ਸਿੱਧੂ ਮੂਸੇਵਾਲਾ ਦੇ ਆਉਣ ਵਾਲੇ ਨਵੇਂ ਗੀਤ ‘ਡਾਕਟਰ’ ਦਾ ਟੀਜ਼ਰ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਕੁਝ ਹੀ ਸਮੇਂ ‘ਚ ਛਾਇਆ ਸੋਸ਼ਲ ਮੀਡੀਆ ‘ਤੇ, ਦੇਖੋ ਵੀਡੀਓ

Written by  Lajwinder kaur   |  July 30th 2020 10:28 AM  |  Updated: July 30th 2020 10:28 AM

ਸਿੱਧੂ ਮੂਸੇਵਾਲਾ ਦੇ ਆਉਣ ਵਾਲੇ ਨਵੇਂ ਗੀਤ ‘ਡਾਕਟਰ’ ਦਾ ਟੀਜ਼ਰ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਕੁਝ ਹੀ ਸਮੇਂ ‘ਚ ਛਾਇਆ ਸੋਸ਼ਲ ਮੀਡੀਆ ‘ਤੇ, ਦੇਖੋ ਵੀਡੀਓ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਜੋ ਕੇ ਬੈਕ ਟੂ ਬੈਕ ਗੀਤਾਂ ਦੇ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਹੇ ਨੇ । ਉਨ੍ਹਾਂ ਦਾ ਆਉਣ ਵਾਲਾ ਨਵਾਂ ਗੀਤ ‘ਡਾਕਟਰ’ ਜਿਸ ਨੂੰ ਲੈ ਕੇ ਸਿੱਧੂ ਦੇ ਫੈਨ ਪੱਬਾਂ ਭਾਰ ਹੋਏ ਪਏ ਨੇ ।

ਹੋਰ ਵੇਖੋ : ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ ‘ਛਿਛੋਰੇ’ ਫ਼ਿਲਮ ਦੇ ਸ਼ੂਟ ਤੋਂ ਸੁਸ਼ਾਂਤ ਸਿੰਘ ਰਾਜਪੂਤ ਦਾ ਇਹ ਪੁਰਾਣਾ ਵੀਡੀਓ, ਦਿਖਾਈ ਦੇ ਰਹੇ ਨੇ ਬੇਹੱਦ ਖੁਸ਼ ਤੇ ਮਸਤੀ ਕਰਦੇ ਹੋਏ

ਜਿਸ ਕਰਕੇ ਗੀਤ ਦਾ ਟੀਜ਼ਰ ਦਰਸ਼ਕਾਂ ਦੇ ਸਨਮੁੱਖ ਕਰ ਦਿੱਤਾ ਗਿਆ ਹੈ । ਇੱਕ ਮਿੰਟ ਸਨਤਾਲੀ ਸੈਕਿੰਡ ਦਾ ਇਹ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ । ਕੁਝ ਹੀ ਸਮੇਂ ‘ਚ ਵਿਊਜ਼ ਦੀ ਗਿਣਤੀ ਲੱਖਾਂ ‘ਚ ਪਹੁੰਚ ਗਈ ਹੈ । ਟੀਜ਼ਰ ਨੂੰ ਸਿੱਧੂ ਮੂਸੇਵਾਲਾ ਦੇ ਆਫ਼ੀਸ਼ੀਅਲ ਯੂਟਿਊਬ ਚੈਨਲ ਉੱਤੇ ਹੀ ਰਿਲੀਜ਼ ਕੀਤਾ ਗਿਆ ਹੈ ।

 ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਹਰ ਵਾਰ ਦੀ ਤਰ੍ਹਾਂ ਖੁਦ ਸਿੱਧੂ ਮੂਸੇਵਾਲਾ ਨੇ ਹੀ ਲਿਖੇ ਨੇ । ਇਸ ਗੀਤ ਨੂੰ ਮਿਊਜ਼ਿਕ ਦਾ ਕਿਡ ਨੇ ਦਿੱਤਾ ਹੈ ਤੇ ਵੀਡੀਓ Hunny Singh & Pulkit Setia Pk ਨੇ ਤਿਆਰ ਕੀਤੀ ਹੈ । ਦਰਸ਼ਕ ਬਹੁਤ ਬੇਸਬਰੀ ਦੇ ਨਾਲ ਪੂਰੇ ਗੀਤ ਦਾ ਇੰਤਜ਼ਾਰ ਕਰ ਰਹੇ ਨੇ । ਜੇ ਗੱਲ ਕਰੀਏ ਸਿੱਧੂ ਮੂਸੇਵਾਲਾ ਇਸ ਤੋਂ ਪਹਿਲਾਂ ਵੀ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ । ਇਸ ਤੋਂ ਇਲਾਵਾ ਪੰਜਾਬੀ ਫ਼ਿਲਮਾਂ ‘ਚ ਵੀ ਗੀਤ ਗਾ ਚੁੱਕੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network