ਜਦੋਂ ਸਟੇਜ 'ਤੇ ਇਕੱਠੇ ਹੋਏ ਸਿੱਧੂ ਮੂਸੇ ਵਾਲਾ , ਉਹਨਾਂ ਦੇ ਪਿਤਾ ਅਤੇ ਚਾਚਾ ਜੀ , ਦੇਖੋ ਵੀਡੀਓ

written by Aaseen Khan | December 28, 2018

ਜਦੋਂ ਸਟੇਜ 'ਤੇ ਇਕੱਠੇ ਹੋਏ ਸਿੱਧੂ ਮੂਸੇ ਵਾਲਾ , ਉਹਨਾਂ ਦੇ ਪਿਤਾ ਅਤੇ ਚਾਚਾ ਜੀ , ਦੇਖੋ ਵੀਡੀਓ : ਸਿੱਧੂ ਮੂਸੇ ਵਾਲਾ ਜਿਸ ਨੇ ਆਪਣੀ ਕਲਮ ਅਤੇ ਗਾਇਕੀ ਨਾਲ ਕੁਝ ਹੀ ਸਮੇਂ 'ਚ ਲੱਖਾਂ ਲੋਕਾਂ ਨੂੰ ਆਪਣਾ ਮੁਰੀਦ ਬਣਾ ਲਿਆ। ਆਏ ਦਿਨ ਹੀ ਸੁਰਖੀਆਂ 'ਚ ਛਾਏ ਰਹਿਣ ਵਾਲੇ ਸਿੱਧੂ ਮੂਸੇਵਾਲਾ ਦਾ ਇੱਕ ਹੋਰ ਵੀਡੀਓ ਅੱਜ ਕੱਲ ਕਾਫੀ ਵਾਇਰਲ ਹੋ ਰਿਹਾ ਹੈ। ਵੀਡੀਓ ਦਿੱਲੀ ਸ਼ੋ ਦਾ ਜਿਸ 'ਚ ਸਿੱਧੂ ਮੂਸੇ ਵਾਲਾ ਦੇ ਨਾਲ ਸ਼ੋ 'ਚ ਉਹਨਾਂ ਦਾ ਪਿਤਾ ਅਤੇ ਚਾਚਾ ਜੀ ਵੀ ਪਹੁੰਚੇ ਸੀ। ਜਿਸ 'ਚ ਉਹ ਆਪਣੇ ਪਿਤਾ ਅਤੇ ਚਾਚਾ ਜੀ ਨੂੰ ਸਟੇਜ 'ਤੇ ਬੁਲਾ ਕੇ ਕਹਿੰਦੇ ਸੁਣਾਈ ਦੇ ਰਹੇ ਹਨ , ਕਿ ਅਜੱ ਉਹਨਾਂ ਦੇ ਪਿਤਾ ਅਤੇ ਚਾਚਾ ਨੂੰ ਉਹਨਾਂ 'ਤੇ ਮਾਣ ਹੈ ਕਿਉਂਕਿ ਉਹ ਆਪਣੇ ਦਮ 'ਤੇ ਇਸ ਮੁਕਾਮ 'ਤੇ ਪਹੁੰਚੇ ਹਨ। https://www.youtube.com/watch?v=Y3cY6gKfKXc ਸਿੱਧੂ ਮੂਸੇ ਵਾਲਾ ਦਾ ਇੱਕ ਗਾਣਾ ਵੀ ਆਇਆ ਸੀ ਜਿਸ 'ਚ ਉਹਨਾਂ ਕਿਹਾ ਸੀ ਕਿ "ਚਾਚੇ ਮਾਮਿਆਂ ਦੇ ਸਿਰ 'ਤੇ ਨਹੀਂ ਉੱਡਿਆ ਨੀ ਮੈਂ ਆਪ ਬਣਿਆ" ਇਸ ਗਾਣੇ ਨਾਲ ਉਹ ਆਪਣੇ ਚਾਚਾ ਜੀ ਨੂੰ ਟਿੱਚਰ ਕਰਦੇ ਹੋਏ ਵੀ ਦਿਖਾਈ ਦਿੱਤੇ। ਇਹ ਵੀਡੀਓ ਸ਼ੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ 'ਤੇ ਸਿੱਧੂ ਮੂਸੇ ਵਾਲਾ ਦੇ ਕਈ ਫੈਨ ਪੇਜਜ਼ ਨੇ ਇਹ ਵੀਡੀਓ ਸ਼ੋਸ਼ਲ ਮੀਡੀਆ 'ਤੇ ਅਪਲੋਡ ਕੀਤਾ ਹੈ। ਸਿੱਧੂ ਮੂਸੇ ਵਾਲਾ ਅੱਜ ਕੱਲ ਪੰਚਾਇਤੀ ਚੋਣਾਂ ਦੇ ਚਲਦਿਆਂ ਵੀ ਕਾਫੀ ਰੁੱਜੇ ਹੋਏ ਹਨ , ਕਿਉਂਕਿ ਉਹਨਾਂ ਦੇ ਮਾਤਾ ਜੀ ਚਰਨ ਕੌਰ ਸਿੱਧੂ ਪਿੰਡ ਮੂਸਾ ਤੋਂ ਸਰਪੰਚੀ ਦੀਆਂ ਚੋਣਾਂ ਲਈ ਉਮੀਦਵਾਰ ਹਨ। ਹੋਰ ਪੜ੍ਹੋ : ਮੁੜ ਤੋਂ ਰਿਸਟੋਰ ਹੋਈ ਸਿੱਧੂ ਮੂਸੇ ਵਾਲਾ ਦੇ ਗੀਤ “ਫੇਮਸ” ਦੀ ਵੀਡੀਓ
https://www.facebook.com/ptcnewsonline/videos/748342518870832/ ਸਿੱਧੂ ਮੂਸੇ ਵਾਲਾ ਆਪਣੇ ਮਾਤਾ ਲਈ ਘਰ ਘਰ ਜਾ ਕੇ ਵੋਟਾਂ ਪਾਉਣ ਦੀ ਅਪੀਲ ਕਰ ਰਹੇ ਹਨ ਅਤੇ ਆਪਣੀ ਮਾਂ ਨੂੰ ਜਤਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ। ਸਿੱਧੂ ਮੂਸੇ ਵਾਲਾ ਚੋਣ ਪ੍ਰਚਾਰ ਦੇ ਨਾਲ ਨਾਲ ਆਪਣੇ ਲਾਈਵ ਸ਼ੋ ਵੀ ਲਗਾ ਰਹੇ ਹਨ , ਜਿੰਨ੍ਹਾਂ ਦੀਆਂ ਹਰ ਰੋਜ਼ ਹੀ ਵੀਡੀਓਜ਼ ਵਾਇਰਲ ਹੁੰਦੀਆਂ ਹੀ ਰਹਿੰਦੀਆਂ ਹਨ। ਉਹਨਾਂ ਵੀਡੀਓਜ਼ 'ਚੋਂ ਹੀ ਇਹ ਇੱਕ ਵੀਡੀਓ ਸਾਹਮਣੇ ਆਇਆ ਜਿਸ 'ਚ ਸਿੱਧੂ ਮੂਸੇ ਵਾਲਾ ਅਤੇ ਉਹਨਾਂ ਦੇ ਪਿਤਾ ਤੇ ਚਾਚਾ ਵੀ ਪਹੁੰਚੇ ਅਤੇ ਪੂਰੇ ਮਾਣ ਨਾਲ ਆਪਣੇ ਪੁੱਤ ਦੇ ਲਾਈਵ ਸ਼ੋ ਦਾ ਅਨੰਦ ਮਾਣਿਆ।

0 Comments
0

You may also like