ਬੈਨ ਦੇ ਬਾਵਜੂਦ ਵੀ ਟਰੈਂਡ ‘ਚ ਹੈ ਸਿੱਧੂ ਮੂਸੇਵਾਲਾ ਦਾ ਗੀਤ 'SYL'

Written by  Lajwinder kaur   |  June 28th 2022 06:02 PM  |  Updated: June 28th 2022 06:14 PM

ਬੈਨ ਦੇ ਬਾਵਜੂਦ ਵੀ ਟਰੈਂਡ ‘ਚ ਹੈ ਸਿੱਧੂ ਮੂਸੇਵਾਲਾ ਦਾ ਗੀਤ 'SYL'

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਜਿਨ੍ਹਾਂ ਦਾ ਹਾਲ ਹੀ 'ਚ ਗੀਤ 'SYL' ਰਿਲੀਜ਼ ਹੋਇਆ ਸੀ। ਇਸ ਗੀਤ ਨੇ ਆਉਂਦੇ ਹੀ ਧਮਾਲ ਮਚਾ ਦਿੱਤੀ ਸੀ। 30 ਮਿੰਟਾਂ ‘ਚ ਹੀ ਇਸ ਗੀਤ ਨੇ 1 ਮਿਲੀਅਨ ਤੋਂ ਵੱਧ ਵਿਊਜ਼ ਹਾਸਿਲ ਕਰ ਲਏ ਸੀ। ਰਿਲੀਜ਼ ਤੋਂ ਬਾਅਦ ਇਹ ਗੀਤ ਟਰੈਂਡਿੰਗ 'ਚ ਛਾਇਆ ਹੋਇਆ ਸੀ।

ਪਰ ਕੇਂਦਰ ਸਰਕਾਰ ਨੇ ਇਸ ਗੀਤ ਨੂੰ ਯੂਟਿਊਬ ਉੱਤੇ ਇੰਡੀਆ 'ਚ ਬੈਨ ਕਰਵਾ ਦਿੱਤਾ। ਜਿਸ ਕਰਕੇ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਇਸ ਗੀਤ ਨੂੰ ਇੰਡੀਆ ‘ਚ ਨਹੀਂ ਦੇਖ ਸਕਦੇ, ਜਿਸ ਕਰਕੇ ਉਹ ਕਾਫੀ ਨਿਰਾਸ਼ ਹਨ। ਪਰ ਇਹ ਗੀਤ ਬੈਨ ਹੋਣ ਦੇ ਬਾਵਜੂਦ ਅਜੇ ਵੀ ਟਰੈਂਡ ਕਰ ਰਿਹਾ ਹੈ।

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ‘ਚ ਗੁੱਸਾ, ਕਿਹਾ- ਮੂਸੇਵਾਲੇ ਦੇ ਗੀਤ 'SYL' 'ਤੇ ਪਾਬੰਦੀ, ਪਰ 'ਹਰਿਆਣਵੀ SYL' ਗੀਤ 'ਤੇ ਕਿਉਂ ਨਹੀਂ’?

Sidhu Moose Wala ranks 3rd on list of top most searched Asians on Google worldwide

