ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘SYL’ ਹੋਇਆ ਬੈਨ

written by Lajwinder kaur | June 26, 2022

ਗਾਇਕ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਦੇ ਲਈ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜੀ ਹਾਂ ਹਾਲ 'ਚ ਰਿਲੀਜ਼ ਹੋਇਆ ਸਿੱਧੂ ਮੂਸੇਵਾਲਾ ਦਾ ਗੀਤ ‘SYL’ ਬੈਨ ਕਰ ਦਿੱਤਾ ਗਿਆ ਹੈ। ਯੂਟਿਊਬ ਵੱਲੋਂ ਇਸ ਗੀਤ ਨੂੰ ਹਟਾ ਦਿੱਤਾ ਗਿਆ ਹੈ।  ਭਾਰਤ ਸਰਕਾਰ ਦੇ ਹੁਕਮਾਂ ਦੇ ਅਨੁਸਾਰ ਇਸ ਗੀਤ ਨੂੰ ਭਾਰਤ 'ਚ ਬੈਨ ਕਰ ਦਿੱਤਾ ਗਿਆ ਹੈ।

Sidhu Moose Wala's new song 'SYL': What is SYL? Who is Balwinder Singh Jattana? Know all about it

ਦੱਸ ਦਈਏ ਸਿੱਧੂ ਮੂਸੇਵਾਲੇ ਦਾ ਇਹ ਗੀਤ 23 ਜੂਨ ਨੂੰ ਰਿਲੀਜ਼ ਹੋਇਆ ਸੀ। ਇਸ ਗੀਤ ਦੇ ਬੋਲ ਸਿੱਧੂ ਮੂਸੇਵਾਲਾ ਦੀ ਹੀ ਕਲਮ 'ਚੋਂ ਹੀ ਨਿਕਲੇ ਸਨ ਤੇ ਗਾਇਆ ਵੀ ਖੁਦ ਹੀ ਸੀ। ਪਰ ਇਹ ਗੀਤ ਉਨ੍ਹਾਂ ਦੀ ਮੌਤ ਤੋਂ ਬਾਅਦ ਰਿਲੀਜ਼ ਹੋਇਆ ਹੈ। ਇਸ ਗੀਤ ਨੇ ਰਿਲੀਜ਼ ਤੋਂ ਬਾਅਦ ਹੀ ਕਈ ਰਿਕਾਰਡਜ਼ ਬਣਾ ਦਿੱਤੇ ਸਨ।

ਇਹ ਗੀਤ ਸਤਲੁਜ ਯਮੁਨਾ ਲਿੰਕ ਨਹਿਰ ਦੇ ਮੁੱਦੇ ‘ਤੇ ਅਧਾਰਿਤ ਹੈ। ਗੀਤ ਦੇ ਸਪੱਸ਼ਟ ਬੋਲ ਹਨ ਕਿ ਜਿੰਨਾ ਚਿਰ ਪੰਜਾਬ ਨੂੰ ਪ੍ਰਭੂਸੱਤਾ ਨਹੀਂ ਮਿਲਦੀ ਸਤਲੁਜ ਯਮੁਨਾ ਲਿੰਕ ਨਹਿਰ ਦਾ ਪਾਣੀ ਛੱਡੋ,  ਪਾਣੀ ਦਾ ਇੱਕ ਵੀ ਤੁਪਕਾ ਨਹੀਂ ਦਿੰਦੇ। ਗੀਤਾਂ ਵਿੱਚ ਦਰਿਆਈ ਪਾਣੀਆਂ ਉੱਤੇ ਪੰਜਾਬ ਦੇ ਹੱਕ ਦਾ ਜ਼ਿਕਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਬੰਦੀ ਸਿੱਖਾਂ ਦੀ ਰਿਹਾਈ ਦੀ ਗੱਲ ਵੀ ਕੀਤੀ ਗਈ ਹੈ।

syl banned

ਇਸ ਗੀਤ ਨੇ ਰਿਲੀਜ਼ ਤੋਂ ਬਾਅਦ ਹੀ ਕਈ ਰਿਕਾਰਡਜ਼ ਬਣਾ ਦਿੱਤੇ ਨੇ। ਦੱਸ ਦਈਏ ਇਸ ਗੀਤ ਰਿਲੀਜ਼ ਤੋਂ ਬਾਅਦ 30 ਮਿੰਟਾਂ ‘ਚ ਹੀ ਇੱਕ ਮਿਲੀਅਨ ਵਿਊਜ਼ ਦਾ ਅੰਕੜਾ ਪਾਰ ਕਰ ਲਿਆ ਸੀ, ਜੋ ਕਿ ਪਹਿਲਾ ਅਜਿਹਾ ਕਰਨ ਵਾਲਾ ਪਹਿਲਾ ਪੰਜਾਬੀ ਗੀਤ ਹੈ ਜਿਸ ਨੇ ਏਨੀਂ ਜਲਦੀ ਇੱਕ ਮਿਲੀਅਨ ਵਿਊਜ਼ ਨੂੰ ਪਾਰ ਕੀਤਾ ਸੀ।  ਜਿਸ ਕਰਕੇ ਇਹ ਗੀਤ ਟਰੈਂਡਿੰਗ 'ਚ ਨੰਬਰ ਇੱਕ ਚੱਲ ਰਿਹਾ ਸੀ। ਪਰ ਕੇਂਦਰ ਸਰਕਾਰ ਵੱਲੋਂ ਅਜਿਹਾ ਕਰਨ ਦੇ ਨਾਲ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ 'ਚ ਕਾਫੀ ਨਿਰਾਸ਼ਾ ਦੇਖਣ ਨੂੰ ਮਿਲ ਰਹੀ ਹੈ।

 

 

You may also like