ਦੇਖੋ ਸਿੱਧੂ ਮੂਸੇਵਾਲਾ ਦੇ ਨਵੇਂ ਗੀਤ ਲੈਜੇਂਡ ਦਾ ਟੀਜ਼ਰ

Written by  Lajwinder kaur   |  February 24th 2019 10:23 AM  |  Updated: February 24th 2019 10:23 AM

ਦੇਖੋ ਸਿੱਧੂ ਮੂਸੇਵਾਲਾ ਦੇ ਨਵੇਂ ਗੀਤ ਲੈਜੇਂਡ ਦਾ ਟੀਜ਼ਰ

ਪੰਜਾਬੀ ਇੰਡਸਟਰੀ ਦੇ ਦਮਦਾਰ ਗਾਇਕ ਸਿੱਧੂ ਮੂਸੇਵਾਲਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝੀ ਕੀਤੀ ਹੈ। ਇਹ ਵੀਡੀਓ ਉਹਨਾਂ ਦੇ ਨਵੇਂ ਗੀਤ ਲੈਜੇਂਡ ਦਾ ਟੀਜ਼ਰ ਹੈ। ਦੋ ਦਿਨ ਪਹਿਲਾਂ ਹੀ ਸਿੱਧੂ ਮੂਸੇਵਾਲਾ ਨੇ ਆਪਣੇ ਨਵੇਂ ਗੀਤ ਲੈਜੇਂਡ ਦਾ ਪੋਸਟਰ ਆਪਣੇ ਫੈਨਜ਼ ਦੇ ਨਾਲ ਸ਼ੇਅਰ ਕੀਤਾ ਹੈ।

ਹੋਰ ਵੇਖੋ: ਦਲੇਰ ਜਿਗਰਾ ਰੱਖਣ ਵਾਲਾ ਅਨਮੋਲ ਕਵੱਤਰਾ ਲੈ ਕੇ ਆ ਰਿਹਾ ਗੀਤ ‘ਦਲੇਰੀਆਂ’

ਗੱਲ ਕਰਦੇ ਹਾਂ ਲੈਜੇਂਡ ਗੀਤ ਦੇ ਟੀਜ਼ਰ ਦੀ, ਟੀਜ਼ਰ ‘ਚ ਸਿੱਧੂ ਮੂਸੇਵਾਲੇ ਦੀ ਟੈਗ ਲਾਈਨ ਸੁਣਨ ਨੂੰ ਮਿਲਦੀ ਹੈ ‘ਦਿਲ ਦਾ ਨਹੀਂ ਮਾੜਾ ਤੇਰਾ ਸਿੱਧੂ ਮੂਸੇਵਾਲਾ।’ ਸਿੱਧੂ ਮੂਸੇਵਾਲਾ ਨੇ ਕੈਪਸ਼ਨ ‘ਚ ਲਿਖਿਆ ਹੈ, ‘ਲੈਜੇਂਡ ਕਦੇ ਨਹੀਂ ਮਰਦਾ’। ਫਿਲਹਾਲ ਇਸ ਗੀਤ ਦੇ ਬਾਰੇ ਸਿੱਧੂ ਮੂਸੇਵਾਲਾ ਨੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਹੈ। ਇਸ ਗੀਤ ਦਾ ਪੂਰਾ ਵੀਡੀਓ ਜਲਦ ਹੀ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਗੀਤ ‘ਚ ਉਹ ਨਵੇਂ ਅੰਦਾਜ਼ ‘ਚ ਨਜ਼ਰ ਆਉਣਗੇ। ਗੀਤ ਦਾ ਪੋਸਟਰ ਵੀ ਬਹੁਤ ਸਸਪੈਂਸ ਵਾਲਾ ਬਣਾਇਆ ਗਿਆ ਹੈ। ਟੀਜ਼ਰ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਲੈਜੇਂਡ ਗੀਤ ਨੂੰ ਸਿੱਧੂ ਮੂਸੇਵਾਲਾ ਨੇ ਆਪਣੀ ਬੁਲੰਦ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਗੀਤ ਨੂੰ ਮਿਊਜ਼ਿਕ ‘ਦਾ ਕਿਡ’ ਨੇ ਤਿਆਰ ਕੀਤਾ ਹੈ। ਹੁਣ ਦੇਖਣਾ ਹੋਵੇਗਾ ਕਿ ਇਹ ਗੀਤ ਲੋਕਾਂ ਨੂੰ ਕਿੰਨਾ ਕੁ ਪਸੰਦ ਆਵੇਗਾ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network