ਦੱਸ ਦਈਏ ਸਿੱਧੂ ਮੂਸੇਵਾਲਾ ਦਾ SYL ਗੀਤ ਭਾਰਤ 'ਚ ਬੈਨ ਹੋਇਆ ਹੈ ਤੇ ਬਾਕੀ ਦੇਸ਼ਾਂ 'ਚ ਇਸ ਗੀਤ ਨੂੰ ਯੂਟਿਊਬ ਉੱਤੇ ਦੇਖਿਆ ਜਾ ਸਕਦਾ ਹੈ। ਜਿਸ ਕਰਕੇ ਇਹ ਗੀਤ ਵਰਲਡ ਵਾਈਡ ਟਰੈਂਡ ਕਰ ਰਿਹਾ ਹੈ। ਗੌਰਤਲਬ ਹੈ ਕਿ ਗਾਣਾ ਸਿਰਫ ਇੰਡੀਆ 'ਚ ਹੀ ਬੈਨ ਹੋਇਆ ਹੈ ਅਤੇ ਬਾਕੀ ਦੇਸ਼ਾਂ ਵਿੱਚ ਪ੍ਰਸ਼ੰਸਕ ਇਸ ਗੀਤ ਦਾ ਅਨੰਦ ਲੈ ਰਹੇ ਹਨ।  ਇਹ ਗੀਤ ਸਿਰਫ ਯੂਟਿਊਬ ਉੱਤੇ ਹੀ ਹਟਾਇਆ ਗਿਆ ਹੈ। ਇਹ ਗੀਤ ਬਾਕੀ ਦੇ ਪਲੇਟਫਾਰਮ ਜਿਵੇਂ ਸਾਵਨ, ਗਾਣਾ ਤੇ Spotify ਵਰਗੇ ਪਲੇਟਫਾਰਮਾਂ ਉੱਤੇ ਅਜੇ ਵੀ ਇਹ ਗੀਤ ਉਪਲਬਧ ਹੈ। ਜਿਵੇਂ ਕੇ ਸਭ ਜਾਣਦੇ ਹੀ ਨੇ ਕਿ ਵਿਦੇਸ਼ਾਂ ‘ਚ ਵੀ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਚੰਗੀ ਫੈਨ ਫਾਲਵਿੰਗ ਹੈ।

Image Source: Instagram

ਦੱਸ ਦੇਈਏ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ 29 ਮਈ ਨੂੰ ਪਿੰਡ ਜਵਾਹਰਕੇ ਵਿਖੇ ਸ਼ਾਰਪ ਸ਼ੂਟਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਦੱਸ ਦਈਏ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਸਦੇ ਪਿਤਾ ਬਲਕੌਰ ਸਿੰਘ ਨੇ ਉਸ ਦੇ ਗੀਤਾਂ ਦੀ ਰਿਲੀਜ਼ ਕਰਨ ਦਾ ਜ਼ਿੰਮਾ ਲਿਆ ਸੀ।

Why Sidhu Moose Wala's 'SYL' song banned in India? Image Source: Twitter

ਸਿੱਧੂ ਮੂਸੇਵਾਲਾ ਦਾ ਐੱਸਵਾਈਐੱਲ 'ਤੇ ਗੀਤ 'ਚ ਉਨ੍ਹਾਂ ਨੇ ਪੰਜਾਬ ਦੇ ਪਾਣੀਆਂ ਦੇ ਮੁੱਦੇ ਨੂੰ ਚੁੱਕਿਆ ਸੀ ਅਤੇ ਇਸ ਤੋਂ ਇਲਾਵਾ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਵੀ ਕੀਤੀ ਸੀ। ਲੋਕਾਂ ਨੇ ਇਸ ਗੀਤ ਨੂੰ ਬਹੁਤ ਹੀ ਪਸੰਦ ਕੀਤਾ ਸੀ, ਜਿਸ ਸਦਕਾ ਇਸ ਗੀਤ ਨੂੰ 27 ਕਰੋੜ ਤੋਂ ਵੱਧ ਲੋਕਾਂ ਵੱਲੋਂ ਦੇਖਿਆ ਗਿਆ ਸੀ। ਜਦੋਂ ਇਸ ਗੀਤ ਨੂੰ ਭਾਰਤ 'ਚ ਯੂਟਿਊਬ ਉੱਤੇ ਹਟਾਇਆ ਗਿਆ ਤਾਂ ਉਸ ਸਮੇਂ ਵੀ ਇਹ ਗੀਤ ਟਰੈਂਡਿੰਗ ‘ਚ ਨੰਬਰ ਇੱਕ 'ਤੇ ਚੱਲ ਰਿਹਾ ਸੀ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network