'ਜੱਟ ਦਾ ਮੁਕਾਬਲਾ ਦੱਸ ਮੈਨੂੰ ਕਿੱਥੇ ਆ' ਸਿੱਧੂ ਮੂਸੇ ਵਾਲਾ ਦੇ ਘਰ ਆਈ ਸਰਪੰਚੀ , ਦੇਖੋ ਵੀਡੀਓ

written by Aaseen Khan | December 31, 2018

'ਜੱਟ ਦਾ ਮੁਕਾਬਲਾ ਦੱਸ ਮੈਨੂੰ ਕਿੱਥੇ ਆ' ਸਿੱਧੂ ਮੂਸੇ ਵਾਲਾ ਦੇ ਘਰ ਆਈ ਸਰਪੰਚੀ , ਦੇਖੋ ਵੀਡੀਓ : 30 ਦਸੰਬਰ ਨੂੰ ਹੋਈਆਂ ਪੰਚਾਇਤੀ ਚੋਣਾਂ ਨਾਲ ਪੰਜਾਬ ਦੇ ਪਿੰਡਾਂ 'ਚ ਸਰਦੀਆਂ 'ਚ ਵੀ ਗਰਮੀਆਂ ਵਰਗਾ ਮਾਹੌਲ ਬਣਿਆ ਰਿਹਾ। ਜਿੱਥੇ ਪੰਚਾਇਤੀ ਚੋਣਾਂ 'ਚ ਕਈ ਵੱਖ ਵੱਖ ਰਾਜਨੀਤਿਕ ਲੋਕਾਂ ਨੇ ਸੁਰਖੀਆਂ ਬਟੋਰੀਆਂ ਉੱਥੇ ਹੀ ਮਿਊਜ਼ਿਕ ਇੰਡਸਟਰੀ ਵੀ ਪੰਚਾਇਤੀ ਚੋਣਾਂ 'ਚ ਸੁਰਖੀਆਂ ਬਟੋਰਨ 'ਚ ਪਿੱਛੇ ਨਹੀਂ ਰਹੀ। ਜੀ ਹਾਂ ਇਹ ਸੁਰਖੀਆਂ ਪੰਚਾਇਤੀ ਚੋਣਾਂ ਦੌਰਾਨ ਆਏ ਗਾਣਿਆਂ ਦੀਆਂ ਤਾਂ ਹਨ ,ਪਰ ਜਿਸ ਕਰਕੇ ਚਰਚਾ ਬਣੀ ਰਹੀ ਉਹ ਸੀ ਸਿੱਧੂ ਮੂਸੇ ਵਾਲਾ ਅਤੇ ਉਸ ਦਾ ਪਿੰਡ ਮੂਸਾ।

https://www.facebook.com/ptcnewsonline/videos/536678816806275/

ਜਿੱਥੇ ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਸਿੱਧੂ ਸਰਪੰਚੀ ਲਈ ਉਮੀਦਵਾਰ ਸਨ , ਅਤੇ ਉਹਨਾਂ ਦੇ ਪੁੱਤਰ ਗਾਇਕ ਸਿੱਧੂ ਮੂਸੇ ਵਾਲਾ ਦਾ ਆਪਣੀ ਮਾਂ ਨੂੰ ਜਿੱਤਵਾਉਣ ਲਈ ਪੂਰਾ ਜ਼ੋਰ ਲੱਗਿਆ ਹੋਇਆ ਸੀ। ਆਖਿਰ ਸਿੱਧੂ ਮੂਸੇ ਵਾਲਾ ਦੀ ਮਿਹਨਤ ਦਾ ਫਲ ਉਹਨਾਂ ਦੀ ਝੋਲੀ ਪੈ ਗਿਆ ਅਤੇ ਉਹਨਾਂ ਦੀ ਮਾਤਾ ਜੀ ਚਰਨ ਕੌਰ ਸਿੱਧੂ ਨੇ ਪੰਚਾਇਤੀ ਚੋਣਾਂ 'ਚ ਜਿੱਤ ਦੇ ਝੰਡੇ ਗੱਡ ਦਿੱਤੇ। ਤਾਂ ਸਿੱਧੂ ਮੂਸੇ ਵਾਲਾ ਇਸ ਪਲ ਦੀ ਖੁਸ਼ੀ ਮਨਾਉਣ 'ਚ ਕਿੱਥੇ ਪਿੱਛੇ ਰਹਿਣ ਵਾਲੇ ਸੀ। ਉਹਨਾਂ ਦੇ ਘਰ ਪੂਰੀਆਂ ਰੌਣਕਾਂ ਲੱਗੀਆਂ ਅਤੇ ਜਿੱਤ ਦੇ ਜਸ਼ਨ ਮਨਾਏ ਗਏ।

https://www.facebook.com/SidhuMooseWala/photos/a.1675888552672201/2238566479737736/?type=3&theater

ਹੋਰ ਪੜ੍ਹੋ : ਹੈਪੀ ਰਾਏਕੋਟੀ ਦੀ ‘ਮਾਂ’ ਨੂੰ ਕਿਸ ਨੇ ਕੀਤੀ ਘਰੋਂ ਕੱਢਣ ਦੀ ਗੱਲ , ਦੇਖੋ ਵੀਡੀਓ

ਸਿੱਧੂ ਨੇ ਖੁਦ ਕਈ ਗਾਣੇ ਗਾਏ ਜਿੰਨ੍ਹਾਂ 'ਚ ਇੱਕ ਗੀਤ 'ਜੱਟ ਦਾ ਮੁਕਾਬਲਾ' ਵੀ ਗਾਇਆ। ਉਹਨਾਂ ਦੇ ਜਸ਼ਨ ਦੀਆਂ ਇਹ ਤਸਵੀਰਾਂ ਸੁਰਖੀਆਂ 'ਚ ਲਗਾਤਾਰ ਬਣੀਆਂ ਹੋਈਆਂ ਨੇ। ਸ਼ੋਸ਼ਲ ਮੀਡੀਆ 'ਤੇ ਸਿੱਧੂ ਮੂਸੇ ਵਾਲਾ ਦੇ ਫੈਨਜ਼ ਉਹਨਾਂ ਨੂੰ ਵਧਾਈਆਂ ਦੇ ਰਹੇ ਹਨ। ਉਂਝ ਤਾਂ ਪੰਚਾਇਤੀ ਚੋਣਾਂ ਪੂਰੇ ਪੰਜਾਬ 'ਚ ਹੋਈਆਂ ਹਨ ਪਰ ਮੂਸੇ ਪਿੰਡ ਦਾ ਇਹ ਮੁਕਾਬਲਾ ਸਿੱਧੂ ਮੂਸੇ ਵਾਲਾ ਦੇ ਚਲਦਿਆਂ ਹਰ ਇੱਕ ਦੀਆਂ ਨਜ਼ਰਾਂ 'ਚ ਰਿਹਾ। ਸਿੱਧੂ ਮੂਸੇ ਵਾਲਾ ਦੀ ਮਾਂ ਦੀ ਇਸ ਜਿੱਤ ਦਾ ਸਿਹਰਾ ਪਿੰਡ ਦੇ ਲੋਕਾਂ ਨੂੰ ਤਾਂ ਜਾਂਦਾ ਹੈ ਪਰ ਸਿੱਧੂ ਮੂਸੇ ਵਾਲਾ ਦਾ ਵੀ ਇਸ ਕਾਮਯਾਬੀ 'ਚ ਵੱਡਾ ਹੱਥ ਹੈ।

You may also like