ਮੁੜ ਦੁਖਿਆ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਮਨ, ਲੋਕਾਂ ਨੂੰ ਹੱਥ ਜੋੜ ਕੇ ਕੀਤੀ ਇਹ ਬੇਨਤੀ, ਦੇਖੋ ਵੀਡੀਓ

written by Lajwinder kaur | October 06, 2022 10:59am

Sidhu Moose Wala's father Balkaur Singh Video: ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਪਿਤਾ ਬਲਕੌਰ ਸਿੰਘ ਦਾ ਇੱਕ ਨਵਾਂ ਵੀਡੀਓ ਸਾਹਮਣੇ ਆਇਆ ਹੈ। ਜਿਸ ‘ਚ ਉਹ ਦਰਸ਼ਕਾਂ ਨੂੰ ਬੇਨਤੀ ਕਰਦੇ ਹੋਏ ਨਜ਼ਰ ਆ ਰਹੇ ਹਨ। ਕੁਝ ਸ਼ਰਾਰਤੀ ਅਨਸਰਾਂ ਵੱਲੋਂ ਵਾਰ-ਵਾਰ ਸਿੱਧੂ ਮੂਸੇਵਾਲਾ ਦੇ ਰਿਕਾਰਡ ਹੋਏ ਗੀਤਾਂ ਨੂੰ ਲੀਕ ਕੀਤਾ ਜਾ ਰਿਹਾ ਹੈ। ਜਿਸ ਕਰਕੇ ਸਿੱਧੂ ਮੂਸੇਵਾਲਾ ਦੇ ਮਾਪਿਆਂ ਦਾ ਦਿਲ ਦੁੱਖ ਰਿਹਾ ਹੈ। ਗਾਇਕ ਦੇ ਪਿਤਾ ਨੇ ਇੱਕ ਵੀਡੀਓ ਸੁਨੇਹਾ ਸਾਂਝਾ ਕੀਤਾ ਹੈ ਜਿਸ ਚ ਉਹ ਕਾਫੀ ਜ਼ਿਆਦਾ ਭਾਵੁਕ ਹੋ ਕਿ ਇੱਕ ਬੇਨਤੀ ਕਰ ਰਹੇ ਹਨ।

ਹੋਰ ਪੜ੍ਹੋ : ਸੰਨੀ ਦਿਓਲ ਨੇ ਆਪਣੇ ਪੁੱਤਰ ਕਰਨ ਦਿਓਲ ਨਾਲ ਸ਼ੇਅਰ ਕੀਤੀ ਕਿਊਟ ਤਸਵੀਰ, ਨਾਲ ਹੀ ਫ਼ਿਲਮ ‘Apne 2’ ਦੀਆਂ ਤਿਆਰੀਆਂ ਬਾਰੇ ਕੀਤੀ ਗੱਲ

Image Source : Instagram

ਸਿੱਧੂ ਮੂਸੇਵਾਲਾ ਦਾ ਪਿਤਾ ਨੇ ਕਿਹਾ ਕਿ ਸ਼ੁੱਭਦੀਪ ਦੇ ਰਿਕਾਰਡ ਗੀਤਾਂ ਨੂੰ ਲੀਕ ਕੀਤੇ ਜਾ ਰਿਹਾ ਹੈ..ਪ੍ਰਸ਼ੰਸਕ ਨੂੰ ਹੱਥ ਜੋੜ ਕੇ ਬੇਨਤੀ ਕਰ ਰਿਹਾ ਹੈ ਕਿ ਤੁਸੀਂ ਹੀ ਉਨ੍ਹਾਂ ਲੋਕਾਂ ਦੀ ਪਹਿਚਾਣ ਕਰਨੀ ਹੈ ਇਹ ਕੌਣ ਹਨ ਤੇ ਕੌਣ ਹਨ ਜੋ ਗੀਤਾਂ ਨੂੰ ਲੀਕ ਕਰ ਰਹੇ ਹਨ।

Sidhu Moose Wala's father Balkaur Singh admitted to PGI Chandigarh Image Source : Instagram

ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਉਹ ਸਿੱਧੂ ਮੂਸੇਵਾਲਾ ਦੇ ਰਿਕਾਰਡ ਗੀਤਾਂ ਅਤੇ ਲਿਖੇ ਹੋਏ ਗੀਤਾਂ ਦੇ ਰਾਹੀਂ ਜ਼ਿੰਦਾ ਰੱਖਣਾ ਚਾਹੁੰਦੇ ਹਨ। ਜਿਹੜੇ ਲੋਕ ਜਾਣ ਬੁੱਝ ਕਿ ਸਿੱਧੂ ਦੇ ਗੀਤਾਂ ਨੂੰ ਲੀਕ ਕਰ ਰਹੇ ਨੇ ਤਾਂ ਇਸ ਤੋਂ ਮਾੜੀ ਕੋਈ ਗੱਲ ਨਹੀਂ ਹੋ ਸਕਦੀ ਹੈ। ਇਸ ਤੋਂ ਇਲਾਵਾ ਸਿੱਧੂ ਦੇ ਪਿਤਾ ਨੇ ਉਨ੍ਹਾਂ ਫ਼ਿਲਮ ਮੇਕਰਸ ਨੂੰ ਵੀ ਬੇਨਤੀ ਕੀਤੀ ਹੈ ਜਿਨ੍ਹਾਂ ਨੇ ਬਿਨ੍ਹਾਂ ਪੁੱਛੇ ਫ਼ਿਲਮ ਦੇ ਨਾਮ ਸਿੱਧੂ ਮੂਸੇਵਾਲਾ ਦੇ ਗੀਤਾਂ ਦੇ ਉੱਤੇ ਰੱਖ ਲਏ ਹਨ। ਸੋ ਜੇ ਕਈ ਸਿੱਧੂ ਦੇ ਗੀਤਾਂ ਨੂੰ ਵਰਤਣਾ ਵੀ ਚਾਹੁੰਦਾ ਹੈ ਤਾਂ ਪਹਿਲਾਂ ਸਿੱਧੂ ਮੂਸੇਵਾਲਾ ਦੇ ਮਾਪਿਆਂ ਤੋਂ ਇਜ਼ਾਜਤ ਜ਼ਰੂਰ ਲੈਣ।

ਦੱਸ ਦਈਏ ਸਿੱਧੂ ਮੂਸੇਵਾਲਾ ਦਾ ਕਤਲ 29 ਮਈ ਨੂੰ ਗੋਲੀਆਂ ਮਾਰ ਕੇ ਕਰ ਦਿੱਤਾ ਗਿਆ ਸੀ। ਕਈ ਮਹੀਨਿਆਂ ਤੋਂ ਬਾਅਦ ਵੀ ਸਿੱਧੂ ਮੂਸੇਵਾਲਾ ਦੀ ਮੌਤ ਦਾ ਇਨਸਾਫ ਬਾਕੀ ਹੈ।

Sidhu Moose Wala's father Balkaur Singh admitted to PGI Chandigarh Image Source : Instagram

 

View this post on Instagram

 

A post shared by Balkaur Singh (@sardarbalkaursidhu)

You may also like