Advertisment

ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਵਿਵਾਦਾਂ ’ਚ ਘਿਰੇ ਗਾਇਕ ਮਨਕੀਰਤ ਔਲਖ ਬਾਰੇ ਸਾਹਮਣੇ ਆਈ ਵੱਡੀ ਖਬਰ

author-image
By Lajwinder kaur
New Update
ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਵਿਵਾਦਾਂ ’ਚ ਘਿਰੇ ਗਾਇਕ ਮਨਕੀਰਤ ਔਲਖ ਬਾਰੇ ਸਾਹਮਣੇ ਆਈ ਵੱਡੀ ਖਬਰ
Advertisment
ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਸਿੱਧੂ ਮੂਸੇਵਾਲਾ ਜਿਸ ਦਾ ਕਤਲ 29 ਮਈ ਨੂੰ ਗੋਲੀਆਂ ਮਾਰ ਕੇ ਕਰ ਦਿੱਤਾ ਗਿਆ ਸੀ। ਰੋਜ਼ਾਨਾ ਹੀ ਸਿੱਧੂ ਮੂਸੇਵਾਲਾ ਕਤਲ ਕਾਂਡ ਚ ਨਵੇਂ ਖੁਲਾਸੇ ਹੋ ਰਹੇ ਨੇ ਤੇ ਕਈ ਗ੍ਰਿਫਤਾਰੀਆਂ ਹੋ ਰਹੀਆਂ ਹਨ। ਸਿੱਧੂ ਮੂਸੇਵਾਲਾ ਕਤਲ ਮਾਮਲੇ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਮੂਸੇ ਵਾਲਾ ਕਤਲ ਮਾਮਲੇ ’ਚ ਵਿਵਾਦਾਂ ’ਚ ਘਿਰੇ ਗਾਇਕ ਮਨਕੀਰਤ ਔਲਖ ਨੂੰ ਲੈ ਇੱਕ ਖਬਰ ਸਾਹਮਣੇ ਆਈ ਹੈ।
Advertisment
ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘SYL’ ਰਿਲੀਜ਼ ਤੋਂ ਬਾਅਦ ਛਾਇਆ ਨੰਬਰ ਇੱਕ ਟਰੈਂਡਿੰਗ ‘ਚ, SYL ਗੀਤ ਬਣਾ ਰਿਹਾ ਹੈ ਨਵੇਂ ਰਿਕਾਰਡ Mankirt Aulakh breaks silence over Sidhu Moose Wala's death; urges people to verify facts ਦੱਸ ਦਈਏ ਗਾਇਕ ਮਨਕੀਰਤ ਔਲਖ ਨੂੰ ਸਿੱਧੂ ਮੂਸੇਵਾਲਾ ਕਤਲ ਕਾਂਡ ਮਾਮਲੇ ‘ਚੋਂ ਕਲੀਨ ਚਿੱਟ ਮਿਲ ਗਈ ਹੈ। ਏ. ਜੀ. ਟੀ. ਐੱਫ. ਦੇ ਚੀਫ ਪ੍ਰਮੋਦ ਬਾਨ ਨੇ ਮਨਕੀਰਤ ਨੂੰ ਕਲੀਨ ਚਿੱਟ ਦਿੱਤੀ ਹੈ। ਪ੍ਰਮੋਦ ਬਾਨ ਨੇ ਇੱਕ ਮੀਡੀਆ ਅਦਾਰੇ ਨਾਲ ਗੱਲਬਾਤ ਦੌਰਾਨ ਕਿਹਾ ਕਿ ਗਾਇਕ ਮਨਕੀਰਤ ਔਲਖ ਦਾ ਨਾਂ ਉਨ੍ਹਾਂ ਦੀ ਤਫਤੀਸ਼ ’ਚ ਸਾਹਮਣੇ ਨਹੀਂ ਆਇਆ ਹੈ। Mankirt Aulakh shares old video with Sidhu Moose Wala's mother; pens heartfelt note ਸੋਸ਼ਲ ਮੀਡੀਆ ’ਤੇ ਵੱਖ-ਵੱਖ ਗੈਂਗਸਟਰਾਂ ਦੇ ਸਮਰਥਕਾਂ ਵਲੋਂ ਪੋਸਟਾਂ ਪਾ ਕੇ ਮਨਕੀਰਤ ਔਲਖ ਨੂੰ ਮੂਸੇਵਾਲਾ ਦੇ ਕਤਲ ’ਚ ਸ਼ਾਮਿਲ ਦੱਸਿਆ ਗਿਆ ਸੀ। ਜਾਨ ਨੂੰ ਖ਼ਤਰਾ ਹੋਣ ਦੇ ਚਲਦਿਆਂ ਮਨਕੀਰਤ ਔਲਖ ਕੁਝ ਦਿਨ ਪਹਿਲਾਂ ਹੀ ਵਿਦੇਸ਼ ਚਲੇ ਗਏ ਸਨ। ਦੱਸ ਦੇਈਏ ਕਿ ਆਪਣੇ ’ਤੇ ਲੱਗੇ ਇਲਜ਼ਾਮਾਂ ਤੋਂ ਬਾਅਦ ਗਾਇਕ ਮਨਕੀਰਤ ਔਲਖ ਨੇ ਇੰਸਟਾਗ੍ਰਾਮ ’ਤੇ ਕੁਝ ਪੋਸਟਾਂ ਸ਼ੇਅਰ ਕਰਨ ਦੇ ਨਾਲ ਆਪਣਾ ਇੱਕ ਵੀਡੀਓ ਸੁਨੇਹਾ ਵੀ ਪੋਸਟ ਕੀਤਾ ਸੀ। ਜਿਸ ’ਚ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਨੂੰ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ’ਚ ਜਾਣਬੁਝ ਕੇ ਫਸਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਸੀ ਕਿ ਉਹ ਮਿਹਨਤ ਕਰਕੇ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਆਏ ਹਨ।
Advertisment
Mankirt Aulakh shares old video with Sidhu Moose Wala's mother; pens heartfelt note ਮਨਕੀਰਤ ਔਲਖ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮਾਂ ਨਾਲ ਵੀ ਇੱਕ ਵੀਡੀਓ ਸਾਂਝਾ ਕੀਤਾ ਸੀ। ਉਨ੍ਹਾਂ ਨੇ ਕੈਪਸ਼ਨ ਲਿਖਿਆ ਸੀ ਕਿ ਉਹ ਕਦੇ ਵੀ ਕਿਸੇ ਦਾ ਪੁੱਤ ਖੋਹਣ ਦੀ ਗੱਲ ਸੋਚ ਵੀ ਨਹੀਂ ਸਕਦੇ। ਦੱਸ ਦਈਏ ਸੋਸ਼ਲ ਮੀਡੀਆ ਉੱਤੇ ਮਨਕੀਰਤ ਔਲਖ ਨੂੰ ਲਾਰੈਂਸ ਬਿਸ਼ਨੋਈ ਦਾ ਕਰੀਬ ਦੱਸਿਆ ਜਾਂਦਾ ਸੀ। ਇਸ ਤੋਂ ਇਲਾਵਾ ਉਨ੍ਹਾਂ ਦੀ ਕਈ ਤਸਵੀਰਾਂ ਵੀ ਚਰਚਾ ਬਣੀਆਂ ਰਹੀਆਂ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment