ਸਿੱਧੂ ਮੂਸੇਵਾਲੇ ਦੀ ਧੱਕ ਬਰਕਰਾਰ, ਸਿੱਧੂ ਮੂਸੇਵਾਲਾ ਦੇ ਗੀਤ ‘ਕੈਨੇਡੀਅਨ ਬਿਲਬੋਰਡ ਹੌਟ 100 ਚਾਰਟ 'ਤੇ ਹੋਏ ਸ਼ਾਮਿਲ

written by Lajwinder kaur | June 07, 2022

ਗਾਇਕ ਸਿੱਧੂ ਮੂਸੇਵਾਲਾ ਜੋ ਭਾਵੇਂ ਇਸ ਸੰਸਾਰ ਤੋਂ ਰੁਖਸਤ ਹੋ ਗਏ ਹਨ। ਪਰ ਉਹ ਹਮੇਸ਼ਾ ਆਪਣੇ ਗੀਤਾਂ ਦੇ ਨਾਲ ਪ੍ਰਸ਼ੰਸਕਾਂ ਦੇ ਦਿਲਾਂ ‘ਚ ਜ਼ਿੰਦਾ ਰਹਿਣਗੇ। Sidhu Moose Wala ਦੀ ਮੌਤ ਤੋਂ ਬਾਅਦ ਵੀ ਉਨ੍ਹਾਂ ਦੇ ਗੀਤ ਨਵੀਆਂ ਉਪਲਬੱਧੀਆਂ ਨੂੰ ਹਾਸਿਲ ਕਰ ਰਹੇ ਹਨ। ਜੀ ਹਾਂ ਦੇ ਉਨ੍ਹਾਂ ਦੇ ਕਈ ਗੀਤਾਂ ਨੇ Billboards Canadian Hot 100 Chart  'ਤੇ ਵੀ ਜਗ੍ਹਾ ਬਣਾਈ ਹੈ।

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਮਿਲਕੇ ਭਾਵੁਕ ਹੋਏ ਯੋਗਰਾਜ ਸਿੰਘ, ਕਿਹਾ-‘ਮੈਂ ਮਾਪਿਆਂ ਦਾ ਤੇ ਪੰਜਾਬ ਦਾ ਪੁੱਤ ਵਾਪਿਸ ਤਾਂ ਨਹੀਂ ਲੈ ਕੇ ਆ ਸਕਦਾ ਪਰ...’

ਉਨ੍ਹਾਂ ਦੇ ਹਰ ਗੀਤ ਨੂੰ ਸੁਣਨ ਅਤੇ ਦੇਖਣ ਵਾਲਿਆਂ ਦੀ ਗਿਣਤੀ ਕਰੋੜਾਂ 'ਚ ਹੈ। ਉਨ੍ਹਾਂ ਦੇ ਹਰ ਗੀਤ ਦੇ ਵਿਊਜ਼ ਮਿਲੀਅਨ ਚ ਹੁੰਦੇ ਸਨ। ਉਸਨੇ ਆਪਣੇ ਕੈਰੀਅਰ ਦੀ ਸ਼ੁਰੂਆਤ 2017 ਵਿੱਚ ਗੀਤ ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ... ਦੇ ਨਾਲ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਅਣਗਿਣਤੀ ਗੀਤ ਦਰਸ਼ਕਾਂ ਦੀ ਝੋਲੀ ਪਾਏ।

ਸਿੱਧੂ ਮੂਸੇਵਾਲਾ ਦੀ ਇੱਕ ਹੋਰ ਕਾਮਯਾਬੀ ਦੇ ਨਾਲ ਪ੍ਰਸ਼ੰਸਕ ਕਾਫੀ ਮਾਣ ਮਹਿਸੂਸ ਕਰ ਰਹੇ ਹਨ। ਗਾਇਕ ਨੇ ਅੰਤਰਰਾਸ਼ਟਰੀ ਬਿਲਬੋਰਡਾਂ ਵਿੱਚ ਜਗ੍ਹਾ ਬਣਾ ਲਈ ਹੈ। ਉਸ ਦੇ ਸੁਪਰ ਹਿੱਟ ਨੰਬਰਾਂ ਜਿਵੇਂ ਕਿ ਦ ਲਾਸਟ ਰਾਈਡ, ਲੈਵਲ, ਗੋਟ, Bitch I'm Back, ਨੇਵਰ ਫੋਲਡ, ਬ੍ਰਾਊਨ ਸ਼ੌਰਟੀ, 295 ਅਤੇ ਕਈ ਹੋਰ ਗੀਤਾਂ ਨੇ ਬਿਲਬੋਰਡਸ ਕੈਨੇਡੀਅਨ ਹੌਟ 100 ਚਾਰਟ ਵਿੱਚ ਆਪਣੀ ਜਗ੍ਹਾ ਬਣਾਈ ਹੈ।

ਦੱਸ ਦਈਏ ਕਿ 29 ਮਈ ਨੂੰ ਮਾਨਸਾ ਜ਼ਿਲ੍ਹੇ ਦੇ ਨੇੜਲੇ ਪਿੰਡ ਜਵਾਹਰਕੇ ਦੇ ਵਿਚ ਹਥਿਆਰਬੰਦ ਲੋਕਾਂ ਵੱਲੋਂ ਗਾਇਕ ਸਿੱਧੂ ਮੂਸੇਵਾਲਾ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਇਸ ਦੌਰਾਨ ਸਿੱਧੂ ਦੇ ਨਾਲ ਥਾਰ ਗੱਡੀ ਦੇ ਵਿੱਚ ਮੌਜੂਦ ਉਨ੍ਹਾਂ ਦੇ ਦੋ ਸਾਥੀਆਂ ਨੂੰ ਜ਼ਖ਼ਮੀ ਕਰ ਦਿੱਤਾ ਗਿਆ ਪਰ ਸਿੱਧੂ ਮੂਸੇਵਾਲਾ ਇਸ ਦੁਨੀਆਂ ਤੋਂ ਸਦਾ ਦੇ ਲਈ ਰੁਖ਼ਸਤ ਹੋ ਚੁੱਕੇ ਹਨ। ਕੱਲ ਯਾਨੀਕਿ 8 ਜੂਨ ਨੂੰ ਸਿੱਧੂ ਮੂਸੇਵਾਲਾ ਦਾ ਭੋਗ ਅਤੇ ਅੰਤਿਮ ਅਰਦਾਸ ਮਾਨਸਾ ਵਿਖੇ ਹੋਵੇਗੀ।

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ‘ਤੇ ਹੋਏ ਹਮਲੇ ਤੋਂ 15 ਮਿੰਟ ਤੋਂ ਪਹਿਲਾਂ ਦੀ CCTV ਫੁਟੇਜ ਆਈ ਸਾਹਮਣੇYou may also like