ਸਿੱਧੂ ਮੂਸੇਵਾਲਾ ਨੇ ਆਪਣੀ ਸੁਰੱਖਿਆ ਲਈ ਕੀਤਾ ਸੀ ਪਲਟਵਾਰ, ਚਲਾਈਆਂ ਸਨ 2 ਗੋਲੀਆਂ

Written by  Rajan Nath   |  May 30th 2022 08:08 PM  |  Updated: May 31st 2022 11:12 AM

ਸਿੱਧੂ ਮੂਸੇਵਾਲਾ ਨੇ ਆਪਣੀ ਸੁਰੱਖਿਆ ਲਈ ਕੀਤਾ ਸੀ ਪਲਟਵਾਰ, ਚਲਾਈਆਂ ਸਨ 2 ਗੋਲੀਆਂ

Sidhu Moose Wala Murder Case: ਮਾਨਸਾ ਵਿੱਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਗੋਲੀ ਮਾਰ ਕੇ ਹੱਤਿਆ ਕੀਤੇ ਜਾਣ ਤੋਂ ਅਗਲੇ ਦਿਨ ਉਸ ਦੇ ਦੋਸਤ ਨੇ, ਜੋ ਕਿ ਇਸ ਹਮਲੇ ਵਿੱਚ ਬਚ ਗਿਆ ਸੀ, ਕਤਲ ਮਾਮਲੇ ਵਿੱਚ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ।

ਜਾਣਕਾਰੀ ਮੁਤਾਬਕ ਗੋਲੀਬਾਰੀ 'ਚ ਸਿੱਧੂ ਮੂਸੇ ਵਾਲਾ ਸਮੇਤ ਕੁੱਲ ਤਿੰਨ ਲੋਕ ਜ਼ਖਮੀ ਹੋਏ ਹਨ। ਅਫਸੋਸ ਗਾਇਕ ਸਿੱਧੂ ਮੂਸੇਵਾਲਾ ਨੇ ਦਮ ਤੋੜ ਦਿੱਤਾ ਜਦਕਿ ਉਸ ਦਾ ਇੱਕ ਦੋਸਤ ਵਾਲ-ਵਾਲ ਬਚ ਗਿਆ।

Sidhu Moose Wala had also fired two shots in retaliation

ਉਸ ਦੇ ਦੋਸਤ ਦੀ ਪਛਾਣ ਗੁਰਵਿੰਦਰ ਸਿੰਘ ਵਜੋਂ ਹੋਈ ਹੈ। ਰਿਪੋਰਟਾਂ ਦੀ ਮਾਣੀਏ ਤਾਂ ਉਸਨੇ ਖੁਲਾਸਾ ਕੀਤਾ ਹੈ ਕਿ ਸਿੱਧੂ ਮੂਸੇਵਾਲਾ ਨੇ ਵੀ ਆਪਣੀ ਸੁਰੱਖਿਆ ਲਈ ਜਵਾਬੀ ਫਾਇਰਿੰਗ ਕਰਦਿਆਂ ਦੋ ਗੋਲੀਆਂ ਚਲਾਈਆਂ ਸਨ। ਤੇ ਜੇ ਇਹ ਖ਼ਬਰ ਸੱਚ ਹੈਂ ਤਾਂ ਤੁਸੀਂ ਅੰਦਾਜਾ ਲਾ ਸਕਦੇ ਹੋ ਕਿ ਕਿਵੇਂ ਪੰਜਾਬ ਦੇ ਮਸ਼ਹੂਰ ਗਾਇਕ ਨੇ ਆਪਣੀ ਜਾਣ ਬਚਾਉਣ ਦੀ ਕੋਸ਼ਿਸ਼ ਕੀਤੀ ਹੋਣੀ ਹੈ।

ਹੋਰ ਪੜ੍ਹੋ: ਸਿੱਧੂ ਮੂਸੇਵਾਲਾ ਦੀ ਮੌਤ ‘ਤੇ ਕੰਗਨਾ ਰਣੌਤ ਨੇ ਪ੍ਰਗਟਾਇਆ ਸੋਗ, ਪੰਜਾਬ ਦੀ ਕਾਨੂੰਨ ਸਥਿਤੀ ਨੂੰ ਲੈ ਕੇ ਚੁੱਕੇ ਸਵਾਲ

Sidhu Moose Wala Murder Case:

ਸਿੱਧੂ ਮੂਸੇਵਾਲਾ ਦੀ ਮੌਤ ਦੀ ਖਬਰ ਨਾਲ ਪੂਰਾ ਪੰਜਾਬ ਸੋਗ 'ਚ ਹੈ ਅਤੇ ਉਸ ਲਈ ਇਨਸਾਫ ਦੀ ਮੰਗ ਕਰ ਰਿਹਾ ਹੈ। ਇਸ ਦੌਰਾਨ ਸਿੱਧੂ ਮੂਸੇਵਾਲਾ ਦਾ ਪੋਸਟਮਾਰਟਮ ਵੀ ਸੋਮਵਾਰ ਨੂੰ ਹੋਇਆ।

ਮਾਨਸਾ ਦੇ ਐਸਪੀ ਪੀਕੇ ਯਾਦਵ ਨੇ ਦੱਸਿਆ ਕਿ ਡਾਕਟਰਾਂ ਦਾ ਪੂਰਾ ਪੈਨਲ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਮੌਜੂਦ ਸੀ। ਯਾਦਵ ਨੇ ਕਿਹਾ ਕਿ "ਅਸੀਂ ਨਿਯਮਾਂ ਅਨੁਸਾਰ ਪੋਸਟਮਾਰਟਮ ਕਰ ਰਹੇ ਹਾਂ। ਪੋਸਟਮਾਰਟਮ ਹੋਣ ਦਿਓ, ਡਾਕਟਰਾਂ ਨੂੰ ਕਹਿਣ ਦਿਓ ਕਿ ਉਹ ਕੀ ਕਹਿਣਾ ਚਾਹੁੰਦੇ ਹਨ..."

Sidhu Moose Wala had also fired two shots in retaliation Image Source: Twitter

ਉਨ੍ਹਾਂ ਇਹ ਵੀ ਕਿਹਾ ਕਿ "ਸਾਡੀਆਂ ਟੀਮਾਂ ਨੇ ਵੱਖ-ਵੱਖ ਪਹਿਲੂਆਂ 'ਤੇ ਕੰਮ ਕੀਤਾ ਹੈ ਤੇ ਕਈ ਅਹਿਮ ਸੁਰਾਗ ਸਾਹਮਣੇ ਆਏ ਹਨ। ਕੁਝ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਕਈ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਜਿਵੇਂ ਕਿ ਸਾਜ਼ਿਸ਼ ਕਿਵੇਂ ਰਚੀ ਗਈ ਸੀ। ਇਸ ਵਿੱਚ ਗੈਂਗਸਟਰ ਸ਼ਾਮਲ ਸਨ... ਜਲਦੀ ਹੀ ਅਸੀਂ ਵੇਰਵਿਆਂ ਦਾ ਖੁਲਾਸਾ ਕਰਾਂਗੇ"

ਦੂਜੇ ਪਾਸੇ ਪੰਜਾਬ ਸਰਕਾਰ ਨੇ Sidhu Moose Wala ਦੇ murder Case ਵਿੱਚ ਨਿਆਂਇਕ ਜਾਂਚ ਦੇ ਹੁਕਮ ਦਿੱਤੇ ਹਨ।

ਹੋਰ ਪੜ੍ਹੋ: ਸਿੱਧੂ ਮੂਸੇਵਾਲਾ ਦੇ ਕਤਲ ਤੋਂ ਮੀਕਾ ਸਿੰਘ ਨੂੰ ਲੱਗਾ ਗਹਿਰਾ ਸਦਮਾ, ਕਿਹਾ ਸ਼ਰਮ ਆਉਂਦੀ ਹੈ..


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network