ਨਹੀਂ ਦੇਖਿਆ ਹੋਵੇਗਾ ਸਿੱਧੂ ਮੂਸੇ ਵਾਲਾ ਦਾ ਇਹ ਰੂਪ , ਦੇਖੋ ਵੀਡੀਓ

written by Aaseen Khan | December 15, 2018

ਸਿੱਧੂ ਮੂਸੇ ਵਾਲਾ ਇਸ ਨਾਮ ਬਾਰੇ ਤਾਰੂਫ ਕਰਵਾਉਣ ਦੀ ਅੱਜ ਜ਼ਰੂਰਤ ਨਹੀਂ ਪੈਂਦੀ। ਬੱਚੇ ਤੋਂ ਲੈ ਕੇ ਵੱਡਿਆ ਦੀ ਜ਼ੁਬਾਨ 'ਤੇ ਅੱਜ ਜਿਸ ਦੇ ਗੀਤ ਬੋਲ ਰਹੇ ਹਨ ਉਹ ਨਾਮ ਹੈ ਸਿੱਧੂ ਮੂਸੇ ਵਾਲਾ। ਪੰਜਾਬੀ ਇੰਡਸਟਰੀ 'ਚ ਬਹੁਤ ਘੱਟ ਅਜਿਹੇ ਆਰਟਿਸਟ ਹੋਏ ਹਨ ਜਿੰਨ੍ਹਾਂ ਨੂੰ ਦਰਸ਼ਕਾਂ ਜਾਂ ਕਹਿ ਲਵੋ ਉਹਨਾਂ ਦੇ ਸੁਣਨ ਵਾਲਿਆਂ ਨੇ ਇਹਨਾਂ ਪਿਆਰ ਬਖਸ਼ਿਆਂ ਹੈ। ਸਿੱਧੂ ਮੂਸੇ ਵਾਲਾ ਦੀ ਜ਼ੁਬਾਨ 'ਚੋਂ ਨਿੱਕਲਿਆ ਬੋਲ ਜਾਂ ਅਜੱ ਗੀਤ ਬਣਦਾ ਹੈ ਜਾਂ ਉਸ ਦੀ ਕੋਈ ਨਾ ਕੋਈ ਖਬਰ ਬਣਦੀ ਹੈ। ਇਹ ਤਾਂ ਹੋਈ ਉਹਨਾਂ ਦੇ ਅੱਜ ਦੀ ਗੱਲ , ਪਰ ਜਿਵੇਂ ਕਿ ਹਰ ਇੱਕ ਦੀ ਜ਼ਿੰਦਗੀ 'ਚ ਉਹ ਸਮਾਂ ਜ਼ਰੂਰ ਹੁੰਦਾ ਜਿੰਨ੍ਹਾਂ 'ਚ ਖਪ ਕੇ ਉਚਾਈਆਂ 'ਤੇ ਪਹੁੰਚਿਆ ਜਾਂਦਾ ਹੈ। https://www.youtube.com/watch?v=v9zvtUafOM8&feature=youtu.be ਉਸੇ ਸਮੇਂ ਦਾ ਸਿੱਧੂ ਮੂਸੇ ਵਾਲੇ ਦਾ ਵੀਡੀਓ ਸਾਹਮਣੇ ਆਇਆ ਹੈ ਜਦੋਂ ਉਹ ਆਪਣੇ ਕਾਲਜ ਦੇ ਸਮਿਆਂ 'ਚ ਗੀਤਕਾਰੀ ਕਰਿਆ ਕਰਦੇ ਸੀ। ਉੱਪਰ ਨਜ਼ਰ ਆ ਰਿਹਾ ਇਹ ਵੀਡੀਓ ਸ਼ੋਸ਼ਲ ਮੀਡੀਆ 'ਤੇ ਅੱਜ ਕੱਲ ਖੂਬ ਵਾਇਰਲ ਹੋ ਰਾਹ ਹੈ। ਉਹਨਾਂ ਦੇ ਕਿਸੇ ਫੈਨ ਪੇਜ ਨੇ ਇਹ ਵੀਡੀਓ ਇੰਟਰਨੈੱਟ 'ਤੇ ਪਾਇਆ ਹੈ। ਇਸ 'ਚ ਕੋਈ ਸ਼ੱਕ ਨਹੀਂ ਕਿ ਸਿੱਧੂ ਮੂਸੇ ਵਾਲਾ ਅੱਜ ਜਿਸ ਮੁਕਾਮ 'ਤੇ ਪੁੱਜਿਆ ਹੈ ਉਸ ਦੇ ਉਹ ਹੱਕ ਦਾਰ ਹਨ। ਉਹਨਾਂ ਦੀ ਉਹਨਾਂ ਦੀ ਆਵਾਜ਼ ਉਹਨਾਂ ਦੀ ਕਲਮ 'ਚ ਗੱਲ ਹੀ ਵੱਖਰੀ ਹੈ। ਸਿੱਧੂ ਮੂਸੇ ਵਾਲਾ ਨੇ ਵੀ ਆਪਣੇ ਕੈਰੀਅਰ ਦੀ ਸ਼ੁਰੂਆਤ ਇੱਕ ਗੀਤਕਾਰ ਦੇ ਤੌਰ 'ਤੇ ਕੀਤੀ ਸੀ ਪਰ ਉਹ ਹਮੇਸ਼ਾ ਤੋਂ ਹੀ ਸਿੰਗਰ ਬਣਨ ਦਾ ਟੀਚਾ ਮਿੱਥ ਕੇ ਤੁਰਦੇ ਰਹੇ। https://www.instagram.com/p/BqtuIVjglVF/ ਹੋਰ ਪੜ੍ਹੋ : ਨਹੀਂ ਰਹੇ ਬਾਲੀਵੁੱਡ ‘ਚ 1900 ਗਾਣਿਆਂ ਨੂੰ ਆਵਾਜ਼ ਦੇਣ ਵਾਲੇ ਮੁਹੰਮਦ ਅਜੀਜ਼ ਹਾਲਾਂਕਿ ਸ਼ੁਰੂਆਤ 'ਚ ਉਹਨਾਂ ਦੇ ਕਈ ਗਾਣੇ ਲੀਕ ਵੀ ਹੋਏ ਪਰ ਉਹਨਾਂ ਨੂੰ ਕੋਈ ਫਰਕ ਨਹੀਂ ਪਿਆ। ਆਖਿਰ ਕਰ ਉਹਨਾਂ ਨੂੰ ਇੱਕ ਦਿਨ ਸਿੰਗਰ ਦੇ ਤੌਰ 'ਤੇ ਪਹਿਚਾਣ ਮਿਲ ਹੀ ਗਈ। ਅਤੇ ਮਿਲੀ ਵੀ ਅਜਿਹੀ ਕਿ ਉਹ ਪਹਿਚਾਣ ਕਦੇ ਮਿਟ ਨਹੀਂ ਸਕੇਗੀ। ਸਿੱਧੂ ਮੂਸੇ ਵਾਲਾ ਅੱਜ ਦੀ ਨੌਜਵਾਨ ਪੀੜੀ ਲਈ ਇੱਕ ਮਿਸਾਲ ਹੈ ਜਿੰਨ੍ਹਾਂ ਦੀ ਜ਼ਿੰਦਗੀ ਤੋਂ ਬਹੁਤ ਕੁੱਝ ਸਿੱਖਣ ਨੂੰ ਮਿਲਦਾ ਹੈ। ਦੱਸ ਦਈਏ ਸਿੱਧੂ ਮੂਸੇ ਵਾਲਾ ਬਹੁਤ ਜਲਦ ਵੱਡੇ ਪਰਦੇ 'ਤੇ ਵੀ ਨਜ਼ਰ ਆਉਣ ਵਾਲੇ ਹਨ। ਉਹਨਾਂ ਕੁੱਝ ਦਿਨ ਪਹਿਲਾਂ ਆਪਣੀ ਆਉਣ ਵਾਲੀ ਫਿਲਮ ਯੈੱਸ ਆਈ ਐਮ ਸਟੂਡੈਂਟ ਦਾ ਪੋਸਟਰ ਸ਼ੇਅਰ ਕਰ ਇਸ ਬਾਰੇ ਜਾਣਕਾਰੀ ਦਿੱਤੀ ਸੀ।

0 Comments
0

You may also like