ਖੇਤਾਂ ‘ਚ ਮਿੱਟੀ ਨਾਲ ਮਿੱਟੀ ਹੁੰਦੇ ਸੀ ਸਿੱਧੂ ਮੂਸੇਵਾਲਾ, ਟਰੈਕਟਰ ਦੇ ਨਾਲ ਖ਼ਤਰਨਾਕ ਸਟੰਟ ਕਰਕੇ ਕਰਦਾ ਸੀ ਸਭ ਨੂੰ ਹੈਰਾਨ

written by Lajwinder kaur | May 31, 2022

ਪੰਜਾਬੀ ਗਾਇਕ ਅਤੇ ਰੈਪਰ ਸਿੱਧੂ ਮੂਸੇਵਾਲਾ ਨਾ ਸਿਰਫ ਆਪਣੀ ਗਾਇਕੀ ਲਈ ਮਸ਼ਹੂਰ ਸਨ, ਬਲਕਿ ਉਹ ਕਾਫ਼ੀ ਦਲੇਰ ਵੀ ਸਨ। ਕਿਸਾਨ ਦਾ ਪੁੱਤਰ ਹੋਣ ਕਾਰਨ ਉਹ ਜ਼ਮੀਨ ਨਾਲ ਵੀ ਜੁੜਿਆ ਹੋਇਆ ਸੀ ਅਤੇ ਉਸ ਨੂੰ ਟਰੈਕਟਰ ਚਲਾਉਣ ਦਾ ਸ਼ੌਕ ਸੀ। 29 ਮਈ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ, ਜਿਸ ਤੋਂ ਬਾਅਦ ਪੰਜਾਬ ਹੀ ਨਹੀਂ ਪੂਰਾ ਦੇਸ਼ ਸਦਮੇ 'ਚ ਹੈ। ਸਿੱਧੂ ਮੂਸੇਵਾਲਾ ਦੀ ਫੋਟੋਆਂ ਅਤੇ ਵੀਡੀਓਜ਼ ਸ਼ੇਅਰ ਕਰਕੇ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਯਾਦ ਕਰ ਰਹੇ ਹਨ।

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੀ ਮੌਤ ਤੋਂ ਦੁੱਖੀ AP Dhillon, ਲੰਬੀ ਚੌੜੀ ਪੋਸਟ ਪਾ ਕੇ ਦੱਸਿਆ ਪੰਜਾਬੀ ਸਿੰਗਰਾਂ ਦੀ ਮੁਸ਼ਕਿਲ ਜ਼ਿੰਦਗੀ ਦਾ ਕੌੜਾ ਸੱਚ

Sidhu Moose Wala Funeral Live Updates: '295' singer's cremation to be held today Image Source: Facebook

ਅਜਿਹਾ ਹੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ, ਜਿਸ 'ਚ ਉਹ ਟਰੈਕਟਰ 'ਤੇ ਖਤਰਨਾਕ ਸਟੰਟ ਕਰ ਰਿਹਾ ਹੈ। ਉਸ ਦਾ ਇਹ ਸਟੰਟ ਵੀਡੀਓ ਦੇਖ ਕੇ ਲੋਕ ਹੈਰਾਨ ਹਨ। ਇਸ ਵੀਡੀਓ ਨੂੰ ਵੈਰਲ ਭਿਯਾਨੀ ਨਾਮ ਦੇ ਇੰਸਟਾ ਹੈਂਡਲ ਨੇ ਸ਼ੇਅਰ ਕੀਤਾ ਹੈ। ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਉਹ ਹੌਲੀ ਹੌਲੀ ਟਰੈਕਟਰ ਚਲਾ ਰਹੇ ਨੇ ਫਿਰ ਇੱਕ ਦਮ ਟਰੈਕਟਰ ਦਾ ਅਗਲਾ ਪਾਸਾ ਉੱਪਰ ਚੱਕ ਲੈਂਦੇ ਨੇ ਪਿਛਲਾ ਪਾਸਾ ਧਰਤੀ ਦੇ ਨਾਲ ਲਗਾ ਦਿੰਦੇ ਨੇ । ਇਹ ਬਹੁਤ ਹੀ ਮਾਰੂ ਸਟੰਟ ਹੈ। ਜਿਸ ਨੂੰ ਸਿੱਧੂ ਬਹੁਤ ਹੀ ਦਲੇਰੀ ਦੇ ਨਾਲ ਕਰਦਾ ਹੋਇਆ ਨਜ਼ਰ ਆ ਰਿਹਾ ਹੈ।

Sidhu Moose Wala had also fired two shots in retaliation

ਇਸ ਵੀਡੀਓ ਦੇ ਨਾਲ ਕੈਪਸ਼ਨ ਵਿੱਚ ਲਿਖਿਆ ਹੈ, ਇੱਕ ਮਾਂ ਨੇ ਆਪਣਾ ਬੇਟਾ ਗੁਆ ਦਿੱਤਾ ਹੈ ਅਤੇ ਸਾਡੇ ਦੇਸ਼ ਨੇ ਇੱਕ ਪ੍ਰਤਿਭਾ ਗੁਆ ਦਿੱਤੀ ਹੈ। ਇਸ ਵੀਡੀਓ 'ਤੇ ਬਹੁਤ ਸਾਰੇ ਲਾਈਕ ਕਮੈਂਟ ਆਏ ਹਨ। ਇਕ ਯੂਜ਼ਰ ਨੇ ਲਿਖਿਆ ਸਿੱਧੂ ਮੂਸੇ ਵਾਲਾ ਬਹੁਤ ਪ੍ਰਤਿਭਾਸ਼ਾਲੀ ਸੀ। ਇੱਕ ਹੋਰ ਯੂਜ਼ਰ ਨੇ ਲਿਖਿਆ, ਇੱਕ ਕਿਸਾਨ, ਇੱਕ ਬੇਟਾ, ਇੱਕ ਗਰੀਬ ਆਦਮੀ ਨੇ ਆਪਣੀ ਪ੍ਰਤਿਭਾ ਨਾਲ ਇੱਕ ਸਾਮਰਾਜ ਬਣਾਇਆ...ਸਫਲਤਾ ਇੱਕ ਛੋਟਾ ਜਿਹਾ ਸ਼ਬਦ ਹੈ...ਇਤਿਹਾਸ ਕਦੇ ਵੀ ਅਜਿਹਾ ਨਹੀਂ ਹੋਵੇਗਾ ਜਿਵੇਂ ਤੁਸੀਂ ਇਸਨੂੰ ਬਣਾਇਆ ਹੈ।

ਦੱਸ ਦੇਈਏ ਕਿ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਪੰਜਾਬੀ ਗਾਇਕ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ । ਗੋਲੀਬਾਰੀ 'ਚ ਤਿੰਨ ਹੋਰ ਲੋਕਾਂ ਨੂੰ ਵੀ ਗੋਲੀ ਲੱਗੀ ਹੈ। ਇਹ ਕਤਲੇਆਮ ਉਸ ਸਮੇਂ ਕੀਤਾ ਗਿਆ ਜਦੋਂ ਉਹ ਆਪਣੇ ਦੋਸਤਾਂ ਨਾਲ ਆਪਣੇ ਪਿੰਡ ਮਾਨਸਾ ਜਾ ਰਿਹਾ ਸੀ। ਉਹ ਆਪਣੇ ਪਿੱਛੇ ਮਾਂ ਤੇ ਪਿਓ ਨੂੰ ਛੱਡ ਚੁੱਕੇ ਹਨ।

ਹੋਰ ਪੜ੍ਹੋ : ਗੁਰਦਾਸ ਮਾਨ ਵੀ ਹੋਏ ਭਾਵੁਕ, ਕਿਹਾ- ‘ਸਿੱਧੂ ਮੂਸੇਵਾਲਾ ਦੇ ਨਾਮ ਦਾ ਸਿਤਾਰਾ ਹਮੇਸ਼ਾ ਚਮਕਦਾ ਰਹੇਗਾ’

 

 

View this post on Instagram

 

A post shared by Viral Bhayani (@viralbhayani)

You may also like