ਸਿੱਧੂ ਮੂਸੇਵਾਲੇ ਦੀਆਂ 'ਡਾਊਨ ਟੂ ਅਰਥ' ਤੇ 'ਸਾਦਗੀ' ਭਰੀਆਂ ਇਹ ਤਸਵੀਰਾਂ ਜਿੱਤ ਲੈਣਗੀਆਂ ਤੁਹਾਡਾ ਦਿਲ, ਵੇਖੋ ਤਸਵੀਰਾਂ

written by Pushp Raj | June 06, 2022

ਪੰਜਾਬ ਦੇ ਮਾਨਸਾ ਜਿਲ੍ਹੇ ਵਿੱਚ 29 ਮਈ ਨੂੰ ਦਿਨ ਦਿਹਾੜੇ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮਰਹੂਮ ਗਾਇਕ ਨੇ ਆਪਣੇ ਪੌਪ-ਕਲਚਰ ਸੰਗੀਤ ਨਾਲ ਪੰਜਾਬੀ ਸੰਗੀਤ ਉਦਯੋਗ ਵਿੱਚ ਇੱਕ ਵੱਖਰੀ ਪਛਾਣ ਬਣਾਈ ਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇਸ਼-ਵਿਦੇਸ਼ 'ਚ ਵੱਖਰਾ ਸਥਾਨ ਦਵਾਇਆ।

ਸਿੱਧੂ ਮੂਸੇਵਾਲੇ ਦੀ ਮੰਦਭਾਗੀ ਮੌਤ ਨੇ ਹਰ ਕਿਸੇ ਨੂੰ ਵਲੁੰਧਰ ਕੇ ਰੱਖ ਦਿੱਤਾ ਹੈ ਅਤੇ ਹਰ ਕੋਈ ਸੰਗੀਤ ਉਦਯੋਗ ਦੇ ਨਾਲ-ਨਾਲ ਪੂਰੇ ਦੇਸ਼ ਨੂੰ ਹੋਏ ਭਾਰੀ ਨੁਕਸਾਨ ਦਾ ਸੋਗ ਮਨਾ ਰਿਹਾ ਹੈ। ਸਿੱਧੂ ਮੂਸੇਵਾਲਾ ਦੇ ਫੈਨਜ਼ ਤੇ ਸਾਥੀ ਕਲਾਕਾਰ ਅਜੇ ਵੀ ਉਨ੍ਹਾਂ ਦੇ ਸੋਗ ਵਿੱਚ ਡੁੱਬੇ ਹੋਏ ਹਨ।

ਸਿੱਧੂ ਮੂਸੇਵਾਲਾ ਦੇ ਫੈਨਜ਼ ਅਤੇ ਉਨ੍ਹਾਂ ਨੂੰ ਪਸੰਦ ਕਰਨ ਵਾਲੇ ਸੋਸ਼ਲ ਮੀਡੀਆ ਉੱਤੇ ਉਨ੍ਹਾਂ ਦੀਆਂ ਕਈ ਵੀਡੀਓਜ਼ ਅਤੇ ਤਸਵੀਰਾਂ ਨੂੰ ਸ਼ੇਅਰ ਕਰ ਰਹੇ ਹਨ। ਇੰਟਰਨੈਟ 'ਤੇ ਸਿੱਧੂ ਮੂਸੇਵਾਲੇ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਲਗਾਤਾਰ ਵਾਇਰਲ ਹੋ ਰਹੀਆਂ ਹਨ।

 

ਸਿੱਧੂ ਮੂਸੇਵਾਲੇ ਦੀਆਂ ਇਹ ਤਸਵੀਰਾਂ ਅਤੇ ਵੀਡੀਓਜ਼ ਇਹ ਦਰਸਾਉਂਦੀਆਂ ਹਨ ਕਿ ਉਹ ਬੇਹੱਦ ਸਾਦਗੀ ਭਰਿਆ ਜੀਵਨ ਜਿਉਣ ਵਾਲਾ ਅਤੇ 'ਡਾਊਨ ਟੂ ਅਰਥ' ਤੇ 'ਸਾਦਗੀ' 'ਚ ਯਕੀਨ ਕਰਨ ਵਾਲਾ ਵਿਅਕਤੀ ਸੀ। ਆਪਣੇ ਸਾਥੀਆਂ ਤੇ ਬੱਚਿਆ ਤੇ ਦੋਸਤਾਂ ਨਾਲ ਉਹ ਬੇਹੱਦ ਹੀ ਨਿਮਰਤਾ ਨਾਲ ਗੱਲ ਕਰਦਾ ਸੀ।

