Advertisment

ਸਿੱਧੂ ਮੂਸੇ ਵਾਲਾ ਦਾ ਇੱਕ ਹੋਰ ਗੀਤ ਰਿਲੀਜ਼, ਹੇਟਰਾਂ ਨੂੰ ਸੁਣਾਈਆਂ ਖਰੀਆਂ ਖਰੀਆਂ

author-image
By Aaseen Khan
New Update
ਸਿੱਧੂ ਮੂਸੇ ਵਾਲਾ ਦਾ ਇੱਕ ਹੋਰ ਗੀਤ ਰਿਲੀਜ਼, ਹੇਟਰਾਂ ਨੂੰ ਸੁਣਾਈਆਂ ਖਰੀਆਂ ਖਰੀਆਂ
Advertisment
ਸਿੱਧੂ ਮੂਸੇ ਵਾਲਾ ਜਿਹੜੇ ਅਕਸਰ ਗਾਣਿਆਂ ਅਤੇ ਸਟੇਜਾਂ ਤੋਂ ਆਪਣੇ ਹੇਟਰਾਂ ਅਤੇ ਗਾਇਕਾਂ ਨੂੰ ਬੇਬਾਕ ਜਵਾਬ ਦੇਣ ਲਈ ਜਾਣੇ ਜਾਂਦੇ ਹਨ। ਲਗਾਤਾਰ ਇੱਕ ਤੋਂ ਬਾਅਦ ਇੱਕ ਗਾਣਾ ਦੇਣ ਵਾਲੇ ਸਿੱਧੂ ਮੂਸੇ ਵਾਲਾ ਜਿਹੜੇ ਹੁਣ ਇੱਕ ਹੋਰ ਗੀਤ ਲੈ ਕੇ ਹਾਜ਼ਿਰ ਹੋ ਚੁੱਕੇ ਹਨ ਜਿਸ ਦਾ ਨਾਮ ਹੈ 'ਫੌਰਗੈੱਟ ਅਬਾਊਟ ਇੱਟ'।ਕਈ ਤਰ੍ਹਾਂ ਦੇ ਵਿਵਾਦਾਂ 'ਚ ਘਿਰ ਚੁੱਕੇ ਸਿੱਧੂ ਮੂਸੇ ਵਾਲਾ ਨੇ ਆਪਣੇ ਇਸ ਗੀਤ 'ਚ ਆਪਣੇ ਹੇਟਰਾਂ ਨੂੰ ਠੋਕਵਾਂ ਜਵਾਬ ਦਿੱਤਾ ਹੈ। ਉਹ ਗਾਣੇ ਰਾਹੀਂ ਯੂ ਟਿਊਬ 'ਤੇ ਫੇਕ ਵਿਊਜ਼ ਅਤੇ ਉਹਨਾਂ ਦੀ ਕਾਪੀ ਕਰਨ ਵਾਲੇ ਗਾਇਕਾਂ 'ਤੇ ਵੀ ਤੰਜ ਕੱਸਦੇ ਹੋਏ ਨਜ਼ਰ ਆ ਰਹੇ ਹਨ। ਗਾਣੇ ਦੇ ਬੋਲ ਸਿੱਧੂ ਮੂਸੇ ਵਾਲਾ ਨੇ ਖੁਦ ਲਿਖੇ ਹਨ ਅਤੇ ਸੰਨੀ ਮੈਲਟਨ ਦਾ ਰੈਪ ਵੀ ਸੁਣਨ ਨੂੰ ਮਿਲ ਰਿਹਾ ਹੈ। ਬਿੱਗ ਬਰਡ ਵੱਲੋਂ ਗਾਣੇ ਦਾ ਸੰਗੀਤ ਤਿਆਰ ਕੀਤਾ ਗਿਆ ਹੈ। ਸੁਕਰਨ ਪਾਠਕ ਅਤੇ ਰੁਪਨ ਭਾਰਦਵਾਜ ਵੱਲੋਂ ਗਾਣੇ ਦਾ ਵੀਡੀਓ ਬਣਾਇਆ ਗਿਆ ਹੈ।
Advertisment
publive-image ਪਿਛਲੇ ਦਿਨੀਂ ਸਿੱਧੂ ਮੂਸੇ ਵਾਲਾ ਦੇ ਇੱਕ ਹੀ ਦਿਨ 'ਚ ਦੋ ਦੋ ਗੀਤ ਰਿਲੀਜ਼ ਹੋਏ ਹਨ 47 ਅਤੇ ਬੀ ਟਾਊਨ ਜਿਹੜੇ ਸੁਪਰਹਿੱਟ ਰਹੇ। 47 ਗੀਤ ਸਿੱਧੂ ਮੂਸੇ ਵਾਲਾ ਹਾਲੀਵੁੱਡ ਦੇ ਗਾਇਕਾਂ ਨਾਲ ਲੈ ਕੇ ਆਏ ਹਨ ਅਤੇ ਇਸ ਗੀਤ ਨੇ ਯੂ. ਕੇ. ਚਾਰਟਸ 'ਚ ਵੀ ਜਗ੍ਹਾ ਬਣਾ ਲਈ ਹੈ। ਦੱਸ ਦਈਏ ਲੰਬੇ ਸਮੇਂ ਬਾਅਦ 47 ਗੀਤ ਅਜਿਹਾ ਗਾਣਾ ਬਣਿਆ ਹੈ ਜਿਸ ਨੇ ਯੂਕੇ ਚਾਰਟਸ 'ਚ ਜਗ੍ਹਾ ਬਣਾਈ ਹੈ। ਹੋਰ ਵੇਖੋ : ਸਿੱਧੂ ਮੂਸੇ ਵਾਲਾ ਨੇ ਸਾਂਝੀ ਕੀਤੀ ਆਪਣੇ ਫੈਨ ਦੀ ਇਹ ਵੀਡੀਓ,ਤਾਂ ਲੋਕਾਂ ਨੇ ਕਿਹਾ 'ਹੰਕਾਰ ਨਹੀਂ ਇਹ ਰੁਤਬਾ ਮੂਸੇਵਾਲੇ ਦਾ',ਦੇਖੋ ਵੀਡੀਓ
 
View this post on Instagram
 

AH CHAKK DOOJA “47 “ @mist_rs @stefflondon @steelbanglez it’s Hollywood ??? WE ARE GOING WORLDWIDE

A post shared by Sidhu Moosewala (ਮੂਸੇ ਆਲਾ) (@sidhu_moosewala) on

Advertisment

Stay updated with the latest news headlines.

Follow us:
Advertisment
Advertisment
Latest Stories
Advertisment