ਮੂਸੇਵਾਲਾ ਦੇ ਪਿੰਡ ਵਾਲੇ ਮਨਾਉਣਗੇ ‘ਕਾਲੀ ਦੀਵਾਲੀ’, ਸਿੱਧੂ ਦੀ ਮੌਤ ਦੇ ਗਮ 'ਚ ਡੁੱਬੇ ਮਾਪੇ ਤੇ ਪਿੰਡ ਵਾਸੀ

written by Lajwinder kaur | October 24, 2022 02:37pm

Sidhu Moose Wala News: ਜਿਵੇਂ ਕਿ ਸਭ ਜਾਣਦੇ ਹੀ ਨੇ ਅੱਜ ਜਿੱਥੇ ਪੂਰਾ ਦੇਸ਼ ਦੀਵਾਲੀ ਦਾ ਜਸ਼ਨ ਮਨਾ ਰਿਹਾ ਹੈ ਉੱਥੇ ਹੀ ਇਸ ਵਾਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿੰਡ ਮੂਸੇ ‘ਚ ਕਾਲੀ ਦੀਵਾਲੀ ਮਨਾਈ ਜਾਵੇਗੀ। ਮੂਸੇਵਾਲਾ ਕਤਲ ਕਾਂਡ ਵਿੱਚ ਇਨਸਾਫ਼ ਨਾ ਮਿਲਣ ਕਾਰਨ ਪਰਿਵਾਰ ਤੇ ਪਿੰਡ ਵਾਸੀ ਰੋਹ ਵਿੱਚ ਹਨ। ਪਿੰਡ ਮੂਸੇਵਾਲਾ ਦੇ ਸਾਬਕਾ ਸਰਪੰਚ ਬਲਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਵਾਰ ਦੀਵਾਲੀ ਪਿੰਡ ਮੂਸੇ ਵਿੱਚ ਨਹੀਂ ਮਨਾਈ ਜਾਵੇਗੀ।

ਹੋਰ ਪੜ੍ਹੋ : ਬੇਟੇ ਦੇ ਜਨਮ ਤੋਂ 60 ਦਿਨ ਬਾਅਦ ਵਰਕਆਊਟ 'ਚ ਲੱਗੀ ਸੋਨਮ ਕਪੂਰ, ਦੱਸੀਆਂ ਕੰਮਕਾਜੀ ਮਾਂ ਦੀਆਂ ਮੁਸ਼ਕਿਲਾਂ

Balkaur singh sidhu and sidhu Moose wala Image Source : Instagram

ਇਹੀ ਕਾਰਨ ਹੈ ਕਿ ਪਿੰਡ ਦਾ ਕੋਈ ਵੀ ਦੁਕਾਨਦਾਰ ਪਟਾਕੇ ਜਾਂ ਮਿਠਾਈ ਨਹੀਂ ਲੈ ਕੇ ਆਇਆ। ਉਨ੍ਹਾਂ ਦੱਸਿਆ ਕਿ ਸਿੱਧੂ ਪੰਜਾਬੀਆਂ ਅਤੇ ਪਿੰਡ ਦਾ ਮਾਣ ਸੀ। ਉਸਦੇ ਕਤਲ ਤੋਂ ਬਾਅਦ ਪਿੰਡ ਦੇ ਚੁੱਲ੍ਹੇ ਠੰਡੇ ਪਏ ਹਨ। ਉਸ ਦੀ ਸਮਾਧ ‘ਤੇ ਰੋਜ਼ਾਨਾ ਸੈਂਕੜੇ ਲੋਕ ਸ਼ਰਧਾਂਜਲੀ ਦੇਣ ਲਈ ਆਉਂਦੇ ਹਨ। ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਐਲਾਨ ਕੀਤਾ ਗਿਆ ਹੈ ਕਿ ਇਸ ਵਾਰ ਦੀਵਾਲੀ ਕਾਲੀ ਹੋਵੇਗੀ। ਸਿੱਧੂ ਦੀ ਮੌਤ ਤੋਂ ਬਾਅਦ ਪਿੰਡ ਗਮ ਵਿੱਚ ਡੁੱਬਿਆ ਹੋਇਆ ਹੈ।

Sidhu Moose Wala's village Musa to observe 'Black Diwali' Image Source : Instagram

ਦੱਸ ਦਈਏ ਸਿੱਧੂ ਮੂਸੇਵਾਲਾ ਦਾ 29 ਮਈ ਨੂੰ ਜਵਾਹਰਕੇ ਪਿੰਡ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪੰਜ ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪਰ ਅਜੇ ਤੱਕ ਸਿੱਧੂ ਮੂਸੇਵਾਲੇ ਦੇ ਮਾਪਿਆਂ ਨੂੰ ਸਿੱਧੂ ਦੀ ਮੌਤ ਦਾ ਇਨਸਾਫ ਨਹੀਂ ਮਿਲਿਆ ਹੈ।

Amrit Maan breaks into tears as he hugs Sidhu Moose Wala's statue in Mansa Image Source : Instagram

You may also like