29 ਮਈ ਨੂੰ, ਸ਼ੁਭਦੀਪ ਸਿੰਘ ਸਿੱਧੂ, ਜੋ ਕਿ ਸਿੱਧੂ ਮੂਸੇਵਾਲਾ ਵਜੋਂ ਜਾਣੇ ਜਾਂਦੇ ਹਨ, ਉਨ੍ਹਾਂ ਨੂੰ 19 ਗੋਲੀਆਂ ਮਾਰੀਆਂ ਗਈਆਂ ਸਨ। ਇਹ ਗਾਇਕ ਪੰਜਾਬ ਦੇ ਮਾਨਸਾ ਦਾ ਰਹਿਣ ਵਾਲਾ ਸੀ, ਅਤੇ ਆਪਣੀ ਪ੍ਰਸਿੱਧੀ ਦੇ ਬਾਵਜੂਦ, ਉਸ ਨੇ ਕਿਸੇ ਵੀ ਸ਼ਹਿਰ ਜਾਂ ਚੰਡੀਗੜ੍ਹ ਵਿੱਚ, ਜਿੱਥੇ ਬਹੁਤੇ ਪੰਜਾਬੀ ਗਾਇਕ ਰਹਿੰਦੇ ਹਨ, ਦੀ ਬਜਾਏ ਆਪਣੇ ਜੱਦੀ ਸ਼ਹਿਰ ਤੇ ਪਿੰਡ ਵਿੱਚ ਆਪਣੀ ਹਵੇਲੀ ਬਣਾਈ ਤੇ ਉਥੇ ਹੀ ਰਹਿਣਾ ਪਸੰਦ ਕੀਤਾ।

ਗਿੱਪੀ ਗਰੇਵਾਲ ਵੱਲੋਂ ਪੋਸਟ ਕੀਤੀ ਗਈ ਸੀ। ਇਸ ਵੀਡੀਓ ਵਿੱਚ ਪ੍ਰਸਿੱਧੀ ਹਾਸਲ ਕਰਨ ਦੇ ਬਾਵਜੂਦ ਆਪਣਾ ਪਿੰਡ ਨਾ ਛੱਡਣ 'ਤੇ ਗਿੱਪੀ ਗਰੇਵਾਲ ਨੇ ਸਿੱਧੂ ਮੂਸੇਵਾਲਾ ਦੀ ਤਰੀਫ ਕੀਤੀ ਸੀ।

ਇਸ ਤੋਂ ਇਲਾਵਾ ਸਿੱਧੂ ਮੂਸੇਵਾਲਾ ਨੂੰ ਖੇਤਾਂ ਵਿੱਚ ਫਰਸ਼ 'ਤੇ ਲੱਤਾਂ ਬੰਨ੍ਹ ਕੇ ਬੈਠ ਕੇ ਖਾਣਾ ਖਾਂਦੇ ਹੋਏ ਦੀ ਇੱਕ ਹੋਰ ਤਸੀਵਰ ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਹੈ। ਸਿੱਧੂ ਦੀ ਸਾਦੀ ਜ਼ਿੰਦਗੀ ਜਿਊਣ ਦੇ ਤਰੀਕੇ ਦੀ ਇਸ ਤਸਵੀਰ ਨੂੰ ਹਰ ਕਿਸੇ ਵੱਲੋਂ ਕਾਫੀ ਪਿਆਰ ਮਿਲ ਰਿਹਾ ਹੈ।

 

ਹੋਰ ਪੜ੍ਹੋ : ਸਾਲ 1984 ਦੇ ਘੱਲੂਘਾਰੇ ਨੂੰ ਯਾਦ ਕਰ ਭਾਵੁਕ ਹੋਏ ਹਰਭਜਨ ਮਾਨ, ਪੋਸਟ ਕਰ ਲਿਖਿਆ ਇਹ ਸੰਦੇਸ਼

ਸਿੱਧੂ ਮੂਸੇ ਵਾਲਾ ਦੇ ਕਤਲ ਤੋਂ ਬਾਅਦ ਦੁਨੀਆ ਭਰ ਦੇ ਲੋਕ ਸੋਗ ਮਨਾ ਰਹੇ ਹਨ। ਜਦੋਂਕਿ ਸਿੱਧੂ ਦੇ ਮਾਤਾ-ਪਿਤਾ ਨੇ ਹਾਲ ਹੀ ਵਿੱਚ ਕੇਂਦਰੀ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਕੇ ਸਿੱਧੂ ਦੇ ਕਤਲ ਦੀ ਕੇਂਦਰੀ ਏਜੰਸੀਆਂ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਸੀ। 8 ਜੂਨ ਨੂੰ ਸਿੱਧੂ ਦਾ ਭੋਗ ਤੇ ਅੰਤਿਮ ਅਰਦਾਸ ਉਨ੍ਹਾਂ ਦੇ ਜੱਦੀ ਪਿੰਡ ਮੂਸਾ ਵਿਖੇ ਹੋਵੇਗੀ।

You may also like