Advertisment

ਸਿੱਧੂ ਮੂਸੇਵਾਲਾ ਲੈ ਕੇ ਆ ਰਹੇ ਨੇ ਆਪਣਾ ਨਵਾਂ ਟਰੈਕ ‘Sidhu's Anthem’

author-image
By Lajwinder kaur
New Update
ਸਿੱਧੂ ਮੂਸੇਵਾਲਾ ਲੈ ਕੇ ਆ ਰਹੇ ਨੇ ਆਪਣਾ ਨਵਾਂ ਟਰੈਕ ‘Sidhu's Anthem’
Advertisment
ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਜਿਹਨਾਂ ਨੇ ਛੋਟੀ ਉਮਰ ‘ਚ ਵੱਡੀਆਂ-ਵੱਡੀਆਂ ਕਾਮਯਾਬੀਆਂ ਹਾਸਿਲ ਕਰ ਲਈ ਹਨ। ਸਿੱਧੂ ਮੂਸੇਵਾਲਾ ਜਿਹੜੇ ਬੈਕ-ਟੂ-ਬੈਕ ਆਪਣੇ ਨਵੇਂ ਗੀਤ ਲੈ ਕੇ ਸਰੋਤਿਆਂ ਦੇ ਰੁਬਰੂ ਹੋ ਰਹੇ ਹਨ। ਜਿਸ ਦੇ ਚੱਲਦੇ ਉਹਨਾਂ ਨੇ ਆਪਣੇ ਇੱਕ ਹੋਰ ਨਵਾਂ ਸਿੰਗਲ ਟਰੈਕ ‘ਸਿੱਧੂਸ ਐਂਥਮ’ ਲੈ ਕੇ ਆ ਰਹੇ ਹਨ। ਉਹਨਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਗੀਤ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘Nextcoming soon! "Sidhu's Anthem"..’। ਇਸ ਗੀਤ ‘ਚ ਉਹਨਾਂ ਦਾ ਸਾਥ ਦੇਣਗੇ ਸੰਨੀ ਮੈਲਟਨ ।
Advertisment
ਹੋਰ ਵੇਖੋ: ‘ਢੋਲ ਜਗੀਰੋ ਦਾ’ ਗੀਤ ਉੱਤੇ ਕੁਲਵਿੰਦਰ ਬਿੱਲਾ ਅਤੇ ਨਵਦੀਪ ਕਲੇਰ ਨੇ ਪਾਈ ਧਮਾਲ, ਦੇਖੋ ਵੀਡੀਓ ਗੱਲ ਕਰਦੇ ਹਾਂ ਗੀਤ ਦੇ ਪੋਸਟਰ ਦੀ ਤਾਂ ਉਹ ਬਹੁਤ ਹੀ ਵੱਖਰਾ ਬਣਾਇਆ ਗਿਆ ਹੈ। ਸਿੱਧੂ ਮੂਸੇਵਾਲਾ ਅਤੇ ਸੰਨੀ ਮੈਲਟਨ ਦੀਆਂ ਪਾਸਪੋਰਟ ਦੀਆਂ ਕਾਪੀਆਂ ਨੂੰ ਪੋਸਟਰ ਉੱਤੇ ਦੇਖਣ ਨੂੰ ਮਿਲ ਰਹੀਆਂ ਹਨ। ਪੋਸਟਰ ਨੂੰ ਬਲੈਕ ਐਂਡ ਵਾਈਟ ਬਣਾਇਆ ਗਿਆ ਹੈ।
ਸਿੱਧੂ ਮੂਸੇਵਾਲਾ ਜਿਹੜੇ ਨੌਜਵਾਨ ਪੀੜੀ ਦੇ ਹਰਮਨ ਪਿਆਰੇ ਗਾਇਕ ਹਨ ਅਤੇ ਬਹੁਤ ਜਲਦ ਫ਼ਿਲਮ ਜਗਤ ‘ਚ ਵੀ ਆਪਣੀ ਅਦਾਕਾਰੀ ਨਾਲ ਚਾਰ ਚੰਨ ਲਗਾਉਣ ਵਾਲੇ ਹਨ। ਸਿੱਧੂ ਮੂਸੇਵਾਲਾ ‘ਯੈੱਸ ਆਈ ਐਮ ਸਟੂਡੈਂਟ’ ਫ਼ਿਲਮ ਨਾਲ ਪੰਜਾਬੀ ਫ਼ਿਲਮੀ ਇੰਡਸਟਰੀ ‘ਚ ਆਪਣਾ ਡੈਬਿਊ ਕਰਨ ਜਾ ਰਹੇ ਹਨ। ਇਸ ਤੋਂ ਇਲਾਵਾ ਸਿੱਧੂ ਮੂਸੇਵਾਲਾ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਸੁਪਰ ਡੁਪਰ ਹਿੱਟ ਗੀਤ ਦੇ ਚੁੱਕ ਹਨ। ਮੂਸੇਵਾਲੇ ਦੇ ਸਾਰੇ ਹੀ ਗੀਤਾਂ ਨੂੰ ਸਰੋਤਿਆਂ ਵੱਲੋਂ ਹਮੇਸ਼ਾਂ ਭਰਵਾਂ ਹੁੰਗਾਰਾ ਮਿਲਦਾ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment