱਖਰ ਨੇ ਸੈੱਟ ਤੋਂ ਸਾਂਝੀ ਕੀਤੀ ਤਸਵੀਰ

written by Aaseen Khan | September 20, 2019

ਸਿੱਧੂ ਮੂਸੇ ਵਾਲਾ ਗਾਇਕੀ 'ਚ ਚੜ੍ਹਤ ਹਾਸਿਲ ਕਰਨ ਤੋਂ ਬਾਅਦ ਹੁਣ ਪੰਜਾਬੀ ਸਿਨੇਮਾ ਵੱਲ ਕਦਮ ਵਧਾ ਰਿਹਾ ਹੈ। ਪਿਛਲੇ ਦਿਨੀਂ ਰਿਲੀਜ਼ ਹੋਈ ਫ਼ਿਲਮ ਤੇਰੀ ਮੇਰੀ ਜੋੜੀ 'ਚ ਸਿੱਧੂ ਮੂਸੇ ਵਾਲਾ ਵੱਲੋਂ ਕੈਮਿਓ ਕੀਤਾ ਗਿਆ ਜਿਸ ਨੂੰ ਦਰਸ਼ਕਾਂ ਦਾ ਚੰਗਾ ਹੁੰਗਾਰਾ ਮਿਲਿਆ। ਕੈਮਿਓ ਤੋਂ ਬਾਅਦ ਹੁਣ ਹੁਣ ਸਿੱਧੂ ਮੂਸੇ ਵਾਲਾ ਤਿਆਰ ਹਨ ਮੁੱਖ ਭੂਮਿਕਾ ਨਿਭਾਉਣ ਲਈ। ਜੀ ਹਾਂ ਉਹਨਾਂ ਦੀ ਮੁੱਖ ਭੂਮਿਕਾ ਵਾਲੀ 'ਯੈੱਸ ਆਈ ਐਮ ਸਟੂਡੈਂਟ ਦਾ ਸ਼ੂਟ ਅੱਜ ਸ਼ੁਰੂ ਹੋ ਚੁੱਕਿਆ ਹੈ ਜਿਸ ਦੇ ਸੈੱਟ ਤੋਂ ਫ਼ਿਲਮ 'ਚ ਫੀਮੇਲ ਲੀਡ ਨਿਭਾਉਣ ਵਾਲੀ ਅਦਾਕਾਰਾ ਮੈਂਡੀ ਤੱਖਰ ਨੇ ਸਾਂਝੀਆਂ ਕੀਤੀਆਂ ਹਨ।

Mandy Takhar Joins Shoot Of ‘Yes I Am Student’ Opposite Sidhu Moose Wala

ਦੱਸ ਦਈਏ ਸਿੱਧੂ ਮੂਸੇ ਵਾਲਾ ਵੱਲੋਂ ਕਾਫੀ ਸਮੇਂ ਪਹਿਲਾਂ ਇਸ ਫ਼ਿਲਮ ਦਾ ਪੋਸਟਰ ਸਾਂਝਾ ਕੀਤਾ ਗਿਆ ਸੀ। ਫ਼ਿਲਮ ਨੂੰ ਤਰਨਵੀਰ ਸਿੰਘ ਜਗਪਾਲ ਦੇ ਨਿਰਦੇਸ਼ਨ 'ਚ ਫ਼ਿਲਮਾਇਆ ਜਾ ਰਿਹਾ ਤੇ ਕਹਾਣੀ ਨਾਮੀ ਗੀਤਕਾਰ ਅਤੇ ਲੇਖਕ ਗਿੱਲ ਰੌਂਤਾ ਨੇ ਕਲਮ ਬੱਧ ਕੀਤੀ ਹੈ।

ਹੋਰ ਵੇਖੋ : ਇੱਕ ਦਿਨ 'ਚ ਹੀ ਸਿੱਧੂ ਮੂਸੇ ਵਾਲਾ ਤੇ ਬੋਹੇਮੀਆ ਦੇ ਗੀਤ 'ਸੇਮ ਬੀਫ' ਨੂੰ ਮਿਲੇ 6 ਮਿਲੀਅਨ ਵਿਊਜ਼, ਛਾਇਆ ਟਰੈਂਡਿੰਗ 'ਚ

ਸਿੱਧੂ ਮੂਸੇ ਵਾਲਾ ਨੇ ਆਪਣੇ ਸੁਨਹਿਰੇ ਦੌਰ ਦੀ ਸ਼ੁਰੂਆਤ ਪੰਜਾਬੀ ਇੰਡਸਟਰੀ ‘ਚ ਗੀਤਕਾਰ ਦੇ ਤੌਰ ‘ਤੇ ਕੀਤੀ ਸੀ। ਉਹਨਾਂ ਦਾ ਪਹਿਲਾ ਗਾਣਾ ਮਸ਼ਹੂਰ ਗਾਇਕ ਨਿੰਜਾ ਨੇ ਗਾਇਆ ਸੀ ਜਿਸ ਦਾ ਨਾਮ ਹੈ ‘ਲਾਈਸੇਂਸ’ ਜਿਸ ਨੂੰ ਸਰੋਤਿਆਂ ਨੇ ਬਹੁਤ ਪਸੰਦ ਕੀਤਾ।ਉਸ ਤੋਂ ਬਾਅਦ ਉਹਨਾਂ ਦੇ ਆਪਣੇ ਗੀਤਾਂ ਨੇ ਪੰਜਾਬੀ ਸੰਗੀਤ ਜਗਤ 'ਚ ਕਈ ਰਿਕਾਰਡ ਵੀ ਸਥਾਪਿਤ ਕੀਤੇ ਹਨ। ਗਾਣਿਆਂ ਦੇ ਨਾਲ ਨਾਲ ਆਏ ਦਿਨ ਹੀ ਕਿਸੇ ਨਾ ਕਿਸੇ ਵਿਵਾਦ ਦੇ ਚਲਦਿਆਂ ਸੁਰਖ਼ੀਆਂ 'ਚ ਰਹਿਣ ਵਾਲੇ ਸਿੱਧੂ ਮੂਸੇ ਵਾਲਾ ਦੀ ਫ਼ਿਲਮ ਨੂੰ ਦੇਖਣਾ ਹੋਵੇਗਾ ਦਰਸ਼ਕ ਕੀ ਹੁੰਗਾਰਾ ਦਿੰਦੇ ਹਨ।

0 Comments
0

You may also like