ਸਿੱਧੂ ਮੂਸੇਵਾਲਾ ਅਤੇ ਅਫਸਾਨਾ ਖ਼ਾਨ ਦਾ ਨਵਾਂ ਗੀਤ ‘ UNFUCKWITHABLE’ ਹੋਇਆ ਰਿਲੀਜ਼

written by Shaminder | May 19, 2021

ਸਿੱਧੂ ਮੂਸੇਵਾਲਾ ਦੀ ਨਵੀਂ ਐਲਬਮ ਚੋਂ ਨਵਾਂ ਗੀਤ ਰਿਲੀਜ਼ ਹੋ ਚੁੱਕਿਆ ਹੈ ।ਇਸ ਗੀਤ ਨੂੰ ਸਿੱਧੂ ਮੂਸੇਵਾਲਾ ਅਤੇ ਅਫਸਾਨਾ ਖ਼ਾਨ ਨੇ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ । ਇਸ ਗੀਤ ਦੇ ਬੋਲ ਸਿੱਧੂ ਮੂਸੇਵਾਲਾ ਨੇ ਖੁਦ ਲਿਖੇ ਹਨ ਜਦੋਂਕਿ ਮਿਊਜ਼ਿਕ ਦਿੱਤਾ ਹੈ ਦਾ ਕਿੱਡ ਨੇ ।

sidhu Moosewala Image From Sidhu Moosewala Song
ਹੋਰ ਪੜ੍ਹੋ : ਕੰਗਨਾ ਰਨੌਤ ਦੀ ਕੋਰੋਨਾ ਰਿਪੋਰਟ ਆਈ ਨੈਗਟਿਵ, ਸੋਸ਼ਲ ਮੀਡੀਆ ਤੇ ਦਿੱਤੀ ਜਾਣਕਾਰੀ 
Sidhu Moosewala Image From Sidhu Moosewala Song
ਫੀਚਰਿੰਗ ‘ਚ ਸਿੱਧੂ ਮੂਸੇਵਾਲਾ ਅਤੇ ਹਰਸ਼ਜੋਤ ਕੌਰ ਨਜ਼ਰ ਆ ਰਹੇ ਹਨ । ਇਸ ਗੀਤ ‘ਚ ਸਿੱਧੂ ਮੂਸੇਵਾਲਾ ਨੇ ਆਪਣੇ ਵਿਰੋਧੀਆਂ ਨੂੰ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸ ਤਰ੍ਹਾਂ ਲੋਕ ਉਨ੍ਹਾਂ ਨੂੰ ਸੜਦੇ ਹਨ ਅਤੇ ਈਰਖਾ ਕਰਦੇ ਹਨ ।
Sidhu Moosewala Image From Sidhu Moosewala Song
ਇਸ ਗੀਤ ‘ਚ ਸਿੱਧੂ ਮੂਸੇਵਾਲਾ ਨੇ ਬਹੁਤ ਹੀ ਸ਼ਾਨਦਾਰ ਬਣਾਇਆ ਹੈ। ਸਿੱਧੂ ਮੂਸੇਵਾਲਾ ਦੇ ਨਾਲ ਬੁਲੰਦ ਆਵਾਜ਼ ਦੀ ਮਾਲਕ ਅਫਸਾਨਾ ਖ਼ਾਨ ਨੇ ਵੀ ਇਸ ਗੀਤ ਨੂੰ ਚਾਰ ਚੰਨ ਲਾਏ ਹਨ ।
ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਅਫਸਾਨਾ ਖ਼ਾਨ ਦੇ ਨਾਲ ਉਨ੍ਹਾਂ ਦਾ ਧੱਕਾ ਗੀਤ ਸਰੋਤਿਆਂ ਨੂੰ ਕਾਫੀ ਪਸੰਦ ਆਇਆ ਸੀ। ਸਿੱਧੂ ਮੂਸੇਵਾਲਾ ਦੀ ਇਸ ਐਲਬਮ ‘ਚ ਹੋਰ ਵੀ ਕਈ ਗੀਤ ਰਿਲੀਜ਼ ਹੋਣੇ ਹਨ । ਜਿਨ੍ਹਾਂ ਨੂੰ ਸਿੱਧੂ ਮੂਸੇਵਾਲਾ ਇੱਕ-ਇੱਕ ਕਰਕੇ ਰਿਲੀਜ਼ ਕਰਨਗੇ।  

0 Comments
0

You may also like