ਸਿੱਧੂ ਮੂਸੇ ਵਾਲਾ ਦੇ ਯੂ ਟਿਊਬ ਚੈਨਲ ਤੋਂ ਗਾਇਬ ਹੋਏ ਇਹ ਹਿੱਟ ਗੀਤ, ਸਭ ਹੋ ਰਹੇ ਨੇ ਹੈਰਾਨ

Written by  Aaseen Khan   |  August 20th 2019 02:03 PM  |  Updated: August 20th 2019 02:45 PM

ਸਿੱਧੂ ਮੂਸੇ ਵਾਲਾ ਦੇ ਯੂ ਟਿਊਬ ਚੈਨਲ ਤੋਂ ਗਾਇਬ ਹੋਏ ਇਹ ਹਿੱਟ ਗੀਤ, ਸਭ ਹੋ ਰਹੇ ਨੇ ਹੈਰਾਨ

ਸਿੱਧੂ ਮੂਸੇ ਵਾਲਾ ਜਿਸ ਨੇ ਘੱਟ ਸਮੇਂ 'ਚ ਪੰਜਾਬੀ ਸੰਗੀਤ ਜਗਤ 'ਚ ਵੱਡੀ ਪਹਿਚਾਣ ਬਣਾਈ ਹੈ। ਆਏ ਦਿਨ ਹੀ ਆਪਣੇ ਗੀਤਾਂ ਤੇ ਲਾਈਵ ਸ਼ੋਅਜ਼ ਦੇ ਚਲਦਿਆਂ ਚਰਚਾ 'ਚ ਰਹਿਣ ਵਾਲੇ ਸਿੱਧੂ ਮੂਸੇ ਵਾਲਾ ਦੇ ਜੇਕਰ ਤੁਸੀਂ ਵੀ ਫੈਨ ਹੋ ਤਾਂ ਤੁਹਨੂੰ ਇਹ ਖ਼ਬਰ ਨਿਰਾਸ਼ ਕਰ ਸਕਦੀ ਹੈ। ਜੀ ਹਾਂ ਉਹ ਇਸ ਲਈ ਕਿਉਂਕਿ ਉਹਨਾਂ ਦੇ ਕਈ ਹਿੱਟ ਗੀਤ ਯੂ ਟਿਊਬ ਤੋਂ ਗਾਇਬ ਹੋ ਚੁੱਕੇ ਹਨ। ਸਿੱਧੂ ਦੇ ਉਹ ਹੀ ਗੀਤ ਗਾਇਬ ਹੋਏ ਹਨ ਜਿਹੜੇ ਉਹਨਾਂ ਨੇ ਆਪਣੇ ਯੂ ਟਿਊਬ ਚੈਨਲ 'ਤੇ ਰਿਲੀਜ਼ ਕੀਤੇ ਸਨ।

Sidhu moose wala Sidhu moose wala

ਇਹਨਾਂ ਗੀਤਾਂ 'ਚ ਸਿੱਧੂ ਮੂਸੇ ਵਾਲਾ ਦਾ ਗੀਤ ਸਿੱਧੂ 'ਜ਼ ਐਂਥਮ, ਮਾਫੀਆ ਸਟਾਈਲ, ਵਾਰਨਿੰਗ ਸ਼ੌਟਸ, ਅਤੇ ਹਾਲ ਹੀ 'ਚ ਰਿਲੀਜ਼ ਹੋਇਆ ਗੀਤ ਹੋਮੀ ਸਾਈਟ ਵੀ ਉਹਨਾਂ ਦੇ ਚੈਨਲ ਤੋਂ ਡਿਲੀਟ ਹੋ ਚੁੱਕਿਆ ਹੈ। ਹੁਣ ਇਹ ਗੀਤ ਡਿਲੀਟ ਹੋਏ ਹਨ ਜਾਂ ਵੀਡੀਓਜ਼ ਨੂੰ ਪ੍ਰਾਈਵੇਟ ਕੀਤਾ ਗਿਆ ਗਏ ਇਸ ਬਾਰੇ ਹਾਲ ਦੀ ਘੜੀ 'ਚ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

ਹੋਰ ਵੇਖੋ : ਕੰਵਰ ਗਰੇਵਾਲ ਦਾ ਸੂਫ਼ੀਆਨਾ ਅੰਦਾਜ਼ ਤੇ ਰੁਪਿਨ ਕਾਹਲੋਂ ਦਾ ਮਿਊਜ਼ਿਕ ਗੀਤ 'ਇੱਕ ਜੋਗੀ' ਨੂੰ ਲਗਾ ਰਿਹਾ ਹੈ ਚਾਰ ਚੰਨ, ਦੇਖੋ ਵੀਡੀਓ

broadway broadway

ਸਿੱਧੂ ਦੇ ਇਸ ਤਰ੍ਹਾਂ ਗਾਇਬ ਹੋ ਰਹੇ ਗੀਤਾਂ ਕਰਕੇ ਉਹਨਾਂ ਦੇ ਫੈਨਸ 'ਚ ਵੀ ਕਾਫੀ ਨਿਰਾਸ਼ਾ ਪਾਈ ਜਾ ਰਹੀ ਹੈ। ਹੁਣ ਇਹ ਗੀਤ ਕਿਉਂ ਗਾਇਬ ਹੋ ਰਹੇ ਹਨ ਇਸ ਬਾਰੇ ਤਾਂ ਆਉਣ ਵਾਲੇ ਸਮੇਂ 'ਚ ਹੀ ਪਤਾ ਚੱਲ ਸਕੇਗਾ। ਫਿਲਹਾਲ ਉਹਨਾਂ ਦਾ ਪਿਛਲੇ ਦਿਨੀਂ ਰਿਲੀਜ਼ ਹੋਇਆ ਗੀਤ 'ਸੇਮ ਬੀਫ' ਚਰਚਾ 'ਚ ਬਣਿਆ ਹੋਇਆ ਹੈ। ਇਹ ਗੀਤ ਯਸ਼ ਰਾਜ ਫ਼ਿਲਮਸ ਵੱਲੋਂ ਡਿਜੀਟਲ ਡਿਸਟ੍ਰੀਬਿਊਟ ਕੀਤਾ ਗਿਆ ਹੈ। ਇਸ ਗੀਤ 'ਚ ਸਿੱਧੂ ਮੂਏ ਵਾਲਾ ਅਤੇ ਬੋਹੇਮੀਆ ਦੀ ਸ਼ਾਨਦਾਰ ਕੋਲੈਬੋਰੇਸ਼ਨ ਦੇਖਣ ਨੂੰ ਮਿਲ ਰਹੀ ਹੈ।

 

View this post on Instagram

 

I VIBE DIFFERENT ?

A post shared by Sidhu Moosewala (ਮੂਸੇ ਆਲਾ) (@sidhu_moosewala) on


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network