
ਪੰਜਾਬੀ ਗਾਇਕ ਸ਼ੁੱਭਦੀਪ ਉਰਫ ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ ਅਤੇ ਭੋਗ ਮਾਨਸਾ ਦੀ ਬਾਹਰਲੀ ਅਨਾਜ ਮੰਡੀ ਵਿੱਚ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਪ੍ਰਸ਼ੰਸਕ, ਸਿਆਸੀ, ਸਮਾਜਿਕ ਜਥੇਬੰਦੀਆਂ ਤੇ ਕਈ ਪੰਜਾਬੀ ਕਲਾਕਾਰ ਪਹੁੰਚੇ ਹੋਏ ਹਨ।
ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ ਕੀਤੀ ਗਈ। ਇਸ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਭਾਵੁਕ ਹੁੰਦੇ ਹੋਏ ਕਿਹਾ ਕਿ ਸ਼ੁੱਭਦੀਪ ਸਿੰਘ ਬਾਰੇ ਭਾਵੁਕ ਗੱਲਾਂ ਕੀਤੀਆਂ । ਇਸ ਮੌਕੇ ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਵੀ ਭਾਵੁਕ ਹੁੰਦੇ ਹੋਏ ਇੱਕ ਅਪੀਲ ਕੀਤੀ ਹੈ।
ਹੋਰ ਪੜ੍ਹੋ : ਸਿੱਧੂ ਮੂਸੇਵਾਲੇ ਦੇ ਭੋਗ ‘ਤੇ ਅਦਾਕਾਰਾ ਮੈਂਡੀ ਤੱਖਰ ਮੂਸੇਵਾਲੇ ਦੀ ਮਾਂ ਨੂੰ ਗਲ ਲੱਗਕੇ ਭੁੱਬਾ ਮਾਰ ਕੇ ਰੋਈ, ਦੇਖੋ ਤਸਵੀਰਾਂ
ਸਿੱਧੂ ਮੂਸੇਵਾਲਾ ਦੀ ਮਾਤਾ ਨੇ ਨਮ ਅੱਖਾਂ ਨਾਲ ਕਿਹਾ ਕਿ 29 ਮਈ ਸਾਡੇ ਲਈ ਕਾਲਾ ਦਿਨ ਸੀ। ਸਿੱਧੂ ਮੂਸੇਵਾਲਾ ਦੀ ਮਾਂ ਨੇ ਸਭ ਨੂੰ ਇਹ ਅਪੀਲ ਕੀਤੀ ਹੈ ਕਿ ਸਿੱਧੂ ਮੂਸੇਵਾਲਾ ਦੇ ਨਾਮ ਦੇ ਇੱਕ-ਇੱਕ ਰੁਖ ਜ਼ਰੂਰ ਲਗਾਓ। ਉਹ ਰੱਖਾਂ ਦੀ ਛਾਂ ਬਣਨ ਕੇ ਹਮੇਸ਼ਾ ਸਾਡੇ ਨਾਲ ਰਹੇਗਾ। ਇਸ ਨਾਲ ਵਾਤਾਵਰਨ ਵੀ ਹਰਿਆਂ ਭਰਿਆ ਹੋਵੇਗਾ।
ਪੰਜਾਬੀ ਗਾਇਕ ਦੇ ਪ੍ਰਸ਼ੰਸਕਾਂ ਨੇ ਦਸਤਾਰਾਂ ਸਜਾਈਆਂ ਹੋਈਆਂ ਹਨ ਤੇ ਹਰ ਕੋਈ ਇਨਸਾਫ਼ ਦੀ ਮੰਗ ਕਰ ਰਹੀ ਹੈ। ਦੱਸ ਦਈਏ ਕਈ ਪੰਜਾਬੀ ਕਲਾਕਾਰ ਜਿਵੇਂ ਕੌਰ ਬੀ, ਮੈਂਡੀ ਤੱਖਰ, ਰੇਸ਼ਮ ਸਿੰਘ ਅਨਮੋਲ, ਅੰਮ੍ਰਿਤ ਮਾਨ ਤੇ ਕਈ ਹੋਰ ਕਲਾਕਾਰ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇਣ ਆਏ ਸਨ। ਵੱਡੀ ਗਿਣਤੀ ਚ ਲੋਕ ਨਮ ਅੱਖਾਂ ਦੇ ਨਾਲ ਆਪਣੇ ਹਰਮਨ ਪਿਆਰੇ ਗਾਇਕ ਨੂੰ ਅਲਵਿਦਾ ਕਹਿਣ ਆਏ ਸਨ।
ਤੁਹਾਨੂੰ ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਵੀ ਪੱਗ ਬੰਨ੍ਹਦੇ ਸਨ ਤੇ ਉਹ ਆਪਣੇ ਗੀਤਾਂ ਵਿੱਚ ਵੀ ਦਸਤਾਰ ਦੇ ਨਾਲ ਹੀ ਨਜ਼ਰ ਆਉਂਦੇ ਸੀ। ਦੱਸ ਦਈਏ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ 29 ਮਈ ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਦਿਨ-ਦਿਹਾੜੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਸਿੱਧੂ ਮੂਸੇਵਾਲਾ ਦੀ ਮੌਤ ਨੇ ਹਰ ਇੱਕ ਝੰਜੋੜ ਕੇ ਰੱਖ ਦਿੱਤਾ ਸੀ।