ਵੈਲੇਨਟਾਈਨ ਡੇਅ 'ਤੇ ਸਿੱਧੂ ਮੂਸੇ ਵਾਲੇ ਦਾ ਨਵਾਂ ਗਾਣਾ, ਸਾਂਝਾ ਕੀਤਾ ਪੋਸਟਰ

Written by  Aaseen Khan   |  February 13th 2019 01:31 PM  |  Updated: February 13th 2019 03:34 PM

ਵੈਲੇਨਟਾਈਨ ਡੇਅ 'ਤੇ ਸਿੱਧੂ ਮੂਸੇ ਵਾਲੇ ਦਾ ਨਵਾਂ ਗਾਣਾ, ਸਾਂਝਾ ਕੀਤਾ ਪੋਸਟਰ

ਵੈਲੇਨਟਾਈਨ ਡੇਅ 'ਤੇ ਸਿੱਧੂ ਮੂਸੇ ਵਾਲੇ ਦਾ ਨਵਾਂ ਗਾਣਾ, ਸਾਂਝਾ ਕੀਤਾ ਪੋਸਟਰ : ਪੰਜਾਬੀ ਸੁਪਰਸਟਾਰ ਸਿੱਧੂ ਮੂਸੇ ਵਾਲਾ ਇੱਕ ਤੋਂ ਬਾਅਦ ਇੱਕ ਆਪਣੇ ਸੁਪਰਹਿੱਟ ਗਾਣੇ ਲੈ ਕੇ ਸਰੋਤਿਆਂ ਦੇ ਅੱਗੇ ਪੇਸ਼ ਹੋ ਰਹੇ ਹਨ। ਵੈਲੇਨਟਾਈਨ ਨੂੰ ਦੇਖਦੇ ਹੋਏ ਬਹੁਤ ਸਾਰੇ ਗਾਇਕ ਆਪਣੇ ਰੋਮੈਂਟਿਕ ਗਾਣੇ ਲੈ ਕੇ ਆ ਰਹੇ ਹਨ। ਹੁਣ ਸਿੱਧੂ ਮੂਸੇ ਵਾਲਾ ਵੀ ਵੈਲੇਨਟਾਈਨ ਦੇ ਮੌਕੇ ਆਪਣਾ ਨਵਾਂ ਗਾਣਾ 'ਚੋਸਨ' ਲੈ ਕੇ ਆਉਣ ਵਾਲੇ ਹਨ। ਗਾਣਾ 14 ਫਰਵਰੀ ਨੂੰ ਰਿਲੀਜ਼ ਹੋਣ ਵਾਲਾ ਹੈ।ਜਿਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟਰ ਸ਼ੇਅਰ ਕਰਦਿਆ ਦਿੱਤੀ ਹੈ।

ਪੋਸਟਰ 'ਚ ਸਿੱਧੂ ਮੂਸੇਵਾਲਾ ਮਾਡਲ ਨਾਲ ਖੜ੍ਹੇ ਨਜ਼ਰ ਆ ਰਹੇ ਹਨ। ਦੱਸ ਦਈਏ ਕਿ ਇਸ ਗੀਤ ਦੇ ਬੋਲ ਖੁਦ ਸਿੱਧੂ ਮੂਸੇਵਾਲਾ ਵਲੋਂ ਸ਼ਿੰਗਾਰੇ ਗਏ ਹਨ ਅਤੇ ਗੀਤ ਨੂੰ ਮਿਊਜ਼ਿਕ ਕਿਡਵਰਲਡਵਾਈਡ ਨੇ ਦਿੱਤਾ ਹੈ। ਗੀਤ ਨੂੰ ਪ੍ਰੋਡਿਊਸ ਸੁਮੀਤ ਸਿੰਘ ਵਲੋਂ ਕੀਤਾ ਗਿਆ ਹੈ। ਸਿੱਧੂ ਮੂਸੇਵਾਲਾ ਦਾ ਇਹ ਗੀਤ 'ਸਾਗਾ ਮਿਊਜ਼ਿਕ' ਦੇ ਬੈਨਰ ਹੇਠ  ਰਿਲੀਜ਼ ਕੀਤਾ ਜਾ ਰਿਹਾ ਹੈ।

ਹੋਰ ਵੇਖੋ : ਅਨਮੋਲ ਗਗਨ ਮਾਨ ਦਾ ‘ਪਸੰਦ ਤੇਰੀ’ ਗੀਤ ਆ ਰਿਹਾ ਹੈ ਸਭ ਨੂੰ ਪਸੰਦ, ਦੇਖੋ ਵੀਡੀਓ

 

View this post on Instagram

 

STAY LOW , GO FAST ,KILL FIRST ,DIE LAST

A post shared by Sidhu Moosewala (ਮੂਸੇ ਆਲਾ) (@sidhu_moosewala) on

ਸਿੱਧੂ ਮੂਸੇ ਵਾਲਾ ਦੇ ਹਰ ਇੱਕ ਗਾਣੇ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਹੈ। ਹਾਲਾਂਕਿ ਉਹਨਾਂ ਦੇ ਕਈ ਗਾਣਿਆਂ 'ਤੇ ਵਿਵਾਦਾਂ ਦੇ ਸੁਰ ਵੀ ਛਿੜੇ ਹਨ। ਦੇਖਣਾ ਹੋਵੇਗਾ ਉਹਨਾਂ ਦਾ ਇਹ ਗਾਣਾ ਪ੍ਰਸ਼ੰਸ਼ਕਾਂ ਨੂੰ ਕਿੰਨਾਂ ਕੁ ਪਸੰਦ ਆਉਂਦਾ ਹੈ।


ਕਿਸ ਦਾ ਵਿਛੋੜਾ ਤੜਫਾ ਰਿਹਾ ਹੈ ਗਾਇਕ ਜਸਕਰਨ ਗਾਖਲ ਨੂੰ , ਦੇਖੋ ਵੀਡਿਓ


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network