ਸਿੱਧੂ ਮੂਸੇਵਾਲਾ ਦੀ ਮੌਤ 'ਤੇ ਸਿੱਧੂ ਦੀ ਮਾਤਾ ਦਾ ਬਿਆਨ, ਕਿਹਾ-'ਕਿਸੇ ਹੋਰ ਦੀ ਸਜ਼ਾ ਕਿਸੇ ਹੋਰ ਨੂੰ ਕਿਉਂ ?'

written by Lajwinder kaur | August 16, 2022

Sidhu Moose Wala's mother reacts on her son's death: ਹਾਲ ਹੀ ‘ਚ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਜਨਤਾ ਦੇ ਰੂਬਰੂ ਹੋਏ ਸਨ। ਜਿੱਥੇ ਉਨ੍ਹਾਂ ਨੇ ਲੋਕਾਂ ਦੇ ਨਾਲ ਆਪਣੇ ਦਿਲ ਦੀਆਂ ਕਈ ਗੱਲਾਂ ਨੂੰ ਸ਼ੇਅਰ ਕੀਤਾ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਆਪਣੇ ਭਾਸ਼ਣ ਦੌਰਾਨ ਆਪਣੇ ਪੁੱਤ ਦੇ ਕਤਲ ਨੂੰ ਲੈ ਕੇ ਕਈ ਵੱਡੇ ਖੁਲਾਸੇ ਕੀਤੇ।

ਜਿਸ ‘ਚ ਉਨ੍ਹਾਂ ਨੇ ਦੱਸਿਆ ਕਿ “ਸਿੱਧੂ ਦੇ ਕਤਲ ਪਿੱਛੇ ਉਸਦੇ ਪੁਰਾਣੇ ਜਾਨ ਪਛਾਣ ਦੇ ਬੰਦਿਆਂ ਦਾ ਹੱਥ ਹੈ ਅਤੇ ਉਹ ਹਰ ਕਿਸੇ ਦਾ ਨਾਮ ਦੱਸਣਗੇ ਅਤੇ ਉਹ ਸਭ ਕੁਝ ਦੱਸਣਗੇ ਜੋ ਲੋਕ ਅਜੇ ਤੱਕ ਨਹੀਂ ਜਾਣਦੇ ਹਨ”। ਹੁਣ ਸੋਸ਼ਲ ਮੀਡੀਆ ਉੱਤੇ ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਦਾ ਵੀਡੀਓ ਖੂਬ ਸ਼ੇਅਰ ਹੋ ਰਿਹਾ ਹੈ, ਜਿਸ ‘ਚ ਉਨ੍ਹਾਂ ਨੇ ਆਪਣੇ ਪੁੱਤਰ ਉੱਤੇ ਹੋਏ ਹਮਲੇ ਤੇ ਸਿੱਧੂ ਉੱਤੇ ਹੋਏ ਪਰਚਿਆਂ ਦੀ ਗੱਲ ਕੀਤੀ।

ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਨੇ ਬ੍ਰਹਮਾਕੁਮਾਰੀ ਭੈਣ ਦਾ ਨਾਲ ਸਾਂਝਾ ਕੀਤਾ ਖ਼ਾਸ ਵੀਡੀਓ, ਪ੍ਰਸ਼ੰਸਕਾਂ ਨੂੰ ਯਾਦ ਆਇਆ ਸਿਧਾਰਥ ਸ਼ੁਕਲਾ

inside imge of sidhu moose wala mother pic Image source: Instagram

ਸ਼ਗਨਪ੍ਰੀਤ ਨੂੰ ਲੈ ਕੇ ਪਹਿਲੀ ਵਾਰ ਸਿੱਧੂ ਮੂਸੇਵਾਲਾ ਦੀ ਮਾਤਾ ਨੇ ਆਪਣਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ- ‘ਕੀ ਸ਼ਗਨਪ੍ਰੀਤ ਦੀ ਸਜ਼ਾ ਸਿੱਧੂ ਨੂੰ ਦੇਣੀ ਸੀ ?...ਸਿੱਧੂ ਮਾਰਨਾ ਸੀ..ਸ਼ਗਨਪ੍ਰੀਤ ਨੂੰ ਕਿਉਂ ਨਹੀਂ ਮਾਰਿਆ...ਅਸੀਂ ਤਾਂ ਇਹ ਸਵਾਲ ਪੁੱਛਣਾ ਚਾਹੁੰਦੇ ਆਂ ਕਿਸੇ ਦੀ ਸਜ਼ਾ ਕਿਸੇ ਨੂੰ ਕਿਉਂ ਦਿੱਤੀ ਜਾਵੇ..’।

Sidhu Moose Wala's father alleges 'close friends' behind his son's murder-min Image source: Instagram

ਸਿੱਧੂ ਦੀ ਮਾਤਾ ਨੇ ਆਪਣੇ ਭਾਸ਼ਣ ‘ਚ ਲੋਕਾਂ ਨੂੰ ਕਿਹਾ ਉਨ੍ਹਾਂ ਦੀ ਉਮੀਦਾਂ ਤਾਂ ਜਨਤਾ ਤੋਂ ਹੀ ਨੇ..ਉਨ੍ਹਾਂ ਨੂੰ ਹੋਰ ਕਿਸੇ ਤੋਂ ਕੋਈ ਆਸ ਨਹੀਂ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਤੁਹਾਡੇ ਬੱਚੇ ਵੀ ਗੱਭਰੂ ਹੋ ਰਹੇ ਨੇ ...ਜਾਂ ਤਾਂ ਇਨ੍ਹਾਂ ਨੂੰ ਬਾਹਰ ਤੋਰ ਦਓ ਨਹੀਂ ਤਾਂ ਤਰੱਕੀ ਨਾ ਕਰਨ ਦੇਵੋ..ਤਰੱਕੀ ਕਰਨ ਵਾਲਿਆਂ ਦੇ ਦੁਸ਼ਮਣ ਬਣ ਜਾਂਦੇ ਨੇ’।

Sidhu Moose Wala's parents get tattoos in memory of their late son Image source: Instagram

ਦੱਸ ਦਈਏ ਸਿੱਧੂ ਮੂਸੇਵਾਲਾ ਯਾਨੀਕਿ ਸ਼ੁੱਭਦੀਪ ਸਿੰਘ ਸਿੱਧੂ ਆਪਣੇ ਮਾਪਿਆਂ ਦਾ ਇੱਕਲੌਤਾ ਪੁੱਤਰ ਸੀ। ਪੁੱਤ ਤੋਂ ਮੌਤ ਤੋਂ ਬਾਅਦ ਮਾਪੇ ਅੰਦਰੋਂ ਟੁੱਟ ਗਏ ਨੇ ਤੇ ਉਹ ਆਪਣੇ ਪੁੱਤਰ ਦੀ ਮੌਤ ਦਾ ਇਨਸਾਫ ਮੰਗ ਰਹੇ ਹਨ। ਦੱਸ ਦਈਏ ਹਾਲ ਹੀ 'ਚ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੇ ਆਪਣੇ ਪੁੱਤਰ ਦੀ ਯਾਦ 'ਚ ਬਾਹਾਂ ਉੱਤੇ ਟੈਟੂ ਵੀ ਬਣਵਾਏ ਨੇ।

 

 

 

You may also like